01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

140 ਸਾਲ ਪੁਰਾਣਾ ‘ਲਿਟਲ ਰੈੱਡ ਹਾਊਸ’ ਅੱਗ ਨਾਲ ਤਬਾਹ

ਵੈਨਕੂਵਰ, 31 ਅਗਸਤ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੈਂਗਲੀ ਵਿਚ ਕਰੀਬ 140 ਸਾਲਾਂ ਤੋਂ ਖੜ੍ਹਾ ਇਤਿਹਾਸਕ ਘਰ, ਜੋ ਲੋਕਾਂ ਵਿਚ ‘ਲਿਟਲ ਰੈੱਡ ਹਾਊਸ’ ਦੇ ਨਾਂਅ ਨਾਲ ਮਸ਼ਹੂਰ ਸੀ, ਅੱਗ ਲੱਗਣ ਕਾਰਨ ਤਬਾਹ ਹੋ ਗਿਆ ਹੈ। ਇਹ ਪੁਰਾਣਾ ਲਾਲ ਰੰਗ ਦਾ ਘਰ ਲੰਮੇ ਸਮੇਂ ਤੋਂ ਇਲਾਕੇ ਦੀ ਇੱਕ ਜਾਣੀ-ਪਛਾਣੀ ਨਿਸ਼ਾਨੀ ਬਣਿਆ ਹੋਇਆ ਸੀ ।

ਅਜੀਤ ਡੈਸਕ 01-09-2026
ਵੈਨਕੂਵਰ, 31 ਅਗਸਤ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੈਂਗਲੀ ਵਿਚ ਕਰੀਬ 140 ਸਾਲਾਂ ਤੋਂ ਖੜ੍ਹਾ ਇਤਿਹਾਸਕ ਘਰ, ਜੋ ਲੋਕਾਂ ਵਿਚ ‘ਲਿਟਲ ਰੈੱਡ ਹਾਊਸ’ ਦੇ ਨਾਂਅ ਨਾਲ ਮਸ਼ਹੂਰ ਸੀ, ਅੱਗ ਲੱਗਣ ਕਾਰਨ ਤਬਾਹ ਹੋ ਗਿਆ ਹੈ। ਇਹ ਪੁਰਾਣਾ ਲਾਲ ਰੰਗ ਦਾ ਘਰ ਲੰਮੇ ਸਮੇਂ ਤੋਂ ਇਲਾਕੇ ਦੀ ਇੱਕ ਜਾਣੀ-ਪਛਾਣੀ ਨਿਸ਼ਾਨੀ ਬਣਿਆ ਹੋਇਆ ਸੀ । ਭਾਵੇਂ ਸਮੇਂ ਦੇ ਨਾਲ ਇਸਦੀ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਸੀ, ਪਰ ਆਪਣੀ ਵਿਲੱਖਣ ਦਿੱਖ ਕਾਰਨ ਇਹ ਘਰ ਫੋਟੋਗ੍ਰਾਫਰਾਂ ਤੇ ਚਿੱਤਰਕਾਰਾਂ ਵਿਚ ਬਹੁਤ ਹਰਮਨਪਿਆਰਾ ਸੀ । ਕਈ ਲੋਕ ਇਸ ਪੁਰਾਣੀ ਇਮਾਰਤ ਨੂੰ ਆਪਣੇ ਕੈਮਰਿਆਂ ਅਤੇ ਚਿੱਤਰਾਂ ਵਿਚ ਸੰਭਾਲਦੇ ਰਹੇ ਹਨ । ਅੱਗ ਨੇ ਹੁਣ ਲੈਂਗਲੀ ਦੇ ਇਸ ਕਰੀਬ ਡੇਢ ਸਦੀ ਪੁਰਾਣੇ ਨਿਸ਼ਾਨ ਨੂੰ ਤਬਾਹ ਕਰ ਦਿੱਤਾ ਹੈ । ‘ਲਿਟਲ ਰੈੱਡ ਹਾਊਸ’ ਦੀ ਪੁਰਾਣੀ ਬਣਤਰ ਅਤੇ ਆਲੇ-ਦੁਆਲੇ ਦਾ ਖੁੱਲ੍ਹਾ ਕੁਦਰਤੀ ਮਾਹੌਲ ਇਸ ਨੂੰ ਖਾਸ ਤੌਰ ’ਤੇ ਤਸਵੀਰਾਂ ਖਿੱਚਣ ਵਾਲਿਆਂ ਲਈ ਖਿੱਚ ਦਾ ਕੇਂਦਰ ਬਣਾਉਂਦਾ ਸੀ।
ਪਿਛਲੀ ਖ਼ਬਰ ਸਰੀ ਦੇ ਸਾਬਕਾ ਪੁਲਿਸ ਅਧਿਕਾਰੀ ਨੂੰ 18 ਮਹੀਨੇ ਦੀ ਕੈਦ ਅਗਲੀ ਖ਼ਬਰ ਨਿਪਾਲ ਹੜ੍ਹਾਂ ਦੇ ਮ੍ਰਿਤਕਾਂ ਦੀ ਯਾਦ ’ਚ ਸਰੀ ਵਿਖੇ ਸ਼ਰਧਾਂਜਲੀ ਸਮਾਗਮ 31 ਕੈਨੇਡੀਅਨ ਅਜੇ ਵੀ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।