16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਜੇਕਰ ਵਨ ਨੇਸ਼ਨ ਪਾਰਟੀ ਆਸਟ੍ਰੇਲੀਅਨ ਚੋਣਾਂ ਜਿੱਤੀ ਤਾਂ ਇੰਮੀਗਰੇਸ਼ਨ ’ਤੇ ਲੱਗੇਗੀ ਰੋਕ

ਬ੍ਰਿਸਬੇਨ, 14 ਸਤੰਬਰ ( ਮਹਿੰਦਰ ਪਾਲ ਸਿੰਘ ਕਾਹਲੋਂ)- ਵਨ ਨੇਸ਼ਨ ਪਾਰਟੀ ਦੀ ਆਗੂ ਪੋਲੀਨ ਹੈਨਸਨ ਨੇ ਐਲਾਨ ਕੀਤਾ ਕਿ ਆਉਣ ਵਾਲੀਆਂ ਚੋਣਾਂ ’ਚ ਅਗਰ ਉਸ ਦੀ ਪਾਰਟੀ ਜਿੱਤਦੀ ਹੈ ਤਾਂ ਉਸ ਦੀ ਸਰਕਾਰ ਇੰਮੀਗਰੇਸ਼ਨ ਪਾਲਿਸੀ ਵਿਚ ਵੱਡੀ ਤਬਦੀਲੀ ਲਿਆਵੇਗੀ । ਉਹ ਤਿੰਨ ਸਾਲਾਂ ਲਈ ਅੰਸ਼ਕ ਤੌਰ ਉੱਤੇ ਪਾਬੰਦੀ ਲਗਾ ਕੇ ਸਾਢੇ ਸੱਤ ਲੱਖ ਵੀਜ਼ੇ ’ਤੇ ਨਿਯੰਤਰਨ ਕਰਨਗੇ।

ਅਜੀਤ ਡੈਸਕ 15-09-2026
ਬ੍ਰਿਸਬੇਨ, 14 ਸਤੰਬਰ ( ਮਹਿੰਦਰ ਪਾਲ ਸਿੰਘ ਕਾਹਲੋਂ)- ਵਨ ਨੇਸ਼ਨ ਪਾਰਟੀ ਦੀ ਆਗੂ ਪੋਲੀਨ ਹੈਨਸਨ ਨੇ ਐਲਾਨ ਕੀਤਾ ਕਿ ਆਉਣ ਵਾਲੀਆਂ ਚੋਣਾਂ ’ਚ ਅਗਰ ਉਸ ਦੀ ਪਾਰਟੀ ਜਿੱਤਦੀ ਹੈ ਤਾਂ ਉਸ ਦੀ ਸਰਕਾਰ ਇੰਮੀਗਰੇਸ਼ਨ ਪਾਲਿਸੀ ਵਿਚ ਵੱਡੀ ਤਬਦੀਲੀ ਲਿਆਵੇਗੀ । ਉਹ ਤਿੰਨ ਸਾਲਾਂ ਲਈ ਅੰਸ਼ਕ ਤੌਰ ਉੱਤੇ ਪਾਬੰਦੀ ਲਗਾ ਕੇ ਸਾਢੇ ਸੱਤ ਲੱਖ ਵੀਜ਼ੇ ’ਤੇ ਨਿਯੰਤਰਨ ਕਰਨਗੇ। ਇਸ ਦੇ ਨਾਲ ਹੀ ਉਹ ਹੁਨਰਮੰਦ ਕਾਮਿਆਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਵੀਜ਼ੇ ਦੇਣ ਦੀ ਯੋਜਨਾ ਨੂੰ ਵੀ ਵਿਚਾਰਨਗੇ। ਉਨ੍ਹਾਂ ਦੀ ਸਰਕਾਰ 2017 ਤੋਂ ਪਹਿਲਾਂ ਵਾਂਗ ਸਿਰਫ਼ 130000 ਹਜ਼ਾਰ ਲੋਕਾਂ ਨੂੰ ਹੀ ਵੀਜ਼ਾ ਦੇਵੇਗੀ। ਇਸ ਤੋਂ ਇਲਾਵਾ ਵਨ ਨੇਸ਼ਨ ਪਾਰਟੀ ਨੇ 26 ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਨਾ ਦੇਣ ਦੀ ਗੱਲ ਆਖੀ ਹੈ। ਇਸ ਐਲਾਨ ਬਾਰੇ ਮੌਜੂਦਾ ਸਰਕਾਰ ਨੇ ਕਿਹਾ ਇਸ ਪ੍ਰਕਾਰ ਦੇ ਫ਼ੈਸਲੇ ਆਸਟ੍ਰੇਲੀਆ ਲਈ ਬਹੁਤ ਨੁਕਸਾਨਦੇਹ ਸਾਬਤ ਹੋਣਗੇ।
ਪਿਛਲੀ ਖ਼ਬਰ ਟਰੰਪ ਦਾ ਬਚਪਨ ਵਾਲਾ ਘਰ 19.3 ਲੱਖ ਡਾਲਰ ’ ਚ ਵਿਕਿਆ ਅਗਲੀ ਖ਼ਬਰ ਬੇਕਾਬੂ ਏ.ਆਈ. ਖਿਲਾਫ਼ ਮਜ਼ਬੂਤ ਸੁਰੱਖਿਆ ਕਵਚ ਹਾਂ-ਟਰੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।