02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਲਿਬਰਲ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਕੈਨੇਡਾ ਦਾ ਬੇੜਾ ਗਰਕ ਕੀਤਾ - ਪੀਅਰ ਪੌਲੀਐਵ

ਟੋਰਾਂਟੋ, 1 ਸਤੰਬਰ (ਹਰਜੀਤ ਸਿੰਘ ਬਾਜਵਾ)-ਕੈਨੇਡਾ ਸਰਕਾਰ ਵਿਚ ਵਿਰੋਧੀ ਧਿਰ ਦੇ ਨੇਤਾ, ਕੰਨਜ਼ਰਵਟਿਵ ਪਾਰਟੀ ਦੇ ਆਗੂ ਅਤੇ ਪਾਰਟੀ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਪੀਅਰ ਪੌਲੀਐਵ ਨੇ ਬਰੈਂਪਟਨ ਸ਼ਹਿਰ ਨੂੰ ਜ਼ੁਰਮਾਂ ਦਾ ਗੜ੍ਹ ਦੱਸਿਆ ਹੈ। ਉਨ੍ਹਾਂ ਆਖਿਆ ਕਿ ਪੂਰੇ ਕੈਨੇਡਾ ਵਿਚ ਜੇਕਰ ਕੋਈ ਵੀ ਜ਼ੁਰਮ ਹੁੰਦਾ ਹੈ ਜਾਂ ਸਰੱਹਦ ਉਤੇ ਨਸ਼ਾ ਜਾਂ ਹਥਿਆਰ ਬਰਾਮਦ ਹੁੰਦੇ ਹਨ ਤਾਂ ਉਸ ਦੇ ਤਾਰ ਬਰੈਂਪਟਨ ਨਾਲ ਜ਼ਰੂਰ ਜੁੜਦੇ ਹਨ ਅਤੇ ਇਹ ਸਭ ਹੁਣ ਪੂਰੇ ਕੈਨੇਡਾ ਵਿਚ ਫੈਲ ਰਿਹਾ ਹੈ, ਜਿਸ ਦੀ ਜ਼ਿੰਮੇਵਾਰ ਇਸ ਸਮੇਂ ਕੈਨੇਡਾ ਦੀ ਲਿਬਰਲ ਸਰਕਾਰ ਹੈ।

ਅਜੀਤ ਡੈਸਕ 02-09-2026
ਟੋਰਾਂਟੋ, 1 ਸਤੰਬਰ (ਹਰਜੀਤ ਸਿੰਘ ਬਾਜਵਾ)-ਕੈਨੇਡਾ ਸਰਕਾਰ ਵਿਚ ਵਿਰੋਧੀ ਧਿਰ ਦੇ ਨੇਤਾ, ਕੰਨਜ਼ਰਵਟਿਵ ਪਾਰਟੀ ਦੇ ਆਗੂ ਅਤੇ ਪਾਰਟੀ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਪੀਅਰ ਪੌਲੀਐਵ ਨੇ ਬਰੈਂਪਟਨ ਸ਼ਹਿਰ ਨੂੰ ਜ਼ੁਰਮਾਂ ਦਾ ਗੜ੍ਹ ਦੱਸਿਆ ਹੈ। ਉਨ੍ਹਾਂ ਆਖਿਆ ਕਿ ਪੂਰੇ ਕੈਨੇਡਾ ਵਿਚ ਜੇਕਰ ਕੋਈ ਵੀ ਜ਼ੁਰਮ ਹੁੰਦਾ ਹੈ ਜਾਂ ਸਰੱਹਦ ਉਤੇ ਨਸ਼ਾ ਜਾਂ ਹਥਿਆਰ ਬਰਾਮਦ ਹੁੰਦੇ ਹਨ ਤਾਂ ਉਸ ਦੇ ਤਾਰ ਬਰੈਂਪਟਨ ਨਾਲ ਜ਼ਰੂਰ ਜੁੜਦੇ ਹਨ ਅਤੇ ਇਹ ਸਭ ਹੁਣ ਪੂਰੇ ਕੈਨੇਡਾ ਵਿਚ ਫੈਲ ਰਿਹਾ ਹੈ, ਜਿਸ ਦੀ ਜ਼ਿੰਮੇਵਾਰ ਇਸ ਸਮੇਂ ਕੈਨੇਡਾ ਦੀ ਲਿਬਰਲ ਸਰਕਾਰ ਹੈ। ਪਹਿਲਾਂ ਜਸਟਿਨ ਟਰੂਡੋ ਅਤੇ ਹੁਣ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀਆਂ ਮਾੜੀਆਂ ਨੀਤੀਆਂ ਨੇ ਕੈਨੇਡਾ ਦਾ ਬੇੜਾ ਹੀ ਗਰਕ ਕਰ ਦਿੱਤਾ ਹੈ। ਪੀਅਰ ਪੌਲੀਐਵ ਬਰੈਂਪਟਨ ਵਿਖੇ ਸੰਸਦ ਮੈਂਬਰਪ ਅਮਰਜੀਤ ਸਿੰਘ ਗਿੱਲ ਦੀ ਬਾਰਬਿਕਿਉ (ਕਮਿਉਨਿਟੀ ਬਾਰਬੀਕਿਉ) ਪਾਰਟੀ ਮੌਕੇ ਲੋਕਾਂ ਦੇ ਇਕ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਮੌਜੂਦਾ ਲਿਬਰਲ ਸਰਕਾਰ ਦੇ ਸਮੇਂ ਕੈਨੇਡਾ ਦੇ ਵਿਗੜ ਰਹੇ ਹਲਾਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮਾਰਕ ਕਾਰਨੀ ਦੀ ਸਰਕਾਰ ਹਰ ਫਰੰਟ ’ਤੇ ਫੇਲ ਹੋਈ ਹੈ। ਦਿਨੋਂ-ਦਿਨ ਵਧ ਰਿਹਾ ਜ਼ੁਰਮ, ਨੌਕਰੀਆਂ ਦੀ ਘਾਟ, ਛੋਟੇ ਅਤੇ ਵੱਡੇ ਵਪਾਰਾਂ ਦਾ ਬੰਦ ਹੋਣਾ ਅਤੇ ਸਿੱਧੀਆਂ ਗੋਲੀਆਂ ਚਲਾ ਕੇ ਜ਼ਬਰੀ ਵਸੂਲੀ ਦੇ ਮਾਮਲੇ ਪੂਰੇ ਕੈਨੇਡਾ ਲਈ ਖ਼ਤਰਨਾਲ ਸਾਬਤ ਹੋ ਰਹੇ ਹਨ। ਪੀਅਰ ਪੌਲੀਐਵ ਨੇ ਬਿਸ਼ਨੌਈ ਗਰੋਹ ਬਾਰੇ ਆਖਿਆ ਕਿ ਉਸ ਗਰੋਹ ਦੇ ਬੰਦਿਆਂ ਦੀਆਂ ਤਾਰਾਂ ਕੈਨੇਡਾ ਨਾਲ ਕਿਵੇਂ ਜੁੜ ਰਹੀਆਂ ਹਨ, ਇਹ ਸਭ ਸਰਕਾਰ ਦੀ ਜ਼ਿੰਮੇਵਾਰੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੈਨੇਡਾ ਦੀ ਵੱਡੀ ਨਦੀ ‘ਲੇਕ ਓਂਟਾਰੀਓ’ ਬਾਰੇ ਦਿੱਤੇ ਬਿਆਨ ਕਿ ਇਸ ਨਦੀ ਦਾ ਨਾਂਅ ਬਦਲ ਕੇ ‘ਲੇਕ ਅਮਰੀਕਾ’ ਰੱਖ ਦਿੱਤਾ ਜਾਵੇਗਾ, ਬਾਰੇ ਆਖਿਆ ਕਿ ਇਹ ਨਦੀ ਕੈਨੇਡਾ ਦੀ ਸ਼ਾਨ ਹੈ, ਇਸ ਦਾ ਨਾਂਅ ‘ਲੇਕ ਓਂਟਾਰੀਓ’ ਹੈ ਅਤੇ ‘ਲੇਕ ਓਂਟਾਰੀਓ’ ਹੀ ਰਹੇਗਾ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਉਂਣ ’ਤੇ ਉਹ ਇਹਨਾਂ ਸਾਰੇ ਮੁੱਦਿਆਂ ਉਤੇ ਗੰਭੀਰਤਾ ਨਾਲ ਕੰਮ ਕਰਨਗੇ ਅਤੇ ਅਪਰਾਧੀਆਂ ਨੂੰ ਲੰਮਾ ਸਮਾਂ ਜੇਲ੍ਹਾਂ ਵਿਚ ਰੱਖਣ ਅਤੇ ਜੁਰਮਾਂ ਨੂੰ ਮੁੱਢੋਂ ਖਤਮ ਕਰਨ ਲਈ ਕਾਨੂੰਨ ਬਣਾਉਣਗੇ ਅਤੇ ਅਪਰਾਧਿਕ ਘਟਨਾਵਾਂ ਲਈ ਜ਼ਿੰਮੇਵਾਰ ਦੋਸ਼ੀਆਂ ਲਈ ‘ਸਿਰਫ ਜੇਲ੍ਹ-ਨੋ ਬੇਲ’ ਵਾਲੀ ਨੀਤੀ ’ਤੇ ਕੰਮ ਕਰਨਗੇ।ਇਸ ਮੌਕੇ ਅਮਰਜੀਤ ਸਿੰਘ ਗਿੱਲ, ਸੰਸਦ ਮੈਂਬਰ ਰੌਮਨ ਬਾਬਰ, ਵਿਧਾਇਕ ਅਮਰਜੋਤ ਸਿੰਘ ਸੰਧੂ ਅਤੇ ਹੋਰ ਆਗੂਆਂ ਵਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ।
ਪਿਛਲੀ ਖ਼ਬਰ ਬਾਬਾ ਬਲਬੀਰ ਸਿੰਘ 96 ਕਰੋੜੀ ਦਾ ਯੂ.ਕੇ. ਦੌਰਾ ਸਫਲਤਾਪੂਰਵਕ ਸੰਪੰਨ ਅਗਲੀ ਖ਼ਬਰ ਸ਼ਿਕਾਗੋ ਵਿਚ ਗ਼ਦਰੀ ਬਾਬਿਆਂ ਦੀ ਯਾਦ ‘ ਚ ਕਰਵਾਇਆ ਪਹਿਲਾ ਸੈਮੀਨਾਰ ਯਾਦਗਾਰੀ ਹੋ ਨਿਬੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।