19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਗੁਰੂ ਨਾਨਕ ਗਰਲਜ਼ ਕਾਲਜ ਦੀ 14ਵੀਂ ਹਰਿਆਣਾ ਐਨ. ਸੀ. ਸੀ. ਬਟਾਲੀਅਨ ਦੀਆਂ ਦੋ ਕੈਡਿਟਾਂ ਨੇ ਰਾਸ਼ਟਰੀ ਪੱਧਰ 'ਤੇ ਕੀਤਾ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ

ਅਜੀਤ ਡੈਸਕ 19-02-2026
ਯਮੁਨਾਨਗਰ, 18 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਦੀ 14ਵੀਂ ਹਰਿਆਣਾ ਐਨ. ਸੀ. ਸੀ. ਬਟਾਲੀਅਨ ਦੀਆਂ ਕੈਡਿਟ ਹਿਮਾਨੀ ਅਤੇ ਰਮਨਜੋਤ ਕੌਰ ਨੇ ਰਾਸ਼ਟਰੀ ਪੱਧਰ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਹਿਮਾਨੀ ਨੇ ਸੈਨਾ ਦਿਵਸ ਪਰੇਡ 'ਚ ਟੁਕੜੀ ਦੇ ਹਿੱਸੇ ਵਜੋਂ ਹਿੱਸਾ ਲਿਆ, ਜਦਕਿ ਰਮਨਜੋਤ ਕੌਰ ਨੇ ਗਣਤੰਤਰ ਦਿਵਸ ਪਰੇਡ (ਆਰ. ਡੀ. ਸੀ.) ਕੈਂਪ 'ਚ ਹਿੱਸਾ ਲਿਆ | ਕਾਲਜ ਦੀ ਏ. ਐਨ. ਓ. ਕੈਪਟਨ ਡਾ. ਗੀਤਾ ਖੰਨਾ ਨੇ ਦੋਵਾਂ ਕੈਡਿਟਾਂ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਮਾਣ ਪ੍ਰਗਟ ਕੀਤਾ | ਇਸ ਮੌਕੇ ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪਿ੍ੰਸੀਪਲ ਡਾ. ਸੁਖਵਿੰਦਰ ਕੌਰ ਨੇ ਹਿਮਾਨੀ ਅਤੇ ਰਮਨਜੋਤ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਕਾਲਜ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਪ੍ਰਾਪਤੀ ਹੋਰ ਵਿਦਿਆਰਥੀਆਂ ਨੂੰ ਵੀ ਐਨ. ਸੀ. ਸੀ. 'ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰੇਗੀ | ਉਨ੍ਹਾਂ ਕਿਹਾ ਕਿ ਹਿਮਾਨੀ ਅਤੇ ਰਮਨਜੋਤ ਕੌਰ ਦੀ ਇਹ ਪ੍ਰਾਪਤੀ ਦੂਜੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ |
ਪਿਛਲੀ ਖ਼ਬਰ ਚੌਧਰੀ ਦੇਵੀ ਲਾਲ ਯੂਨੀਵਰਸਿਟੀ 'ਚ ਰਾਜ ਪੱਧਰੀ ਕੁਇਜ਼ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਸੀਨੀਅਰ ਨਰਸਿੰਗ ਅਫ਼ਸਰਾਂ ਨੇ ਜ਼ਿਲ੍ਹਾ ਨਰਸਿੰਗ ਐਸੋਸੀਏਸ਼ਨ ਨੂੰ ਸੌਂਪਿਆ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।