08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਅਮਰੀਕੀ ਵੀਜ਼ਾ ਖ਼ਾਰਜ , ਭਾਰਤੀ ਪਹਿਲਵਾਨਾਂ ਦੀ ਅੰਡਰ -23 ਵਿਸ਼ਵ ਚੈਂਪੀਅਨਸ਼ਿਪ ਵਿਚ ਸ਼ਮੂਲੀਅਤ ’ ਤੇ ਸਵਾਲੀਆ ਨਿਸ਼ਾਨ

ਨਵੀਂ ਦਿੱਲੀ, 7 ਅਕਤੂਬਰ (ਪੀ. ਟੀ.

ਅਜੀਤ ਡੈਸਕ 08-10-2026

ਹਰਸ਼ਬੀਰ ਸਿੰਘ ਸੰਘਾ ਬਣੇ ਕਰਨਾਟਕ ਲਈ ਬਰਤਾਨੀਆ ਦੇ ਨਵੇਂ ਡਿਪਟੀ ਹਾਈ ਕਮਿਸ਼ਨਰ ਨਵੀਂ ਦਿੱਲੀ, 7 ਅਕਤੂਬਰ (ਪੀ. ਟੀ.ਆਈ.)-ਭਾਰਤ ਦੇ ਕਈ ਪਹਿਲਵਾਨਾਂ ਦੇ ਅਮਰੀਕੀ ਵੀਜ਼ੇ ਖ਼ਾਰਿਜ਼ ਕਰ ਦਿੱਤੇ ਗਏ ਹਨ, ਜਿਸ ਨਾਲ ਲਾਸ ਵੇਗਾਸ ਵਿਚ 12 ਤੋਂ 18 ਅਕਤੂਬਰ ਤੱਕ ਹੋਣ ਵਾਲੀ ਅੰਡਰ- 23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਉਨ੍ਹਾਂ ਦੀ ਸ਼ਮੂਲੀਅਤ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।ਇਨ੍ਹਾਂ ਪਹਿਲਵਾਨਾਂ ’ਚ 2024 ਦੀ ਅੰਡਰ-17 ਵਿਸ਼ਵ ਚੈਂਪੀਅਨ ਨੇਹਾ ਸੰਗਵਾਨ ਵੀ ਸ਼ਾਮਿਲ ਹੈ। ਪਹਿਲਵਾਨਾਂ ਨੂੰ ਜ਼ੁਬਾਨੀ ਤੌਰ ‘ਤੇ ਦੱਸਿਆ ਗਿਆ ਕਿ ਉਨ੍ਹਾਂ ਦੇ ਵੀਜ਼ੇ ਇਸ ਆਧਾਰ ‘ਤੇ ਰੱਦ ਕੀਤੇ ਗਏ ਹਨ ਕਿ ਉਹ 20 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਬੇਰੁਜ਼ਗਾਰ ਹਨ। ਬੁੱਧਵਾਰ ਨੂੰ ਜਦੋਂ ਉਹ ਇੰਟਰਵਿਊ ਲਈ ਦੂਤਘਰ ਗਏ ਤਾਂ ਉਨ੍ਹਾਂ ਦੇ ਪਾਸਪੋਰਟ ਵਾਪਸ ਕਰ ਦਿੱਤੇ ਗਏ। ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਹੁਣ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਨੂੰ ਇਨ੍ਹਾਂ ਮਾਮਲਿਆਂ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਪਹਿਲਵਾਨਾਂ ਨੂੰ ਵੀਜ਼ਾ ਦੇਣ ਦੀ ਬੇਨਤੀ ਕੀਤੀ ਹੈ, ਜਿਨ੍ਹਾਂ ਦੀਆਂ ਇੰਟਰਵਿਊਜ਼ ਵੀਰਵਾਰ ਨੂੰ ਤੈਅ ਹਨ। ਫੈਡਰੇਸ਼ਨ ਵਲੋਂ ਅਮਰੀਕੀ ਦੂਤਾਵਾਸ ਨੂੰ ਲਿਖੇ ਪੱਤਰ ਅਨੁਸਾਰ ਬੁੱਧਵਾਰ ਨੂੰ 9 ਪਹਿਲਵਾਨਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਜਦੋਂਕਿ ਅੱਜ ਕੁੱਲ 24 ਭਾਗੀਦਾਰ ਆਪਣੀ ਵੀਜ਼ਾ ਇੰਟਰਵਿਊ ਲਈ ਦੂਤਘਰ ਪਹੁੰਚੇ ਸਨ, ਜਿਨ੍ਹਾਂ ਵਿਚੋਂ 16 ਪਹਿਲਵਾਨ ਸਨ।ਫੈਡਰੇਸ਼ਨ ਨੇ ਦੱਸਿਆ ਕਿ ਆਗਾਮੀ ਚੈਂਪੀਅਨਸ਼ਿਪ ਅੰਡਰ-23 ਉਮਰ ਵਰਗ ਲਈ ਹੈ ਅਤੇ ਹਿੱਸਾ ਲੈਣ ਵਾਲੇ ਪਹਿਲਵਾਨਾਂ ਦੀ ਉਮਰ 18 ਤੋਂ 23 ਸਾਲ ਦੇ ਵਿਚਕਾਰ ਹੈ।ਫੈਡਰੇਸ਼ਨ ਅਨੁਸਾਰ ਇਹ ਸਮਝਣਯੋਗ ਹੈ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਨੌਜਵਾਨ ਖਿਡਾਰੀ ਅਜੇ ਵੀ ਆਪਣੇ ਖੇਡ ਕਰੀਅਰ ਨੂੰ ਅੱਗੇ ਵਧਾ ਰਹੇ ਹਨ ਅਤੇ ਰਸਮੀ ਤੌਰ ‘ਤੇ ਕਿਸੇ ਨੌਕਰੀ ‘ਤੇ ਨਹੀਂ ਹਨ।

ਪਿਛਲੀ ਖ਼ਬਰ ‘ਆਈਸ’ ਨੇ ਕਸ਼ਮੀਰ ਦੇ ਫ਼ਿਲਮਕਾਰ ਨੂੰ ਹਿਰਾਸਤ ’ਚ ਲਿਆ ਅਗਲੀ ਖ਼ਬਰ ਹਰਸ਼ਬੀਰ ਸਿੰਘ ਸੰਘਾ ਬਣੇ ਕਰਨਾਟਕ ਲਈ ਬਰਤਾਨੀਆ ਦੇ ਨਵੇਂ ਡਿਪਟੀ ਹਾਈ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।