04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮੀਨਾ ਕੁਮਾਰੀ ਦੀ ‘ਪਾਕੀਜ਼ਾ’ ਦਾ ਹੋਵੇਗਾ ‘ਵਰਲਡ ਪ੍ਰੀਮੀਅਰ’

ਲੰਡਨ, 3 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹਿੰਦੀ ਸਿਨੇਮਾ ਦੀ ਯਾਦਗਾਰ ਫਿਲਮ ‘ਪਾਕੀਜ਼ਾ’ ਇਕ ਵਾਰ ਫਿਰ ਵੱਡੇ ਪਰਦੇ ’ਤੇ ਆਪਣੀ ਖੂਬਸੂਰਤੀ ਬਿਖੇਰਨ ਲਈ ਤਿਆਰ ਹੈ। ਮੀਨਾ ਕੁਮਾਰੀ ਦੀ ਇਸ ਕਲਾਸਿਕ ਫਿਲਮ ਨੂੰ ‘4 ਕੇ’ ਵਿਚ ਤਿਆਰ ਕੀਤਾ ਗਿਆ ਹੈ।

ਅਜੀਤ ਡੈਸਕ 04-09-2026
ਲੰਡਨ, 3 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹਿੰਦੀ ਸਿਨੇਮਾ ਦੀ ਯਾਦਗਾਰ ਫਿਲਮ ‘ਪਾਕੀਜ਼ਾ’ ਇਕ ਵਾਰ ਫਿਰ ਵੱਡੇ ਪਰਦੇ ’ਤੇ ਆਪਣੀ ਖੂਬਸੂਰਤੀ ਬਿਖੇਰਨ ਲਈ ਤਿਆਰ ਹੈ। ਮੀਨਾ ਕੁਮਾਰੀ ਦੀ ਇਸ ਕਲਾਸਿਕ ਫਿਲਮ ਨੂੰ ‘4 ਕੇ’ ਵਿਚ ਤਿਆਰ ਕੀਤਾ ਗਿਆ ਹੈ। ਇਸ ਦਾ ਵਰਲਡ ਪ੍ਰੀਮੀਅਰ ਲੰਡਨ ਫਿਲਮ ਫੈਸਟੀਵਲ ਦੌਰਾਨ ਕੀਤਾ ਜਾਵੇਗਾ।ਫਿਲਮ ਦੀ ਵਿਸ਼ੇਸ਼ ਗਾਲਾ ਸਕ੍ਰੀਨਿੰਗ ਬੀ.ਐਫ.ਆਈ. ਆਈਮੈਕਸ ਲੰਡਨ ਵਿਚ ਹੋਵੇਗੀ। ਇਸ ਮੌਕੇ ਫਿਲਮ ਹੈਰੀਟੇਜ ਫਾਊਂਡੇਸਨ ਦੇ ਡਾਇਰੈਕਟਰ ਸ਼ਿਵੇਂਦਰ ਸਿੰਘ ਡੂੰਗਰਪੁਰ ਦੇ ਨਾਲ ਫਿਲਮ ਦੇ ਨਿਰਦੇਸ਼ਕ ਕਮਾਲ ਅਮਰੋਹੀ ਦੇ ਬੱਚੇ ਤਾਜਦਾਰ ਅਮਰੋਹੀ ਅਤੇ ਰੁਖਸਾਰ ਅਮਰੋਹੀ, ਅਤੇ ਉਨ੍ਹਾਂ ਦੇ ਪੋਤੇ ਬਿਲਾਲ ਅਮਰੋਹੀ ਵੀ ਹਾਜ਼ਰ ਰਹਿਣਗੇ।ਕਮਾਲ ਅਮਰੋਹੀ ਵਲੋਂ ਨਿਰਦੇਸ਼ਿਤ ‘ਪਾਕੀਜ਼ਾ’ ਭਾਰਤੀ ਸਿਨੇਮਾ ਦੀਆਂ ਸਭ ਤੋਂ ਵੱਧ ਚਰਚਿਤ ਕਲਾਸਿਕ ਫਿਲਮਾਂ ਵਿਚੋਂ ਇਕ ਹੈ। ਮੀਨਾ ਕੁਮਾਰੀ ਦੀ ਅਦਾਕਾਰੀ, ਫਿਲਮ ਦਾ ਸੰਗੀਤ, ਸ਼ਾਨਦਾਰ ਸੈੱਟ ਅਤੇ ਬੇਮਿਸਾਲ ਸਿਨੇਮਾਟੋਗ੍ਰਾਫੀ ਅੱਜ ਵੀ ਫਿਲਮ ਪ੍ਰੇਮੀਆਂ ਨੂੰ ਪ੍ਰਭਾਵਿਤ ਕਰਦੇ ਹਨ।
ਪਿਛਲੀ ਖ਼ਬਰ ਘੱਗਰ ਨਦੀ ’ਚ ਡੁੱਬਣ ਨਾਲ ਕੁਰਾਲੀ ਦੇ ਰਹਿਣ ਵਾਲੇ 16 ਸਾਲਾ ਨੌਜਵਾਨ ਦੀ ਮੌਤ ਅਗਲੀ ਖ਼ਬਰ ਮਕਬੂਜ਼ਾ ਕਸ਼ਮੀਰ ’ਚ ਪ੍ਰਦਰਸ਼ਨਕਾਰੀਆਂ ਦਾ ਪਾਕਿ ਨੂੰ ਅਲਟੀਮੇਟਮ * ਅਵਾਮੀ ਐਕਸ਼ਨ ਕਮੇਟੀ ਨੇ ਗੱਲਬਾਤ ਲਈ ਰੱਖੀਆਂ 13 ਸ਼ਰਤਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।