21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

-ਤਿਰੰਗਾ ਅਧਿਕਾਰ ਦਿਵਸ 'ਤੇ ਵਿਸ਼ੇਸ਼- ਸੰਸਦ ਮੈਂਬਰ ਨਵੀਨ ਜਿੰਦਲ ਨੇ ਤਿਰੰਗਾ ਲਹਿਰਾਉਣ ਦਾ ਅਧਿਕਾਰ ਪ੍ਰਾਪਤ ਕਰਨ ਲਈ ਲੰਬੀ ਕਾਨੂੰਨੀ ਲੜਾਈ ਲੜੀ <br/>

ਅਜੀਤ ਡੈਸਕ 23-01-2026
ਗੂਹਲਾ ਚੀਕਾ, 22 ਜਨਵਰੀ (ਓ. ਪੀ. ਸੈਣੀ)-ਜਨਤਾ 'ਚ ਇਸ ਭਾਵਨਾ ਨੂੰ ਪੈਦਾ ਕਰਨ ਲਈ ਸੰਸਦ ਮੈਂਬਰ ਨਵੀਨ ਜਿੰਦਲ ਦੀ ਪ੍ਰੇਰਨਾ ਤੇ ਮਾਰਗ ਦਰਸ਼ਨ ਹੇਠ ਫਲੈਗ ਫਾਊਾਡੇਸ਼ਨ ਆਫ਼ ਇੰਡੀਆ 2026 'ਚ ਇਕ ਵਿਆਪਕ ਤੇ ਦੇਸ਼ ਵਿਆਪੀ ਰਾਸ਼ਟਰੀ ਝੰਡਾ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਰਹੀ ਹੈ | ਬਹੁਤ ਘੱਟ ਲੋਕ ਜਾਣਦੇ ਹਨ ਕਿ ਅੱਜ ਆਮ ਨਾਗਰਿਕਾਂ ਨੂੰ ਤਿਰੰਗਾ ਸਤਿਕਾਰ ਨਾਲ ਲਹਿਰਾਉਣ ਦਾ ਅਧਿਕਾਰ ਸੰਸਦ ਮੈਂਬਰ ਨਵੀਨ ਜਿੰਦਲ ਦੀ ਸਾਲਾਂ ਲੰਬੀ ਕਾਨੂੰਨੀ ਲੜਾਈ ਦਾ ਨਤੀਜਾ ਹੈ | ਲਗਪਗ ਤਿੰਨ ਦਹਾਕੇ ਪਹਿਲਾਂ ਦਿੱਲੀ ਹਾਈ ਕੋਰਟ ਤੇ ਬਾਅਦ 'ਚ ਸੁਪਰੀਮ ਕੋਰਟ ਵਿਚ ਇਤਿਹਾਸਕ ਫ਼ੈਸਲਿਆਂ ਰਾਹੀਂ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਰਾਸ਼ਟਰੀ ਝੰਡਾ ਸਰਕਾਰੀ ਇਮਾਰਤਾਂ ਤੱਕ ਸੀਮਤ ਨਾ ਰਹੇ, ਸਗੋਂ ਹਰ ਨਾਗਰਿਕ ਆਪਣੇ ਘਰਾਂ, ਸੰਸਥਾਵਾਂ ਤੇ ਜਨਤਕ ਥਾਵਾਂ 'ਤੇ ਮਾਣ ਨਾਲ ਤਿਰੰਗਾ ਲਹਿਰਾ ਸਕੇ | ਉਨ੍ਹਾਂ ਨੇ ਨਾਗਰਿਕਾਂ ਨੂੰ ਆਪਣੇ ਕੱਪੜਿਆਂ 'ਤੇ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਕਰਨ ਦਾ ਅਧਿਕਾਰ ਵੀ ਦਿੱਤਾ, ਜਿਸ ਨਾਲ ਤਿਰੰਗਾ ਜਨਤਕ ਜੀਵਨ ਦਾ ਇਕ ਅਨਿੱਖੜਵਾਂ ਅੰਗ ਬਣ ਗਿਆ | ਇਸ ਵਿਚਾਰਧਾਰਾ ਨੂੰ ਸੰਸਥਾਗਤ ਰੂਪ ਦਿੰਦੇ ਹੋਏ ਭਾਰਤ ਦਾ ਫਲੈਗ ਫਾਊਾਡੇਸ਼ਨ ਸਥਾਪਿਤ ਕੀਤਾ ਗਿਆ | ਅੱਜ ਇਹ ਸੰਗਠਨ ਦੇਸ਼ ਭਰ ਵਿਚ ਰਾਸ਼ਟਰੀ ਝੰਡੇ ਦੇ ਸਤਿਕਾਰ ਤੇ ਸੰਭਾਲ ਵਿਚ ਮੋਹਰੀ ਭੂਮਿਕਾ ਨਿਭਾਉਂਦਾ ਹੈ | ਵਰਤਮਾਨ 'ਚ ਭਾਰਤ ਦਾ ਫਲੈਗ ਫਾਊਾਡੇਸ਼ਨ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ 200 ਵਿਸ਼ਾਲ ਤਿਰੰਗਾ ਸਥਾਪਤ ਕੀਤਾ ਹੈ | ਸਾਲ 2026 ਲਈ ਰਾਸ਼ਟਰੀ ਝੰਡਾ ਜਾਗਰੂਕਤਾ ਮੁਹਿੰਮ ਇਸ ਯਾਤਰਾ ਦਾ ਅਗਲਾ ਤੇ ਵਧੇਰੇ ਵਿਆਪਕ ਪੜਾਅ ਹੈ | ਇਹ ਮੁਹਿੰਮ ਕੁਰੂਕਸ਼ੇਤਰ ਸੰਸਦੀ ਹਲਕੇ ਵਿਚ ਸ਼ੁਰੂ ਕੀਤੀ ਗਈ ਹੈ, ਜਿਥੋਂ ਇਹ ਪਹਿਲ ਪੂਰੇ ਹਰਿਆਣਾ ਅਤੇ ਫਿਰ ਪੜਾਅਵਾਰ ਦੇਸ਼ ਭਰ ਵਿਚ ਫੈਲੇਗੀ | ਸੰਸਦ ਮੈਂਬਰ ਨਵੀਨ ਜਿੰਦਲ ਦੇ ਵਿਜ਼ਨ ਅਤੇ ਫਲੈਗ ਫਾੳਾੂਡੇਸ਼ਨ ਆਫ਼ ਇੰਡੀਆ ਦੇ ਨਿਰੰਤਰ ਯਤਨਾਂ ਰਾਹੀਂ, ਤਿਰੰਗਾ ਇਕ ਵਾਰ ਫਿਰ ਹਰ ਵਿਅਕਤੀ ਦੇ ਦਿਲਾਂ 'ਚ ਆਪਣੀ ਮਾਣਮੱਤੇ ਮੌਜੂਦਗੀ ਸਥਾਪਤ ਕਰੇਗਾ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਵਿਪੁਲ ਗੋਇਲ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ 'ਚ ਹੋਣਗੇ ਮੁੱਖ ਮਹਿਮਾਨ ਅਗਲੀ ਖ਼ਬਰ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਸਮਝਦਾਰੀ ਨਾਲ ਵਰਤੋਂ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰਨ 'ਚ ਭੂਮਿਕਾ ਨਿਭਾਉਣੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।