24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

77ਵੇਂ ਗਣਤੰਤਰ ਦਿਵਸ 'ਤੇ ਦਿੱਲੀ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਨੇ ਤਿਰੰਗਾ ਲਹਿਰਾਇਆ

ਅਜੀਤ ਡੈਸਕ 28-01-2026
ਨਵੀਂ ਦਿੱਲੀ, 27 ਜਨਵਰੀ (ਮਿਸਰਦੀਪ ਭਾਟੀਆ)-77ਵੇਂ ਗਣਤੰਤਰ ਦਿਵਸ ਮੌਕੇ ਦਿੱਲੀ ਯੂਨੀਵਰਸਿਟੀ ਵਿਚ ਪ੍ਰੋ. ਯੋਗੇਸ਼ ਸਿੰਘ ਨੇ ਤਿਰੰਗਾ ਲਹਿਰਾਇਆ | ਇਸ ਮੌਕੇ ਵਾਈਸ ਚਾਂਸਲਰ ਨੇ ਐਨ.ਸੀ.ਸੀ. ਕੈਡਿਟਾਂ ਦੁਆਰਾ ਪ੍ਰਦਰਸ਼ਿਤ ਪਰੇਡ ਦੀ ਸਲਾਮੀ ਵੀ ਲਈ | ਵਾਈਸ ਚਾਂਸਲਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ 300 ਬੀ.ਸੀ. ਪਹਿਲਾਂ ਚਾਣਕਿਆ ਪ੍ਰਾਂਤਾਂ ਵਿਚ ਵੰਡੇ ਜਿਸ ਦੇਸ਼ ਨੂੰ ਇਕ ਕਰਨ ਦੀ ਮੁਹਿੰਮ ਚਲਾ ਰਿਹਾ ਸੀ, ਅੱਜ ਉਸੇ ਭਾਰਤ ਨੇ ਆਪਣੇ ਸਫ਼ਲ ਗਣਤੰਤਰ ਦੇ 76 ਸਾਲ ਪੂਰੇ ਕਰ ਲਏ ਹਨ | ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਮਜ਼ਬੂਤ ਕੇਂਦਰ ਵਾਲੇ ਭਾਰਤ 'ਰਾਜਾਂ ਦੇ ਸੰਘ' ਦੀ ਵਕਾਲਤ ਕੀਤੀ ਸੀ ਅਤੇ ਸਰਦਾਰ ਪਟੇਲ ਨੇ ਰਿਆਸਤਾਂ ਨੂੰ ਇਕਜੁੱਟ ਭਾਰਤ ਬਣਾਉਣ ਦਾ ਕੰਮ ਕੀਤਾ | ਇਸ ਮੌਕੇ 'ਤੇ ਵਾਈਸ ਚਾਂਸਲਰ ਨੇ ਹਾਜ਼ਰ ਸਾਰਿਆਂ ਤੋਂ ਹੱਥ ਉਠਾ ਕੇ ਇਹ ਭਰੋਸਾ ਵੀ ਲਿਆ ਕਿ ਉਹ ਕਦੇ ਵੀ ਰਾਸ਼ਟਰ ਵਿਰੁੱਧ ਕੋਈ ਕਾਰਵਾਈ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸੰਵਿਧਾਨ ਤਿਆਰ ਕਰਨ ਵਾਲੇ ਸਾਰੇ ਦੇਸ਼ ਭਗਤਾਂ, ਸਾਰੇ ਆਜ਼ਾਦੀ ਘੁਲਾਟੀਆਂ ਅਤੇ ਦੇਸ਼ ਲਈ ਕਿਸੇ ਵੀ 'ਤਰੀਕੇ' ਨਾਲ ਯੋਗਦਾਨ ਪਾਉਣ ਵਾਲੇ ਸਾਰੇ ਲੋਕਾਂ ਨੂੰ ਯਾਦ ਕਰਨ ਦਾ ਦਿਨ ਹੈ | ਇਹ ਦਿਨ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨਾਲ ਕਦੇ ਵੀ ਸਮਝੌਤਾ ਨਾ ਕਰਨ ਦਾ ਪ੍ਰਣ ਲੈਣ ਦਾ ਦਿਨ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ ਇਹ 150 ਸਾਲ ਭਾਰਤ ਨੂੰ ਹਨੇਰੇ ਵਿਚੋਂ ਰੌਸ਼ਨੀ ਵਿਚ ਲਿਆਉਣ ਦੇ ਸਾਲ ਹਨ | ਉਨ੍ਹਾਂ ਕਿਹਾ 'ਵੰਦੇ ਮਾਤਰਮ' ਵਿਚ ਸੰਸਕ੍ਰਿਤ ਦੀ ਗੰਭੀਰਤਾ ਅਤੇ ਬੰਗਾਲੀ ਦੀ ਕੋਮਲਤਾ ਦੋਵੇਂ ਹਨ | ਇਸ ਮੌਕੇ ਪ੍ਰੋ. ਯੋਗੇਸ਼ ਸਿੰਘ ਨੇ 77ਵੇਂ ਗਣਤੰਤਰ ਦਿਵਸ ਮੌਕੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਕਾਲਜਾਂ ਦੇ ਡੀਨ ਪ੍ਰੋ. ਬਲਰਾਮ ਪਾਣੀ, ਸਾਊਥ ਕੈਂਪਸ ਦੀ ਡਾਇਰੈਕਟਰ ਪ੍ਰੋ. ਰਜਨੀ ਅੱਬੀ, ਐਸ.ਓ.ਐਲ. ਦੀ ਡਾਇਰੈਕਟਰ ਪ੍ਰੋ. ਪਾਇਲ ਮਾਂਗੋ ਅਤੇ ਰਜਿਸਟਰਾਰ ਡਾ. ਵਿਕਾਸ ਗੁਪਤਾ ਸਮੇਤ ਕਈ ਡੀਨ, ਡਾਇਰੈਕਟਰ, ਪਿ੍ੰਸੀਪਲ, ਫੈਲਕਟੀ, ਅਧਿਕਾਰੀ, ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ ਅਗਲੀ ਖ਼ਬਰ ਮਲਸੀਆਂ ਵਲੋਂ ਬੰਗਲਾਦੇਸ਼ 'ਚ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।