08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਗਮ ਗੁਜਰਾਤ ਦੇ ਕੇਵੜੀਆ ’ਚ ਹੋਵੇਗਾ

ਨਵੀਂ ਦਿੱਲੀ, 7 ਸਤੰਬਰ (ਏਜੰਸੀ)-ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਆਪਣੇ 72 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਦਿੱਲੀ ਤੋਂ ਗੁਜਰਾਤ ਦੇ ਕੇਵੜੀਆ ਵਿਚ ਤਬਦੀਲ ਹੋਵੇਗਾ, ਜਿਥੇ ਰਾਸ਼ਟਰਪਤੀ ਦਰੋਪਦੀ ਮੁਰਮੂ 22 ਸਤੰਬਰ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਕੇਵੜੀਆ, ਜਿਸ ਦਾ ਨਾਂਅ ਏਕਤਾ ਨਗਰ ਰੱਖਿਆ ਗਿਆ ਹੈ, ਦੁਨੀਆ ਦੇ ਸਭ ਤੋਂ ਉੱਚੇ ਬੁੱਤ - ਸਰਦਾਰ ਵੱਲਭਭਾਈ ਪਟੇਲ ਦੇ ਬੁੱਤ ਦਾ ਘਰ ਹੈ।

ਅਜੀਤ ਡੈਸਕ 08-09-2026
ਨਵੀਂ ਦਿੱਲੀ, 7 ਸਤੰਬਰ (ਏਜੰਸੀ)-ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਆਪਣੇ 72 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਦਿੱਲੀ ਤੋਂ ਗੁਜਰਾਤ ਦੇ ਕੇਵੜੀਆ ਵਿਚ ਤਬਦੀਲ ਹੋਵੇਗਾ, ਜਿਥੇ ਰਾਸ਼ਟਰਪਤੀ ਦਰੋਪਦੀ ਮੁਰਮੂ 22 ਸਤੰਬਰ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਕੇਵੜੀਆ, ਜਿਸ ਦਾ ਨਾਂਅ ਏਕਤਾ ਨਗਰ ਰੱਖਿਆ ਗਿਆ ਹੈ, ਦੁਨੀਆ ਦੇ ਸਭ ਤੋਂ ਉੱਚੇ ਬੁੱਤ - ਸਰਦਾਰ ਵੱਲਭਭਾਈ ਪਟੇਲ ਦੇ ਬੁੱਤ ਦਾ ਘਰ ਹੈ। ਸਟੈਚੂ ਆਫ਼ ਯੂਨਿਟੀ ਨਾਂਅ ਦਾ ਇਹ ਬੁੱਤ 597 ਫੁੱਟ ਉੱਚਾ ਹੈ ਅਤੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਵਿਚ ਕੀਤਾ ਸੀ। 1954 ਵਿਚ ਪਹਿਲਾ ਰਾਸ਼ਟਰੀ ਪੁਰਸਕਾਰ ਦਿੱਲੀ ਦੇ ਵਿਗਿਆਨ ਭਵਨ ’ਚ ਕਰਵਾਇਆ ਗਿਆ ਸੀ, ਇਥੇ ਉਦੋਂ ਤੋਂ ਜ਼ਿਆਦਾਤਰ ਪੁਰਸਕਾਰ ਸਮਾਰੋਹ ਹੁੰਦੇ ਰਹੇ ਹਨ। ਜੁਲਾਈ ਵਿਚ ਐਲਾਨੇ ਇਨ੍ਹਾਂ ਪੁਰਸਕਾਰਾਂ ਦਾ 72ਵਾਂ ਸੰਸਕਰਣ ਉਸ ਪਰੰਪਰਾ ਤੋਂ ਵੱਖ ਹੋਵੇਗਾ।
ਪਿਛਲੀ ਖ਼ਬਰ ਗੁਰਿੰਦਰ ਸਿੰਘ ਗਰੇਵਾਲ ਇਨਵੈਸਟ ਇਨ ਕੈਨੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਅਗਲੀ ਖ਼ਬਰ ਫ਼ਿਲਮ ‘ ਸਿੰਘ ਵਰਸਿਜ਼ ਕੌਰ -2’ ਦੇ ਪ੍ਰਚਾਰ ਨੂੰ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।