29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕੈਨੇਡਾ ’ਚ ਪੰਜਾਬੀ ਬਜ਼ੁਰਗ ਜੋੜੇ ਨੇ ਮਨਾਈ 80ਵੀਂ ਵਿਆਹ ਵਰ੍ਹੇਗੰਢ

ਐਬਟਸਫੋਰਡ, 28 ਅਗਸਤ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਰਹਿਣ ਵਾਲੇ ਪੰਜਾਬੀ ਬਜ਼ੁਰਗ ਜੋੜੇ ਬਾਪੂ ਹਰਬੰਸ ਸਿੰਘ ਮੱਲ੍ਹੀ ਤੇ ਬੇਬੇ ਬਸੰਤ ਕੌਰ ਮੱਲ੍ਹੀ ਨੇ ਆਪਣੇ ਵਿਆਹ ਦੀ 80ਵੀਂ ਵਰ੍ਹੇਗੰਢ ਮਨਾਈ ਹੈੇ। ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ਵਿਚ 80ਵੀਂ ਵਰ੍ਹੇਗੰਢ ਮਨਾਉਣ ਵਾਲਾ ਇਹ ਪਹਿਲਾ ਪੰਜਾਬੀ ਜੋੜਾ ਹੈ।

ਅਜੀਤ ਡੈਸਕ 29-08-2026
ਐਬਟਸਫੋਰਡ, 28 ਅਗਸਤ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਰਹਿਣ ਵਾਲੇ ਪੰਜਾਬੀ ਬਜ਼ੁਰਗ ਜੋੜੇ ਬਾਪੂ ਹਰਬੰਸ ਸਿੰਘ ਮੱਲ੍ਹੀ ਤੇ ਬੇਬੇ ਬਸੰਤ ਕੌਰ ਮੱਲ੍ਹੀ ਨੇ ਆਪਣੇ ਵਿਆਹ ਦੀ 80ਵੀਂ ਵਰ੍ਹੇਗੰਢ ਮਨਾਈ ਹੈੇ। ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ਵਿਚ 80ਵੀਂ ਵਰ੍ਹੇਗੰਢ ਮਨਾਉਣ ਵਾਲਾ ਇਹ ਪਹਿਲਾ ਪੰਜਾਬੀ ਜੋੜਾ ਹੈ। ਬਾਪੂ ਹਰਬੰਸ ਸਿੰਘ ਮੱਲ੍ਹੀ ਦੀ ਉਮਰ 99 ਸਾਲ ਤੇ ਮਾਤਾ ਬਸੰਤ ਕੌਰ ਦੀ ਉਮਰ 97 ਸਾਲ ਹੈ ਤੇ ਇਸ ਉਮਰ ਵਿਚ ਵੀ ਉਹ ਪੂਰੀ ਤਰ੍ਹਾਂ ਸਿਹਤਯਾਬ ਤੇ ਚੜ੍ਹਦੀ ਕਲਾ ਵਿਚ ਰਹਿੰਦੇ ਹਨ। ਬਾਪੂ ਹਰਬੰਸ ਸਿੰਘ ਤੇ ਮਾਤਾ ਬਸੰਤ ਕੌਰ ਦਾ ਵਿਆਹ ਅਗਸਤ 1946 ’ਚ ਹੋਇਆ ਸੀ ਤੇ 1960 ’ਚ ਇਹ ਆਪਣੇ 5 ਬੱਚਿਆਂ ਸਮੇਤ ਕੈਨੇਡਾ ਆ ਗਏ ਤੇ ਇਨ੍ਹਾਂ ਨੇ ਜ਼ਿਆਦਾਤਰ ਕੰਮ ਬਲਿਊ ਬੇਰੀ ਦੇ ਖੇਤਾਂ ਵਿਚ ਕੀਤਾ ਤੇ ਹੁਣ ਵੀ ਬਾਪੂ ਹਰਬੰਸ ਸਿੰਘ ਆਪਣੇ ਘਰ ਦੀ ਵਾੜੀ ’ਚ ਕੰਮ ਕਰਦੇ ਹਨ। ਵਰਨਣਯੋਗ ਹੈ ਕਿ ਮੱਲ੍ਹੀ ਜੋੜੇ ਦੀਆਂ ਚਾਰ ਪੀੜ੍ਹੀਆਂ ਦੇ 30 ਮੈਂਬਰ ਇਸ ਸਮੇਂ ਕੈਨੇਡਾ ’ਚ ਰਹਿ ਰਹੇ ਹਨ।
ਪਿਛਲੀ ਖ਼ਬਰ ਭਾਈ ਸਰਬਜੀਤ ਸਿੰਘ ਧੁੰਦਾ ਵੱਲੋਂ ਇਟਲੀ ਵਿਚ ਲਗਾਤਾਰ ਦੀਵਾਨ ਜਾਰੀ ਅਗਲੀ ਖ਼ਬਰ ਕੈਨੇਡਾ ਤੋਂ ਵਾਪਸ ਆ ਰਹੇ ਬ੍ਰਿਟਿਸ਼-ਪਾਕਿਸਤਾਨੀ ਵਿਦਿਆਰਥੀ ਦੇ ਅਮਰੀਕਾ ’ਚ ਦਾਖ਼ਲੇ ’ਤੇ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।