05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਚੱਲਦੀ ਟੈਸਲਾ ਵਿਚ ਸੁੱਤੇ ਮਿਲੇ ਦੋ ਚਾਲਕ, 368 ਡਾਲਰ ਜ਼ੁਰਮਾਨਾ

ਵੈਨਕੂਵਰ, 3 ਸਤੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਵਿਚ ਚੱਲਦੀਆਂ ਟੈਸਲਾ ਗੱਡੀਆਂ ਦੇ ਚਾਲਕਾਂ ਦੇ ਸੁੱਤੇ ਹੋਣ ਦੀਆਂ ਦੋ ਘਟਨਾਵਾਂ ਸਾਹਮਣੇ ਆਉਣ ਮਗਰੋਂ ਬੀ. ਸੀ.

ਅਜੀਤ ਡੈਸਕ 05-09-2026
ਵੈਨਕੂਵਰ, 3 ਸਤੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਵਿਚ ਚੱਲਦੀਆਂ ਟੈਸਲਾ ਗੱਡੀਆਂ ਦੇ ਚਾਲਕਾਂ ਦੇ ਸੁੱਤੇ ਹੋਣ ਦੀਆਂ ਦੋ ਘਟਨਾਵਾਂ ਸਾਹਮਣੇ ਆਉਣ ਮਗਰੋਂ ਬੀ.ਸੀ. ਹਾਈਵੇਅ ਪੈਟਰੋਲ ਨੇ ਸੜਕ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ। ਦੋਵੇਂ ਚਾਲਕਾਂ ਦੀਆਂ ਚੱਲਦੀ ਗੱਡੀ ਵਿੱਚ ਸੁੱਤੇ ਹੋਣ ਦੀਆਂ ਤਸਵੀਰਾਂ ਵੀਡੀਓ ਵਿਚ ਕੈਦ ਹੋਈਆਂ ਹਨ।ਬੀ.ਸੀ. ਹਾਈਵੇਅ ਪੈਟਰੋਲ ਨੇ ਲੋਕਾਂ ਦਾ ਧਿਆਨ ਇਸ ਖ਼ਤਰਨਾਕ ਰੁਝਾਨ ਵੱਲ ਦਿਵਾਉਂਦਿਆਂ ਕਿਹਾ ਹੈ ਕਿ ਗੱਡੀ ਚਲਾਉਂਦੇ ਸਮੇਂ ਗੱਡੀ ਨੂੰ ਸਵੈ ਚਾਲਤ ਮੋਡ ਤੇ ਲਾ ਕੇ ਚਾਲਕ ਦਾ ਸੌਂ ਜਾਣਾ ਆਪਣੇ ਨਾਲ-ਨਾਲ ਸੜਕ ’ਤੇ ਚੱਲ ਰਹੇ ਹੋਰ ਲੋਕਾਂ ਦੀ ਜਾਨ ਲਈ ਵੀ ਵੱਡਾ ਖ਼ਤਰਾ ਬਣ ਸਕਦਾ ਹੈ।ਇਨ੍ਹਾਂ ਮਾਮਲਿਆਂ ਵਿਚ ਟੈਸਲਾ ਦੀ ਖ਼ੁਦ ਚੱਲਣ ਵਾਲੀ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਸੀ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਪੂਰੀ ਤਰ੍ਹਾਂ ਖ਼ੁਦ ਚੱਲਣ ਵਾਲੀ ਤਕਨੀਕ ਦੀ ਵਰਤੋਂ ਅਜੇ ਕਾਨੂੰਨੀ ਨਹੀਂ ਹੈ।ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੋਵੇਂ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਅਤੇ 368 ਡਾਲਰ ਦਾ ਜੁਰਮਾਨਾ ਲਾਇਆ ਗਿਆ। ਪੁਲਿਸ ਨੇ ਵਾਹਨ ਚਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਆਧੁਨਿਕ ਤਕਨੀਕ ਹੋਣ ਦੇ ਬਾਵਜੂਦ ਗੱਡੀ ਚਲਾਉਣ ਦੀ ਜ਼ਿੰਮੇਵਾਰੀ ਚਾਲਕ ਦੀ ਹੀ ਰਹਿੰਦੀ ਹੈ ਅਤੇ ਵਾਹਨ ਚਲਾਉਂਦੇ ਸਮੇਂ ਪੂਰੀ ਤਰ੍ਹਾਂ ਸੁਚੇਤ ਰਹਿਣਾ ਜ਼ਰੂਰੀ ਹੈ।
ਪਿਛਲੀ ਖ਼ਬਰ ਕੁਦਰਤ ਦੇ ਰੰਗਾਂ ਨੂੰ ਸਮਰਪਿਤ ਕਲਾ ਪ੍ਰਦਰਸ਼ਨੀ 18 ਸਤੰਬਰ ਤੋਂ ਲੱਗੇਗੀ ਅਗਲੀ ਖ਼ਬਰ ਉਦੈ ਸਹਾਰਨ ਨੇ ਜੜਿਆ ਲੀਗ ਦਾ ਸਭ ਤੋਂ ਤੇਜ਼ ਅਰਧ ਸੈਂਕੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।