ਯਮੁਨਾਨਗਰ, 22 ਜਨਵਰੀ (ਗੁਰਦਿਆਲ ਸਿੰਘ ਨਿਮਰ)-ਵਿਦਿਆਰਥੀਆਂ ਨੂੰ ਨੌਕਰੀਆਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ 5 ਜਨਵਰੀ ਤੋਂ 22 ਜਨਵਰੀ ਤੱਕ ਕਾਰਪੋਰੇਟ ਹੁਨਰ ਤੇ ਈ-ਕਾਮਰਸ 'ਤੇ ਇਕ ਸਿਖਲਾਈ ਪ੍ਰੋਗਰਾਮ ਕਰਵਾਇਆ | ਪ੍ਰੋਗਰਾਮ ਨੂੰ ਆਈ. ਸੀ. ਟੀ. ਅਕੈਡਮੀ ਤੇ ਇਨਫੋਸਿਸ ਵਲੋਂ ਸਹਿਯੋਗ ਦਿੱਤਾ ਗਿਆ ਸੀ | ਇਸ ਸਿਖਲਾਈ 'ਚ ਬੀ. ਕਾਮ. ਜਨਰਲ, ਬੀ. ਬੀ. ਏ., ਬੀ. ਕਾਮ. ਕੰਪਿਊਟਰ ਐਪਲੀਕੇਸ਼ਨ ਅਤੇ ਬੀ. ਕਾਮ. ਟੈਕਸ ਪ੍ਰਕਿਰਿਆਵਾਂ ਅਤੇ ਅਭਿਆਸਾਂ ਦੇ 65 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਨੌਕਰੀ ਬਾਜ਼ਾਰ ਦੋਵਾਂ ਲਈ ਜ਼ਰੂਰੀ ਹੁਨਰ ਪ੍ਰਦਾਨ ਕਰਨਾ ਸੀ | ਇਹ ਸਿਖਲਾਈ ਕਾਰਪੋਰੇਟ ਟ੍ਰੇਨਰ ਭੁਵਨੇਸ਼ ਸੋਨੀ ਵਲੋਂ ਚਲਾਈ ਗਈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਇੰਟਰਵਿਊ ਦੀ ਤਿਆਰੀ, ਚੰਗੀ ਤਰ੍ਹਾਂ ਬੋਲਣਾ, ਵਿਸ਼ਵਾਸ ਪੈਦਾ ਕਰਨਾ ਤੇ ਦਫਤਰੀ ਮਾਹੌਲ 'ਚ ਕੰਮ ਕਰਨਾ ਸਿਖਾਇਆ | ਇਸ ਸਿਖਲਾਈ 'ਚ ਸਮੂਹ ਪੇਸ਼ਕਾਰੀਆਂ, ਨਕਲੀ ਇੰਟਰਵਿਊ, ਰੋਲ ਪਲੇ, ਸਕਿੱਟ ਤੇ ਆਨਲਾਈਨ ਕਾਰੋਬਾਰ ਨਾਲ ਸੰਬੰਧਤ ਸਧਾਰਨ ਗਤੀਵਿਧੀਆਂ ਸ਼ਾਮਿਲ ਸਨ | ਇਸ ਸਿਖਲਾਈ ਤੋਂ ਬਾਅਦ ਵਿਦਿਆਰਥੀਆਂ ਦੇ ਬੋਲਣ ਦੇ ਹੁਨਰ ਤੇ ਆਤਮਵਿਸ਼ਵਾਸ 'ਚ ਕਾਫ਼ੀ ਸੁਧਾਰ ਹੋਇਆ | ਪ੍ਰੋਗਰਾਮ ਦਾ ਮਾਰਗਦਰਸ਼ਨ ਤੇ ਸਮਰਥਨ ਡਾ. ਨੀਤੀ ਦਰਿਆਲ ਪ੍ਰੋਗਰਾਮ ਕੋਆਰਡੀਨੇਟਰ, ਡਾ. ਰਾਜੀਵ ਕੁਮਾਰ ਸ਼ਰਮਾ ਪ੍ਰਾਜੈਕਟ ਕੋਆਰਡੀਨੇਟਰ, ਨਿਧੀ ਮਲਹੋਤਰਾ ਸਲਾਹਕਾਰ ਤੇ ਤਰਨਜੀਤ ਕੌਰ ਸਲਾਹਕਾਰ ਵਲੋਂ ਕੀਤਾ ਗਿਆ |