19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਟੋਹਾਣਾ ਸਦਰ ਪੁਲਿਸ ਵਲੋਂ ਕਾਰਵਾਈ ਦੌਰਾਨ 150 ਲੀਟਰ ਨਾਜਾਇਜ਼ ਸ਼ਰਾਬ ਬਰਾਮਦ

ਅਜੀਤ ਡੈਸਕ 19-02-2026
ਟੋਹਾਣਾ/ਜਾਖਲ, 18 ਫਰਵਰੀ (ਮਨਜੀਤ ਸਿੰਘ) - ਟੋਹਾਣਾ ਸਦਰ ਪੁਲਿਸ ਸਟੇਸ਼ਨ ਨੇ ਨਾਜਾਇਜ਼ ਸ਼ਰਾਬ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਹੈ ਅਤੇ ਇੱਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ, ਦੀ ਪਛਾਣ ਬਿੰਟੂ ਪੁੱਤਰ ਕੁਲਦੀਪ, ਵਾਸੀ ਪਿੰਡ ਲਲੌਦਾ, ਜ਼ਿਲ੍ਹਾ ਫਤਿਹਾਬਾਦ ਵਜੋਂ ਹੋਈ ਹੈ | ਟੋਹਾਣਾ ਸਦਰ ਪੁਲਿਸ ਸਟੇਸ਼ਨ ਦੇ ਇੰਚਾਰਜ ਸਬ-ਇੰਸਪੈਕਟਰ ਸ਼ਾਦੀ ਰਾਮ ਨੇ ਦੱਸਿਆ ਕਿ 16 ਫਰਵਰੀ 2026 ਨੂੰ ਪੁਲਿਸ ਟੀਮ ਗਸ਼ਤ ਅਤੇ ਅਪਰਾਧ ਜਾਂਚ ਦੌਰਾਨ ਲਲੌਦਾ ਪਿੰਡ ਬੱਸ ਸਟੈਂਡ ਖੇਤਰ ਵਿਚ ਮੌਜੂਦ ਸੀ | ਇਸ ਦੌਰਾਨ ਇੱਕ ਭਰੋਸੇਯੋਗ ਮੁਖਬਰ ਤੋਂ ਸੂਚਨਾ ਮਿਲੀ ਕਿ ਦੋਸ਼ੀ ਆਪਣੇ ਨਵੇਂ ਰਿਹਾਇਸ਼ੀ ਘਰ ਵਿਚ ਗੈਰ-ਕਾਨੂੰਨੀ ਤੌਰ 'ਤੇ ਸ਼ਰਾਬ ਬਣਾ ਰਿਹਾ ਹੈ ਅਤੇ ਵੇਚ ਰਿਹਾ ਹੈ | ਜਾਣਕਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਇੱਕ ਛਾਪੇਮਾਰੀ ਟੀਮ ਬਣਾਈ ਗਈ | ਇੱਕ ਸਰਚ ਵਾਰੰਟ ਪ੍ਰਾਪਤ ਕੀਤਾ ਗਿਆ ਅਤੇ ਦੋਸ਼ੀ ਦੇ ਘਰ ਛਾਪਾ ਮਾਰਿਆ ਗਿਆ | ਤਲਾਸ਼ੀ ਦੌਰਾਨ ਘਰ ਦੇ ਇੱਕ ਕਮਰੇ ਵਿੱਚੋਂ 150 ਲੀਟਰ ਲਾਹਣ (ਸ਼ਰਾਬ ਬਣਾਉਣ ਵਾਲੀ ਸਮਗਰੀ) ਵਾਲਾ ਇੱਕ ਪਲਾਸਟਿਕ ਦਾ ਡਰੰਮ ਬਰਾਮਦ ਹੋਇਆ | ਇਸ ਨੰੂ ਜ਼ਬਤ ਕਰਕੇ ਮੌਕੇ 'ਤੇ ਹੀ ਸੀਲ ਕਰ ਦਿੱਤਾ ਗਿਆ | ਇਸ ਸਬੰਧ ਵਿਚ ਥਾਣਾ ਸਦਰ ਟੋਹਾਣਾ ਵਿਖੇ ਆਬਕਾਰੀ ਐਕਟ ਦੀ ਧਾਰਾ 61-4-2020 ਅਧੀਨ ਮੁਕੱਦਮਾ ਨੰਬਰ 27 ਮਿਤੀ 16.02.2026 ਦਰਜ ਕੀਤਾ ਗਿਆ ਹੈ | ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ | ਮਾਮਲੇ ਦੀ ਜਾਂਚ ਜਾਰੀ ਹੈ |
ਪਿਛਲੀ ਖ਼ਬਰ ਪੁਰਾਣੇ ਬੇਲੋੜੇ ਕੱਪੜਿਆਂ ਤੋਂ ਬੈਗ ਤਿਆਰ ਕਰਨ ਦੀ ਵਰਕਸ਼ਾਪ ਲਗਾਈ ਅਗਲੀ ਖ਼ਬਰ ਟੋਹਾਣਾ ਬਲਾਕ ਦੇ ਪਿੰਡ ਪਿਰਥਲਾ ਵਿਖੇ ਕੁਸ਼ਤੀ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।