ਫਰਿਜਨੋ ਸਿਟੀ ਕੌਂਸਲ ਚੋਣ ’ ਚ ਇਮੀਗ੍ਰੇਸ਼ਨ ਬਣਿਆ ਅਹਿਮ ਮੁੱਦਾ
ਸੈਕਰਾਮੈਂਟੋ, 16 ਸਤੰਬਰ (ਹੁਸਨ ਲੜੋਆ ਬੰਗਾ)-ਫਰਿਜਨੋ ਸਿਟੀ ਕੌਂਸਲ ਦੇ ਜ਼ਿਲਾ 1 ਦੀ ਚੋਣ ਵਿਚ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਦਾ ਮਾਮਲਾ ਪਹਿਲਾਂ ਹੀ ਇਕ ਅਹਿਮ ਮੁੱਦਾ ਬਣ ਕੇ ਉਭਰਿਆ ਹੈ, ਜਦਕਿ ਹੁਣ ਉਮੀਦਵਾਰ ਨੈਨਦੀਪ ਸਿੰਘ ਵਲੋਂ ਅਤੀਤ ਵਿਚ ਲਏ ਗਏ ਉਸ ਫੈਸਲੇ ਨੂੰ ਲੈ ਕੇ ਸਿੰਘ ਅਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਰੌਬ ਫੁਏਂਟੇਸ ਵਿਚਕਾਰ ਵਿਵਾਦ ਪੈਦਾ ਹੋ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਨਿਆਂ ਵਿਭਾਗ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਵਲ ਅਧਿਕਾਰਾਂ ਬਾਰੇ ਪ੍ਰਮੁੱਖ ਅਧਿਕਾਰੀ ਹਰਮੀਤ ਢਿੱਲੋਂ ਦਾ ਸਮਰਥਨ ਕੀਤਾ ਸੀ। ਇਸ ਘਟਨਾਕ੍ਰਮ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਨੀਤੀ ਅਤੇ ਇਤਿਹਾਸਕ ਤੱਥਾਂ ਦੀ ਬਜਾਏ ਹੋਰ ਵਿਚਾਰਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਤਾਂ ਉਸ ਦੇ ਕੀ ਨਤੀਜੇ ਨਿਕਲਦੇ ਹਨ।
ਸੈਕਰਾਮੈਂਟੋ, 16 ਸਤੰਬਰ (ਹੁਸਨ ਲੜੋਆ ਬੰਗਾ)-ਫਰਿਜਨੋ ਸਿਟੀ ਕੌਂਸਲ ਦੇ ਜ਼ਿਲਾ 1 ਦੀ ਚੋਣ ਵਿਚ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਦਾ ਮਾਮਲਾ ਪਹਿਲਾਂ ਹੀ ਇਕ ਅਹਿਮ ਮੁੱਦਾ ਬਣ ਕੇ ਉਭਰਿਆ ਹੈ, ਜਦਕਿ ਹੁਣ ਉਮੀਦਵਾਰ ਨੈਨਦੀਪ ਸਿੰਘ ਵਲੋਂ ਅਤੀਤ ਵਿਚ ਲਏ ਗਏ ਉਸ ਫੈਸਲੇ ਨੂੰ ਲੈ ਕੇ ਸਿੰਘ ਅਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਰੌਬ ਫੁਏਂਟੇਸ ਵਿਚਕਾਰ ਵਿਵਾਦ ਪੈਦਾ ਹੋ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਨਿਆਂ ਵਿਭਾਗ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਵਲ ਅਧਿਕਾਰਾਂ ਬਾਰੇ ਪ੍ਰਮੁੱਖ ਅਧਿਕਾਰੀ ਹਰਮੀਤ ਢਿੱਲੋਂ ਦਾ ਸਮਰਥਨ ਕੀਤਾ ਸੀ। ਇਸ ਘਟਨਾਕ੍ਰਮ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਨੀਤੀ ਅਤੇ ਇਤਿਹਾਸਕ ਤੱਥਾਂ ਦੀ ਬਜਾਏ ਹੋਰ ਵਿਚਾਰਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਤਾਂ ਉਸ ਦੇ ਕੀ ਨਤੀਜੇ ਨਿਕਲਦੇ ਹਨ। ਫੁਏਂਟੇਸ, ਸਿੰਘ ਦੀ ਉਸ ਭੂਮਿਕਾ ਨੂੰ ਲੈ ਕੇ ਉਨ੍ਹਾਂ ਨੂੰ ਚੁਣੌਤੀ ਦੇ ਰਹੇ ਹਨ, ਜੋ ਉਨ੍ਹਾਂ ਨੇ 2025 ਦੇ ਇਕ ਪੱਤਰ ਵਿਚ ਨਿਭਾਈ ਸੀ, ਇਸ ਪੱਤਰ ਰਾਹੀਂ ਅਮਰੀਕੀ ਸੈਨੇਟ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਹਰਮੀਤ ਢਿੱਲੋਂ ਨੂੰ ਸਿਵਲ ਅਧਿਕਾਰਾਂ ਲਈ ‘ਅਸਿਸਟੈਂਟ ਅਟਾਰਨੀ ਜਨਰਲ’ ਵਜੋਂ ਨਿਯੁਕਤ ਕਰਨ ਦੀ ਪ੍ਰਵਾਨਗੀ ਦੇਵੇ। ਇਹ ਦੋਵੇਂ ਪੱਛਮੀ-ਕੇਂਦਰੀ ਫਰਿਜਨੋ ਜ਼ਿਲੇ ਵਿਚ ਕੌਂਸਲ ਮੈਂਬਰ ਐਨਾਲੀਸਾ ਪੇਰੀਆ ਦੀ ਜਗ੍ਹਾ ਲੈਣ ਲਈ ਚੋਣ ਲੜ ਰਹੇ ਹਨ। ਢਿੱਲੋਂ, ਜੋ ਕਿ ਇਕ ਰੂੜੀਵਾਦੀ ਸਿਵਲ ਅਧਿਕਾਰ ਵਕੀਲ ਅਤੇ ਟਿੱਪਣੀਕਾਰ ਹਨ ਅਤੇ ਨਿਆਂ ਵਿਭਾਗ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਟਰੰਪ ਦੇ ਪ੍ਰਮੁੱਖ ਸਮਰਥਕ ਸਨ, ਨੂੰ ਸਿੱਖ-ਅਮਰੀਕੀ ਕਾਰਕੁਨਾਂ ਦੇ ਇੱਕ ਵਿਸ਼ਾਲ ਗੱਠਜੋੜ ਦੇ ਹਿੱਸੇ ਵਜੋਂ ਸਿੰਘ ਦਾ ਸਮਰਥਨ ਪ੍ਰਾਪਤ ਸੀ। ਉਕਤ ਪੱਤਰ ’ਤੇ ਦਸਤਖਤ ਕਰਨ ਵਾਲਿਆਂ ਨੂੰ ਦੇਸ਼ ਭਰ ਦੇ ਗੁਰਦੁਆਰਿਆਂ ਅਤੇ ਸਿਵਲ ਅਧਿਕਾਰ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਸਿੱਖ-ਅਮਰੀਕੀ ਭਾਈਚਾਰੇ ਦੇ ਆਗੂਆਂ ਵਜੋਂ ਦਰਸਾਇਆ ਗਿਆ ਸੀ ਅਤੇ ਢਿੱਲੋਂ ਦੀ ਨਿਯੁਕਤੀ ਲਈ ਪੁਰਜ਼ੋਰ ਸਮਰਥਨ ਪ੍ਰਗਟਾਇਆ ਗਿਆ ਸੀ। ਫਰਿਜਨੋ ਅਧਾਰਤ ‘ਜੈਕਾਰਾ ਮੂਵਮੈਂਟ’ ਨਾਲ ਜੁੜੇ ਸਿੰਘ ਨੇ ਕਿਹਾ ਕਿ ਪੱਤਰ ’ਤੇ ਦਸਤਖਤ ਕਰਨ ਦਾ ਫੈਸਲਾ ਉਸ ਗੱਠਜੋੜ ਦੇ ਹਿੱਸੇ ਵਜੋਂ ਲਿਆ ਗਿਆ ਸੀ।