05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸਕਾਟਲੈਂਡ ਵਿਚ ਵੀਅਤਨਾਮੀ ਬੱਚਿਆਂ ਦੀ ਤਸਕਰੀ ਦਾ ਖ਼ੌਫ਼ਨਾਕ ਖ਼ੁਲਾਸਾ

ਗਲਾਸਗੋ, 4 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਵਿਚ ਬੱਚਿਆਂ ਦੀ ਮਨੁੱਖੀ ਤਸਕਰੀ ਸਬੰਧੀ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਪੁਲਿਸ ਸਕਾਟਲੈਂਡ ਵਲੋਂ ਜਾਰੀ ਜਾਣਕਾਰੀ ਮੁਤਾਬਕ 2020 ਤੋਂ ਹੁਣ ਤੱਕ ਦੱਖਣ-ਪੂਰਬੀ ਏਸ਼ੀਆਈ ਬੱਚਿਆਂ ਨੂੰ ਗੁਲਾਮੀ ਅਤੇ ਸ਼ੋਸ਼ਣ ਵਿਚ ਰੱਖੇ ਜਾਣ ਨਾਲ ਸਬੰਧਤ 342 ਕੇਸ ਰੈਫਰਲ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 31 ਮਾਮਲੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਦੱਸੇ ਗਏ ਹਨ।

ਅਜੀਤ ਡੈਸਕ 05-09-2026
ਗਲਾਸਗੋ, 4 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਵਿਚ ਬੱਚਿਆਂ ਦੀ ਮਨੁੱਖੀ ਤਸਕਰੀ ਸਬੰਧੀ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਪੁਲਿਸ ਸਕਾਟਲੈਂਡ ਵਲੋਂ ਜਾਰੀ ਜਾਣਕਾਰੀ ਮੁਤਾਬਕ 2020 ਤੋਂ ਹੁਣ ਤੱਕ ਦੱਖਣ-ਪੂਰਬੀ ਏਸ਼ੀਆਈ ਬੱਚਿਆਂ ਨੂੰ ਗੁਲਾਮੀ ਅਤੇ ਸ਼ੋਸ਼ਣ ਵਿਚ ਰੱਖੇ ਜਾਣ ਨਾਲ ਸਬੰਧਤ 342 ਕੇਸ ਰੈਫਰਲ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 31 ਮਾਮਲੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਦੱਸੇ ਗਏ ਹਨ। ਰਿਪੋਰਟਾਂ ਮੁਤਾਬਕ ਵੀਅਤਨਾਮੀ ਬੱਚੇ ਇਸ ਸਮੱਸਿਆ ਤੋਂ ਖਾਸ ਤੌਰ ’ਤੇ ਪ੍ਰਭਾਵਿਤ ਹੋਏ ਹਨ। ਰਿਪੋਰਟ ਮੁਤਾਬਕ ਤਸਕਰੀ ਦਾ ਸ਼ਿਕਾਰ ਕੁਝ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਅਤੇ ਉਨ੍ਹਾਂ ਨੂੰ ਫਲੈਟਾਂ ਜਾਂ ਅਸਥਾਈ ਤੌਰ ’ਤੇ ਚਲਾਏ ਜਾਣ ਵਾਲੇ ਵੇਸ਼ਵਾਘਰਾਂ ਵਿੱਚ ਰੱਖਿਆ ਗਿਆ। ਹੋਰ ਪੀੜਤਾਂ ਤੋਂ ਕੈਨਾਬਿਸ ਫਾਰਮਾਂ, ਨੇਲ ਬਾਰਾਂ, ਕਾਰ ਵਾਸ਼ਾਂ ਅਤੇ ਹੋਸਪਿਟੈਲਿਟੀ ਖੇਤਰ ਵਿੱਚ ਜ਼ਬਰਦਸਤੀ ਕੰਮ ਕਰਵਾਏ ਜਾਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਸਕਾਟਿਸ਼ ਸਰਕਾਰ ਦੀ ਮਨੁੱਖੀ ਤਸਕਰੀ ਰਣਨੀਤੀ ਵੀ ਦੱਸਦੀ ਹੈ ਕਿ ਪੀੜਤਾਂ ਦਾ ਕਈ ਵੱਖ-ਵੱਖ ਖੇਤਰਾਂ ਵਿੱਚ ਮਜ਼ਦੂਰੀ, ਅਪਰਾਧਿਕ ਅਤੇ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ। ਪੁਲਿਸ ਦੇ ਅੰਕੜਿਆਂ ਅਨੁਸਾਰ 2020 ਤੋਂ ਸਭ ਤੋਂ ਵੱਧ 74 ਮਾਮਲੇ ਐਡਿਨਬਰਾ, 72 ਗਲਾਸਗੋ ਅਤੇ 49 ਆਇਰਸ਼ਾਇਰ ਵਿੱਚ ਸਾਹਮਣੇ ਆਏ ਹਨ। ਸਾਲ 2026 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਹੀ ਬੱਚਿਆਂ ਦੀ ਤਸਕਰੀ ਨਾਲ ਸਬੰਧਤ 19 ਮਾਮਲੇ ਦਰਜ ਹੋਏ, ਜਿਨ੍ਹਾਂ ਵਿੱਚ ਤਿੰਨ ਜਿਨਸੀ ਸ਼ੋਸ਼ਣ ਨਾਲ ਸਬੰਧਤ ਸਨ। ਮਨੁੱਖੀ ਤਸਕਰੀ ਵਿਰੁੱਧ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਇਨ੍ਹਾਂ ਅੰਕੜਿਆਂ ਨੂੰ ਬਹੁਤ ਚਿੰਤਾਜਨਕ ਦੱਸਦਿਆਂ ਕਿਹਾ ਹੈ ਕਿ ਅਸਲ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ। ਮਾਹਿਰਾਂ ਮੁਤਾਬਕ ਸੰਗਠਿਤ ਅਪਰਾਧੀ ਗਰੋਹ ਕਮਜ਼ੋਰ ਬੱਚਿਆਂ ਅਤੇ ਨੌਜਵਾਨਾਂ ਨੂੰ ਨੌਕਰੀ ਜਾਂ ਬਿਹਤਰ ਜ਼ਿੰਦਗੀ ਦਾ ਝਾਂਸਾ ਦੇ ਕੇ ਆਪਣੇ ਜਾਲ ਵਿਚ ਫਸਾਉਂਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਤੋਂ ਜ਼ਬਰਦਸਤੀ ਕੰਮ ਕਰਵਾਉਂਦੇ ਜਾਂ ਹੋਰ ਤਰੀਕਿਆਂ ਨਾਲ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ।
ਪਿਛਲੀ ਖ਼ਬਰ ਗਾਇਕ ਬੱਬੂ ਮਾਨ ਦੇ ਐਡੀਲੇਡ ਸ਼ੋਅ ਦੌਰਾਨ ਨੌਜਵਾਨਾਂ ਵਿਚਾਲੇ ਝਗੜਾ, ਸ਼ੋਅ ਮੁੜ ਮੁਲਤਵੀ ਅਗਲੀ ਖ਼ਬਰ ਲਾਪਤਾ ਦੱਖਣੀ ਆਸਟ੍ਰੇਲੀਆਈ ਜੋਸ਼ੂਆ ਕਲਿਫਟਨ-ਡੇਮੇਲ ਦੀ ਭਾਲ ਵਿਚ ਮਨੁੱਖੀ ਅਵਸ਼ੇਸ਼ ਮਿਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।