23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸੁੰਦਰ ਪਿਚਾਈ ਸਮੇਤ ਕਈ ਦਿੱਗਜ ਸ਼ੀ ਜਿਨਪਿੰਗ ਲਈ ਵਾਈਟ ਹਾਊਸ ਡਿਨਰ ’ਚ ਹੋਣਗੇ ਸ਼ਾਮਿਲ

ਨਿਊਯਾਰਕ, 22 (ਰਾਜੂ ਸ਼ਹਿਬਾਜ਼ਪੁਰਾ)-ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਅਤੇ ਗੂਗਲ ਦੇ ਸੀ. ਈ.

ਅਜੀਤ ਡੈਸਕ 23-09-2026
ਨਿਊਯਾਰਕ, 22 (ਰਾਜੂ ਸ਼ਹਿਬਾਜ਼ਪੁਰਾ)-ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਅਤੇ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਸਮੇਤ ਅਮਰੀਕਾ ਦੀਆਂ ਕਈ ਵੱਡੀਆਂ ਤਕਨਾਲੋਜੀ ਕੰਪਨੀਆਂ ਦੇ ਮੁਖੀਆਂ ਦੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸਨਮਾਨ ਵਿੱਚ ਵਾਈਟ ਹਾਊਸ ਵਿੱਚ ਹੋਣ ਵਾਲੇ ਸਟੇਟ ਡਿਨਰ ਵਿੱਚ ਸ਼ਾਮਿਲ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।ਰਿਪੋਰਟ ਮੁਤਾਬਕ 24 ਸਤੰਬਰ ਨੂੰ ਹੋਣ ਵਾਲੇ ਇਸ ਡਿਨਰ ਦੀ ਮਹਿਮਾਨ ਸੂਚੀ ਵਿੱਚ ਸੁੰਦਰ ਪਿਚਾਈ ਤੋਂ ਇਲਾਵਾ ਐਲੋਨ ਮਸਕ, ਜੈਫ ਬੇਜ਼ੋਸ, ਮਾਈਕਲ ਡੈਲ, ਜੈਨਸਨ ਹੁਆਂਗ, ਸੈਮ ਆਲਟਮੈਨ, ਜੇਨ ਫਰੇਜ਼ਰ ਅਤੇ ਟਿਮ ਕੁੱਕ ਵਰਗੇ ਵੱਡੇ ਕਾਰੋਬਾਰੀ ਆਗੂਆਂ ਦੇ ਨਾਮ ਸ਼ਾਮਿਲ ਹਨ।ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਵਾਈਟ ਹਾਊਸ ਦੇ ਈਸਟ ਰੂਮ ਵਿੱਚ ਸ਼ੀ ਜਿਨਪਿੰਗ, ਉਨ੍ਹਾਂ ਦੀ ਪਤਨੀ ਪੇਂਗ ਲਿਯੁਆਨ ਅਤੇ ਚੀਨੀ ਵਫ਼ਦ ਦੀ ਮੇਜ਼ਬਾਨੀ ਕਰਨਗੇ। ਡਿਨਰ ਦੀ ਸ਼ੁਰੂਆਤ ਵਿੱਚ ਟਰੰਪ ਅਤੇ ਸ਼ੀ ਦੋਵਾਂ ਵੱਲੋਂ ਸੰਬੋਧਨ ਕੀਤੇ ਜਾਣ ਦੀ ਯੋਜਨਾ ਹੈ।ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਗੱਲਬਾਤ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਵਪਾਰ, ਟੈਰਿਫ, ਨਿਰਯਾਤ ਨਿਯੰਤਰਣ ਅਤੇ ਦੁਰਲੱਭ ਖਣਿਜਾਂ ਦੀ ਸਪਲਾਈ ਵਰਗੇ ਮੁੱਦੇ ਚਰਚਾ ਦਾ ਹਿੱਸਾ ਹੋ ਸਕਦੇ ਹਨ। ਕੁਝ ਗੈਰ-ਸੰਵੇਦਨਸ਼ੀਲ ਅਤੇ ਗੈਰ-ਰਣਨੀਤਕ ਵਸਤਾਂ ’ਤੇ ਸੀਮਤ ਟੈਰਿਫ ਕਟੌਤੀ ਬਾਰੇ ਵੀ ਗੱਲਬਾਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।ਸ਼ੀ ਜਿਨਪਿੰਗ ਦਾ ਦੌਰਾ 23 ਸਤੰਬਰ ਤੋਂ ਸ਼ੁਰੂ ਹੋਣ ਦੀ ਯੋਜਨਾ ਹੈ। ਅਗਲੇ ਦਿਨ ਵਾਈਟ ਹਾਊਸ ਵਿੱਚ ਸਵਾਗਤ ਸਮਾਰੋਹ, ਫੌਜੀ ਸਨਮਾਨ ਅਤੇ ਦੋਵਾਂ ਰਾਸ਼ਟਰਪਤੀਆਂ ਵਿਚਾਲੇ ਦੁਵੱਲੀ ਬੈਠਕ ਹੋਵੇਗੀ। 25 ਸਤੰਬਰ ਨੂੰ ਦੋਵੇਂ ਰਾਸ਼ਟਰਪਤੀ ਜੋੜਿਆਂ ਦੇ ਨੈਸ਼ਨਲ ਆਰਕਾਈਵਜ਼ ਜਾਣ ਦਾ ਪ੍ਰੋਗਰਾਮ ਵੀ ਦੱਸਿਆ ਗਿਆ ਹੈ।
ਪਿਛਲੀ ਖ਼ਬਰ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਮਾਮਲੇ ’ਚ ਗੁਆਟੇਮਾਲਾ ਦੇ ਨਾਗਰਿਕ ਨੂੰ 6 ਸਾਲ 5 ਮਹੀਨੇ ਦੀ ਕੈਦ ਅਗਲੀ ਖ਼ਬਰ ਰਾਜਨਬੀਰ ਸਿੰਘ ਘੁਮਾਣ ਵਲੋਂ ਹਲਕੇ ਦੇ ਨਵ - ਨਿਯੁਕਤ ਅਹੁਦੇਦਾਰਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।