18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪੰਜਾਬੀ ਸਾਹਿਤ ਸਭਾ ਦਿੱਲੀ ਵਲੋਂ ਸਾਹਿਤਕ ਪੋ੍ਰਗਰਾਮ ''ਧੁੱਪ ਦੀ ਮਹਿਫ਼ਲ'' 8 ਫਰਵਰੀ ਨੂੰ

ਅਜੀਤ ਡੈਸਕ 22-01-2026
ਨਵੀਂ ਦਿੱਲੀ, 21 ਜਨਵਰੀ (ਮਿਸਰਦੀਪ ਭਾਟੀਆ)-ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਵਲੋਂ ਹਰ ਸਾਲ ਬਸੰਤ ਰੁੱਤੇ ਇਕੱਠੇ ਹੋ ਕੇ ਧੁੱਪ ਦਾ ਅਨੰਦ ਮਾਣਨ ਲਈ, ਸਾਹਿਤਕ ਦੋਸਤਾਂ ਦੁਆਰਾ ਇਕ ਦੂਜੇ ਦੀ ਸੰਗਤ ਦਾ ਅਨੰਦ ਮਾਣਨ ਲਈ ਅਤੇ ਆਲੇ-ਦੁਆਲੇ ਖਿੜਦੀ ਹਰਿਆਲੀ ਦਾ ਜਸ਼ਨ ਮਨਾਉਣ ਲਈ ''ਧੁੱਪ ਦੀ ਮਹਿਫ਼ਲ'' ਪੋ੍ਰਗਰਾਮ ਕਰਵਾਇਆ ਜਾਂਦਾ ਹੈ | ਇਸ ਵਾਰ ਧੁੱਪ ਦੀ ਮਹਿਫ਼ਲ ਵਿਚ ਪੰਜਾਬੀ ਸਾਹਿਤ ਸਭਾ ਦੇ ਉੱਘੇ ਸਾਹਿਤਕਾਰ ਧਰਮ ਸਿੰਘ, ਉੱਘੇ ਸੂਫ਼ੀ ਅਤੇ ਲੋਕ ਗਾਇਕ ਮਦਨ ਗੋਪਾਲ ਸਿੰਘ, ਉੱਘੀ ਲੇਖਿਕਾ ਅਮੀਆ ਕੁੰਵਰ, ਉੱਘੇ ਸਾਹਿਤਕਾਰ ਪਰਮਿੰਦਰ ਸੋਢੀ ਨੂੰ ਸਨਮਾਨਿਤ ਕਰ ਰਹੀ ਹੈ | ਇਹ ਵਿਸ਼ੇਸ਼ ਪੋ੍ਰਗਰਾਮ ਬਰਜਿੰਦਰ ਸਿੰਘ ਢਾਹਾਂ ਦੀ ਪ੍ਰਧਾਨਗੀ ਹੇਠ ਹੋਏਗਾ | ਇਹ ਪੋ੍ਰਗਰਾਮ 8 ਫਰਵਰੀ 2026, ਦਿਨ ਐਤਵਾਰ ਸਵੇਰੇ 11 ਵਜੇ ਤੋਂ ਨਵਯੁਗ ਫਾਰਮ, ਅੰਧੇਰੀਆ ਮੋੜ ਮਹਿਰੌਲੀ, ਨਵੀਂ ਦਿੱਲੀ (ਛਤਰਪੁਰ ਮੈਟਰੋ ਸਟੇਸ਼ਨ ਦੇ ਸਾਹਮਣੇ) ਵਿਖੇ ਕਰਵਾਇਆ ਜਾਵੇਗਾ |
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਅਗਲੀ ਖ਼ਬਰ ਡਾ. ਸ਼ੋਭਨਾ ਰਾਧਾਕ੍ਰਿਸ਼ਨ ਨੇ ਸਰਦਾਰ ਪਟੇਲ ਦੇ ਜੀਵਨ 'ਤੇ ਆਧਾਰਿਤ 'ਸਰਦਾਰ ਕਥਾ' ਸੁਣਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।