14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਮੁਕੰਦ ਲਾਲ ਨੈਸ਼ਨਲ ਕਾਲਜ ਦਾ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਸਮਾਪਤ <br/>

ਮੁਕੰਦ ਲਾਲ ਨੈਸ਼ਨਲ ਕਾਲਜ ਦੇ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦੀ ਸਮਾਪਤੀ ਮੌਕੇ ਸਰਬੋਤਮ ਵਲੰਟੀਅਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਤਸਵੀਰ : ਨਿਮਰ <br/> 30-01-2026
ਯਮੁਨਾਨਗਰ, 29 ਜਨਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਵਲੋਂ ਲਗਾਇਆ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਸਫ਼ਲਤਾਪੂਰਵਕ ਸਮਾਪਤ ਹੋ ਗਿਆ | ਕੈਂਪ ਦੇ ਸੱਤਵੇਂ ਦਿਨ ਦੀ ਸ਼ੁਰੂਆਤ ਯੋਗਾ, ਸਰੀਰਕ ਕਸਰਤਾਂ ਤੇ ਐਨ. ਐਸ. ਐਸ. ਗੀਤਾਂ ਨਾਲ ਹੋਈ | ਇਸ ਤੋਂ ਬਾਅਦ ਡੈੱਲ ਸਾਫਟ ਤੋਂ ਆਏ ਬਿ੍ਜਪਾਲ ਨੇ ਕੈਂਪ ਦੇ ਵਿਸ਼ੇ 'ਡਿਜ਼ੀਟਲ ਸਾਖਰਤਾ' 'ਤੇ ਭਾਸ਼ਨ ਦਿੱਤਾ, ਜਦਕਿ ਕਾਲਜ ਦੇ ਤੰਬਾਕੂ ਵਿਰੋਧੀ ਸੈੱਲ ਦੇ ਕੋਆਰਡੀਨੇਟਰ ਡਾ. ਮਹੇਸ਼ ਕੁਮਾਰ ਨੇ 'ਨਸ਼ਾ ਖ਼ਾਤਮੇ : ਜਾਗਰੂਕਤਾ ਅਤੇ ਰੋਕਥਾਮ' 'ਤੇ ਭਾਸ਼ਨ ਦਿੱਤਾ | ਉਨ੍ਹਾਂ ਵਲੰਟੀਅਰਾਂ ਨੂੰ ਨਸ਼ਾ ਵਿਰੋਧੀ ਕਾਨੂੰਨਾਂ, ਜੁਰਮਾਨਿਆਂ, ਅਪਰਾਧਿਕ ਅੰਕੜਿਆਂ ਤੇ ਨਸ਼ਾ ਮੁਕਤ ਭਾਰਤ ਮੁਹਿੰਮ ਬਾਬਤ ਜਾਰੀ ਰਾਸ਼ਟਰੀ ਟੋਲ-ਫ੍ਰੀ ਹੈਲਪਲਾਈਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ | ਉਪਰੰਤ ਕਾਲਜ ਦੇ ਐਨ. ਸੀ. ਸੀ. ਕੋਆਰਡੀਨੇਟਰ ਕੈਪਟਨ (ਡਾ.) ਮਮਤਾ ਓਬਰਾਏ ਨੇ ਸੜਕ ਸੁਰੱਖਿਆ 'ਤੇ ਇਕ ਭਾਸ਼ਨ ਦਿੱਤਾ, ਜਦਕਿ ਕਾਲਜ ਪਿ੍ੰ. ਡਾ. ਅਨਿਲ ਧਵਨ ਨੇ ਵਲੰਟੀਅਰਾਂ ਨੂੰ ਸਮਾਜ ਤੇ ਦੇਸ਼ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ | ਕੈਂਪ ਦੇ ਸ਼ਾਮ ਦੇ ਸੈਸ਼ਨ 'ਚ ਵਲੰਟੀਅਰਾਂ ਵਲੋਂ ਦੇਸ਼ ਭਗਤੀ ਦੇ ਗੀਤ, ਕਵਿਤਾ ਪਾਠ, ਨਸ਼ਾ ਛੁਡਾਊ ਵਿਸ਼ੇ 'ਤੇ ਨੁੱਕੜ ਨਾਟਕ, ਭੰਗੜਾ ਤੇ ਹਰਿਆਣਵੀਂ ਨਾਚ ਪੇਸ਼ ਕੀਤਾ | ਇਸ ਤੋਂ ਬਾਅਦ ਸਰਵੋਤਮ ਵਲੰਟੀਅਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਸੱਤ ਰੋਜ਼ਾ ਕੈਂਪ ਦੀ ਸਮਾਪਤੀ ਰਾਸ਼ਟਰੀ ਗੀਤ ਦੇ ਗਾਇਨ ਨਾਲ ਹੋਈ | ਕੈਂਪ ਨੂੰ ਸਫ਼ਲ ਬਣਾਉਣ 'ਚ ਪ੍ਰੋਗਰਾਮ ਅਫ਼ਸਰ ਡਾ. ਰਾਹੁਲ ਸਿੰਘ, ਡਾ. ਉਮੰਗ ਬਰੇਜਾ ਤੇ ਡਾ. ਅੰਕੁਰ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |

ਪਿਛਲੀ ਖ਼ਬਰ ਸਰਕਾਰੀ ਗਰਲਜ਼ ਕਾਲਜ ਚੀਕਾ ਨੇ 'ਭਾਰਤ ਵਿਚ ਅਖ਼ਬਾਰਾਂ ਦੀ ਸ਼ੁਰੂਆਤ' ਵਿਸ਼ੇ 'ਤੇ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਵਲੋਂ ਸ਼ੁਰੂ ਕੀਤੇ ਮੁਫ਼ਤ ਸਿਹਤ ਕੈਂਪ 'ਚ 1017 ਲੋਕਾਂ ਨੇ ਚੁੱਕਿਆ ਲਾਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।