ਲਾਹੌਰ ਕਾਨਫਰੰਸ ’ ਚ ਡਾ . ਰੰਧਾਵਾ ਦੀ ‘ ਆਪ ਬੀਤੀ ’, ਸਤਨਾਮ ਮਾਣਕ ਦੀ ‘ ਅਹਿਸਾਸ ’ ਤੇ ਭੌਰਾ ਦੀ ‘ ਪੰਜਾਬੀ ਰੂਟਸ ..’ ਸਮੇਤ 6 ਪੁਸਤਕਾਂ ਹੋਣਗੀਆਂ ਲੋਕ ਅਰਪਣ
ਲਾਹੌਰ, 23 ਨਵੰਬਰ (ਐਸ. ਅਸ਼ੋਕ ਭੌਰਾ)-ਲਾਹੌਰ ’ਚ 27 ਤੋਂ 29 ਨਵੰਬਰ ਤੱਕ ਹੋਣ ਵਾਲੀ ਤਿੰਨ ਰੋਜਾ ਕੌਮਾਂਤਰੀ ਪੰਜਾਬੀ ਕਾਨਫਰੰਸ ਦੌਰਾਨ ਅੱਧੀ ਦਰਜਨ ਦੇ ਕਰੀਬ ਪੁਸਤਕਾਂ ਦਾ ਲੋਕ ਅਰਪਣ ਵੀ ਦੇਸ਼-ਵਿਦੇਸ਼ ਤੋਂ ਪੁੱਜੇ ਡੈਲੈਗੇਟ ਤੇ ਪੰਜਾਬੀ ਬੋਲੀ ਦੇ ਹਿਤੈਸ਼ੀਆਂ ਲਈ ਖਿੱਚ ਦਾ ਕੇਂਦਰ ਰਹੇਗਾ, ਜਿਨ੍ਹਾਂ ਪੁਸਤਕਾਂ ਨੇ ਨੇ ਪੰਜਾਬੀ ਸਾਹਿਤ ਜਗਤ ਵਿਚ ਪਿਛਲੇ ਸਮੇਂ ਦੌਰਾਨ ਚੰਗਾ ਸਥਾਨ ਹਾਸਿਲ ਕੀਤਾ ਹੈ।
ਲਾਹੌਰ, 23 ਨਵੰਬਰ (ਐਸ. ਅਸ਼ੋਕ ਭੌਰਾ)-ਲਾਹੌਰ ’ਚ 27 ਤੋਂ 29 ਨਵੰਬਰ ਤੱਕ ਹੋਣ ਵਾਲੀ ਤਿੰਨ ਰੋਜਾ ਕੌਮਾਂਤਰੀ ਪੰਜਾਬੀ ਕਾਨਫਰੰਸ ਦੌਰਾਨ ਅੱਧੀ ਦਰਜਨ ਦੇ ਕਰੀਬ ਪੁਸਤਕਾਂ ਦਾ ਲੋਕ ਅਰਪਣ ਵੀ ਦੇਸ਼-ਵਿਦੇਸ਼ ਤੋਂ ਪੁੱਜੇ ਡੈਲੈਗੇਟ ਤੇ ਪੰਜਾਬੀ ਬੋਲੀ ਦੇ ਹਿਤੈਸ਼ੀਆਂ ਲਈ ਖਿੱਚ ਦਾ ਕੇਂਦਰ ਰਹੇਗਾ, ਜਿਨ੍ਹਾਂ ਪੁਸਤਕਾਂ ਨੇ ਨੇ ਪੰਜਾਬੀ ਸਾਹਿਤ ਜਗਤ ਵਿਚ ਪਿਛਲੇ ਸਮੇਂ ਦੌਰਾਨ ਚੰਗਾ ਸਥਾਨ ਹਾਸਿਲ ਕੀਤਾ ਹੈ। ਇਨ੍ਹਾਂ ਵਿਚ ਡਾ. ਮਹਿੰਦਰ ਸਿੰਘ ਰੰਧਾਵਾ ਦੀ ਸਵੈ ਜੀਵਨੀ ‘ਆਪ ਬੀਤੀ’ ਦਾ ਸ਼ਾਹਮੁਖੀ ਅਨੁਵਾਦ, ਪੱਤਰਕਾਰ ਸਤਨਾਮ ਸਿੰਘ ਮਾਣਕ ਦੀ ਕਾਵਿ ਪੁਸਤਕ ‘ਅਹਿਸਾਸ’, ਐਸ. ਅਸ਼ੋਕ ਭੌਰਾ ਦੀ ‘ਪੰਜਾਬੀ ਰੂਟਸ ਅਮਰੀਕਨ ਡਰੀਮਸ’ ਪ੍ਰੀਤਮ ਸਿੰਘ ਦੀ ‘ਸ਼ੇਖ ਫਰੀਦ ਦੀ ਭਾਲ’ ਤੇ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਦੀ ‘ਅਮਰੀਕੀ ਟਰੱਕਨਾਮਾ’ ਸ਼ਾਮਲ ਹਨ। ਕਾਨਫਰੰਸ ਦੇ ਮੁੱਖ ਪ੍ਰਬੰਧਕ ਅਹਿਮਦ ਰਜ਼ਾ ਪੰਜਾਬੀ ਨੇ ਦੱਸਿਆ ਹਰ ਰੋਜ਼ 2 ਪੁਸਤਕਾਂ ਲੋਕ ਅਰਪਣ ਹੋਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਡਾ. ਰੰਧਾਵਾ ਦੀ ਪੁਸਤਕ ਦਾ ਸ਼ਾਹਮੁਖੀ ਅਨੁਵਾਦ ਤੇ ਪ੍ਰਕਾਸ਼ਨ ’ਚ ਅਮਰੀਕਾ ਤੋਂ ਲਾਹੌਰ ਪੁੱਜੇ, ਗਲੋਬਲ ਟਰੱਕ ਕੈਲੀਫੋਰਨੀਆਂ ਦੇ ਰਾਜਿੰਦਰ ਟਾਂਡਾ ਦਾ ਵੱਡਾ ਯੋਗਦਾਨ ਹੈ।