28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਭਾਰਤੀ ਡਰਾਈਵਰ ਦੇ ਟਰੱਕ ਦੀ ਟੱਕਰ ਨਾਲ ਰਾਹਗੀਰ ਦੀ ਮੌਤ

ਨਿਊਯਾਰਕ, 27 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਮਿਸਿਸਿਪੀ ਦੇ ਹਿੰਡਜ਼ ਕਾਊਂਟੀ ’ਚ ਇੰਟਰਸਟੇਟ-20 ’ਤੇ 18 ਪਹੀਆਂ ਵਾਲੇ ਟਰੱਕ ਦੀ ਟੱਕਰ ਨਾਲ 36 ਸਾਲਾ ਡੈਡਰਿਕ ਗੈਰਟ ਦੀ ਮੌਤ ਹੋ ਗਈ। ਟਰੱਕ ਚਲਾ ਰਿਹਾ 26 ਸਾਲਾ ਭਾਰਤੀ ਨਾਗਰਿਕ ਸੂਬੇ ਸਿੰਘ ਉਸ ਸਮੇਂ ਅਮਰੀਕੀ ਇਮੀਗ੍ਰੇਸ਼ਨ ਏਜੰਸੀ ‘ਆਈਸ’ ਦੀ ਜੀ.

ਅਜੀਤ ਡੈਸਕ 28-08-2026
ਨਿਊਯਾਰਕ, 27 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਮਿਸਿਸਿਪੀ ਦੇ ਹਿੰਡਜ਼ ਕਾਊਂਟੀ ’ਚ ਇੰਟਰਸਟੇਟ-20 ’ਤੇ 18 ਪਹੀਆਂ ਵਾਲੇ ਟਰੱਕ ਦੀ ਟੱਕਰ ਨਾਲ 36 ਸਾਲਾ ਡੈਡਰਿਕ ਗੈਰਟ ਦੀ ਮੌਤ ਹੋ ਗਈ। ਟਰੱਕ ਚਲਾ ਰਿਹਾ 26 ਸਾਲਾ ਭਾਰਤੀ ਨਾਗਰਿਕ ਸੂਬੇ ਸਿੰਘ ਉਸ ਸਮੇਂ ਅਮਰੀਕੀ ਇਮੀਗ੍ਰੇਸ਼ਨ ਏਜੰਸੀ ‘ਆਈਸ’ ਦੀ ਜੀ.ਪੀ.ਐੱਸ. ਨਿਗਰਾਨੀ ਹੇਠ ਸੀ। ਮਿਸਿਸਿਪੀ ਹਾਈਵੇ ਪੈਟਰੋਲ ਅਨੁਸਾਰ ਹਾਦਸਾ ਦੁਪਹਿਰ ਕਰੀਬ 1:46 ਵਜੇ ਆਈ-20 ਦੀ ਪੱਛਮ ਵੱਲ ਜਾਂਦੀ ਲੇਨ ਵਿਚ ਵਾਪਰਿਆ। ਫ੍ਰੈਜ਼ਨੋ, ਕੈਲੀਫੋਰਨੀਆ ਦਾ ਰਹਿਣ ਵਾਲਾ ਸੂਬੇ ਸਿੰਘ ਦੇ ਟਰੱਕ ਨੇ ਗੈਰਟ ਨੂੰ ਟੱਕਰ ਮਾਰ ਦਿੱਤੀ। ਗੈਰਟ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਦਕਿ ਸੂਬੇ ਸਿੰਘ ਨੂੰ ਕੋਈ ਸੱਟ ਨਹੀਂ ਲੱਗੀ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਸੂਬੇ ਸਿੰਘ ਭਾਰਤੀ ਨਾਗਰਿਕ ਹੈ ਤੇ ਅਮਰੀਕਾ ਵਿੱਚ ਬਿਨ੍ਹਾਂ ਕਾਨੂੰਨੀ ਇਮੀਗ੍ਰੇਸ਼ਨ ਦਰਜੇ ਦੇ ਰਹਿ ਰਿਹਾ ਸੀ। ਬਾਰਡਰ ਪੈਟਰੋਲ ਨੇ ਉਸ ਨੂੰ 19 ਨਵੰਬਰ 2017 ਨੂੰ ਰੋਕਿਆ ਸੀ। ਬਾਅਦ ’ਚ ‘ਆਈਸ’ ਹਿਰਾਸਤ ਵਿੱਚੋਂ ਉਸ ਨੂੰ 10 ਮਈ 2018 ਨੂੰ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ। ਰਿਹਾਈ ਮਗਰੋਂ ਸਿੰਘ ਨੂੰ ‘ਅਲਟਰਨੇਟਿਵਜ਼ ਟੂ ਡਿਟੈਨਸ਼ਨ’ ਪ੍ਰੋਗਰਾਮ ਵਿਚ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਤਹਿਤ ਗਿੱਟੇ ਜਾਂ ਕਲਾਈ ’ਤੇ ਪਾਏ ਜਾਣ ਵਾਲੇ ਜੀ.ਪੀ.ਐੱਸ. ਉਪਕਰਣ ਰਾਹੀਂ ਵਿਅਕਤੀ ਦੀ ਨਿਗਰਾਨੀ ਕੀਤੀ ਜਾਂਦੀ ਹੈ।
ਪਿਛਲੀ ਖ਼ਬਰ ਇੰਦਰ ਸਿੰਘ ਉੱਪਲ ਵੱਲੋਂ ਗੁਰਦੁਆਰਾ ਸਾਹਿਬ ਨੂੰ ਸਕਾਟਲੈਂਡ ਦਾ ਟਾਪੂ ਦਾਨ ਅਗਲੀ ਖ਼ਬਰ ਅਮਰੀਕਾ ’ਚ ਗ੍ਰੀਨ ਕਾਰਡ ਧਾਰਕ ਭਾਰਤੀ ਅਧਿਆਪਕਾ ਨੂੰ ਮਿਲੀ ਜ਼ਮਾਨਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।