27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਬਰਤਾਨਵੀ ਸੰਸਦ ਦੇ ਪਹਿਲੇ ਭਾਰਤੀ ਮੂਲ ਦੇ ਮੈਂਬਰ ਦਾਦਾਭਾਈ ਨੌਰੋਜੀ ਦਾ ਚਿੱਤਰ ਬਰਤਾਨੀਆਂ ਦੀ ਰਾਸ਼ਟਰੀ ਪੋਰਟਰੇਟ ਗੈਲਰੀ ਲੰਡਨ ’ਚ ਹੋਵੇਗਾ ਪ੍ਰਦਰਸ਼ਿਤ

ਲੰਡਨ, 26 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬ੍ਰਿਟਿਸ਼ ਸੰਸਦ ਦੇ ਪਹਿਲੇ ਭਾਰਤੀ ਮੂਲ ਦੇ ਮੈਂਬਰ ਅਤੇ ਪ੍ਰਸਿੱਧ ਰਾਸ਼ਟਰਵਾਦੀ ਨੇਤਾ ਦਾਦਾਭਾਈ ਨੌਰੋਜੀ ਦਾ ਇੱਕ ਇਤਿਹਾਸਕ ਚਿੱਤਰ ਲੰਡਨ ਦੀ ਰਾਸ਼ਟਰੀ ਪੋਰਟਰੇਟ ਗੈਲਰੀ ਲੰਡਨ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ। ਕਲਾਕਾਰ ਸੋਰਬ ਐਮ.

ਅਜੀਤ ਡੈਸਕ 27-08-2026
ਲੰਡਨ, 26 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬ੍ਰਿਟਿਸ਼ ਸੰਸਦ ਦੇ ਪਹਿਲੇ ਭਾਰਤੀ ਮੂਲ ਦੇ ਮੈਂਬਰ ਅਤੇ ਪ੍ਰਸਿੱਧ ਰਾਸ਼ਟਰਵਾਦੀ ਨੇਤਾ ਦਾਦਾਭਾਈ ਨੌਰੋਜੀ ਦਾ ਇੱਕ ਇਤਿਹਾਸਕ ਚਿੱਤਰ ਲੰਡਨ ਦੀ ਰਾਸ਼ਟਰੀ ਪੋਰਟਰੇਟ ਗੈਲਰੀ ਲੰਡਨ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ। ਕਲਾਕਾਰ ਸੋਰਬ ਐਮ. ਪਿਠਾਵਾਲਾ ਦੁਆਰਾ ਬਣਾਇਆ ਗਿਆ ਇਹ ਚਿੱਤਰ 70 ਸਾਲਾਂ ਤੋਂ ਵੱਧ ਸਮੇਂ ਤੋਂ ਕੇਂਦਰੀ ਲੰਡਨ ਦੇ ਦ ਸਟ੍ਰੈਂਡ ‘ਤੇ ਇੰਡੀਆ ਕਲੱਬ ਰੈਸਟੋਰੈਂਟ ਵਿੱਚ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਗਿਆ ਸੀ। ਹਾਲਾਂਕਿ, ਰੈਸਟੋਰੈਂਟ ਤਿੰਨ ਸਾਲ ਪਹਿਲਾਂ ਆਪਣੀ ਲੀਜ਼ ਵਧਾਉਣ ਦੀ ਕੋਸ਼ਿਸ਼ ਵਿਚ ਅਸਫਲ ਰਿਹਾ। ਇਸ ਤੋਂ ਬਾਅਦ, ਇੰਡੀਆ ਕਲੱਬ ਦੇ ਮੈਨੇਜਰ ਯਾਦਗਰ ਮਾਰਕਰ ਨੇ ਲੰਡਨ ਦੀ ਮਸ਼ਹੂਰ ਨੈਸ਼ਨਲ ਪੋਰਟਰੇਟ ਗੈਲਰੀ, ਜਿਸ ਵਿੱਚ ਦੁਨੀਆ ਦੇ ਸਭ ਤੋਂ ਵਧੀਆ ਪੋਰਟਰੇਟ ਸੰਗ੍ਰਹਿ ਹਨ, ਨਾਲ ਸੰਪਰਕ ਕਰਕੇ ਉਕਤ ਪੋਰਟਰੇਟ ਲਈ ਇੱਕ ਨਵੀਂ ਜਗ੍ਹਾ ਉਪਲੱਬਧ ਕਰਵਾਈ ਗਈ, ਜੋ ਅਗਲੇ ਬੁੱਧਵਾਰ ਨੂੰ ਜਨਤਾ ਲਈ ਖੁੱਲ੍ਹ ਜਾਵੇਗੀ। ਮਾਰਕਰ ਨੇ ਕਿਹਾ ਕਿ “ਨੈਸ਼ਨਲ ਪੋਰਟਰੇਟ ਗੈਲਰੀ ਦੇ ਪ੍ਰਬੰਧਕਾਂ ਨੇ ਹਾਂ ਪੱਖੀ ਹੁੰਗਾਰਾ ਦਿੱਤਾ, ਜਦ ਕਿ ਇਸ ਤੋਂ ਪਹਿਲਾਂ ਗੈਲਰੀ ਵਿੱਚ ਦਾਦਾਭਾਈ ਨੌਰੋਜੀ ਦਾ ਸਿਰਫ ਇੱਕ ਛੋਟਾ ਜਿਹਾ ਸਕੈਚ ਹੀ ਉਪਲਬਧ ਸੀ। ਉਨ੍ਹਾਂ ਕਿਹਾ, “ਕੋਟੌਲਡ ਇੰਸਟੀਚਿਊਟ ਆਫ਼ ਆਰਟ ਦੇ ‘ਪੇਂਟਿੰਗ ਪੇਅਰਜ਼ ਪ੍ਰੋਗਰਾਮ’ ਦੇ ਹਿੱਸੇ ਵਜੋਂ ਇਸ ਪੋਰਟਰੇਟ ਨੂੰ ਇਸਦੇ ਅਸਲ ਰੂਪ ਵਿੱਚ ਬਹਾਲ ਕੀਤਾ ਗਿਆ ਸੀ। ਇਸ ਸਮੇਂ ਦੌਰਾਨ, ਦਾਦਾਭਾਈ ਨੌਰੋਜੀ ਦੇ ਜੀਵਨ ਅਤੇ ਸ਼ਖਸੀਅਤ ਬਾਰੇ ਵੀ ਕਾਫ਼ੀ ਖੋਜ ਕੀਤੀ ਗਈ ਸੀ।” ਮਾਰਕਰ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਇਸ ਪੋਰਟਰੇਟ ਨੂੰ ਇੱਕ ਨਵੀਂ ਥਾਂ ਮਿਲੀ ਹੈ, ਜਿੱਥੇ ਦਾਦਾਭਾਈ ਨੌਰੋਜੀ ਦੀਆਂ ਪ੍ਰਾਪਤੀਆਂ ਨੂੰ ਜਾਣਿਆ ਜਾਵੇਗਾ।
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਐਕਟਿਵਾ ਦੇ ਪਿੱਛੇ ਬੈਠੀ ਔਰਤ ਦੀ ਵਾਲੀ ਝਪਟੀ ਐਕਟਿਵਾ ਤੋਂ ਹੇਠਾਂ ਡਿਗ ਕੇ ਔਰਤ ਗੰਭੀਰ... ਅਗਲੀ ਖ਼ਬਰ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੇ ਬਰਸੀ ਸਮਾਗਮ ਦੇ ਪੰਜਵੇਂ ਦਿਨ ਵੱਡੀ ਗਿਣਤੀ ’ਚ ਸੰਗਤਾਂ ਨੇ ਭਰੀ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।