27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮਾਨਸਿਕ ਸਿਹਤ ਬਾਰੇ ਚੁੱਪ ਤੋੜਨ ਲਈ ਭੁਪਿੰਦਰ ਸੰਧੂ ਦੀ ਮੁਹਿੰਮ

ਲੰਡਨ ਤੋਂ ਕਾਰਡਿਫ਼ ਤੱਕ ਪੈਦਲ ਸਫ਼ਰ ਕੀਤਾ ਤੈਅ ਲੰਡਨ, 26 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਮਾਨਸਿਕ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਬ੍ਰਿਟੇਨ ਦੇ ਮਾਈਂਡਫੁਲਨੈੱਸ ਕੋਚ ਭੁਪਿੰਦਰ ਸੰਧੂ ਵਲੋਂ ਚਲਾਈ ਜਾ ਰਹੀ ਮੁਹਿੰਮ ਨੇ ਇਕ ਵਾਰ ਫਿਰ ਧਿਆਨ ਖਿੱਚਿਆ ਹੈ। ਸੰਧੂ ਨੇ ਆਪਣੀ ਮੁਹਿੰਮ ਅਤੇ ਮਾਨਸਿਕ ਸਿਹਤ ਬਾਰੇ ਲੋਕਾਂ ਨੂੰ ਚੇਤੰਨ ਕਰਦਿਆਂ ਲੰਡਨ ਤੋਂ ਕਾਰਡਿਫ ਤੱਕ ਦਾ 265 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕੀਤਾ ਹੈ।

ਲੰਡਨ ਤੋਂ ਕਾਰਡਿਫ ਸਫ਼ਰ ਦੌਰਾਨ ਭੁਪਿੰਦਰ ਸਿੰਘ ਸੰਧੂ। ਤਸਵੀਰਃ ਮਨਪ੍ਰੀਤ ਸਿੰਘ ਬੱਧਨੀ ਕਲਾਂ 27-08-2026
ਲੰਡਨ ਤੋਂ ਕਾਰਡਿਫ਼ ਤੱਕ ਪੈਦਲ ਸਫ਼ਰ ਕੀਤਾ ਤੈਅ
ਲੰਡਨ, 26 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਮਾਨਸਿਕ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਬ੍ਰਿਟੇਨ ਦੇ ਮਾਈਂਡਫੁਲਨੈੱਸ ਕੋਚ ਭੁਪਿੰਦਰ ਸੰਧੂ ਵਲੋਂ ਚਲਾਈ ਜਾ ਰਹੀ ਮੁਹਿੰਮ ਨੇ ਇਕ ਵਾਰ ਫਿਰ ਧਿਆਨ ਖਿੱਚਿਆ ਹੈ। ਸੰਧੂ ਨੇ ਆਪਣੀ ਮੁਹਿੰਮ ਅਤੇ ਮਾਨਸਿਕ ਸਿਹਤ ਬਾਰੇ ਲੋਕਾਂ ਨੂੰ ਚੇਤੰਨ ਕਰਦਿਆਂ ਲੰਡਨ ਤੋਂ ਕਾਰਡਿਫ ਤੱਕ ਦਾ 265 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕੀਤਾ ਹੈ। ਭੁਪਿੰਦਰ ਸੰਧੂ ਮਾਨਸਿਕ ਸਿਹਤ ਨਾਲ ਜੁੜੀ ਝਿਜਕ ਅਤੇ ਸਮਾਜਿਕ ਬੰਦਸ਼ਾਂ ਨੂੰ ਘਟਾਉਣ ਲਈ ਲੰਬੇ ਪੈਦਲ ਸਫ਼ਰ ਕਰਦੇ ਆ ਰਹੇ ਹਨ। ਉਨ੍ਹਾਂ ਨੇ ਲੰਡਨ ਤੋਂ ਕਾਰਡਿਫ ਤੱਕ ਦਾ ਇਹ ਪੈਦਲ ਸਫ਼ਰ ਤੀਜੀ ਵਾਰ ਪੂਰਾ ਕੀਤਾ ਹੈ। ਇਹ ਯਾਤਰਾ ਲੰਡਨ ਦੇ ਪਾਰਲੀਮੈਂਟ ਸਕੁਏਅਰ ਤੋਂ ਸ਼ੁਰੂ ਹੋਈ ਅਤੇ ਅੱਠ ਦਿਨਾਂ ਬਾਅਦ ਕਾਰਡਿਫ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇ 3 ਲੱਖ ਤੋਂ ਵੱਧ ਕਦਮ ਤੈਅ ਕੀਤੇ। ਸੰਧੂ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਲੋਕਾਂ ਨੂੰ ਇਹ ਸੁਨੇਹਾ ਦੇਣਾ ਹੈ ਕਿ ਮਾਨਸਿਕ ਸਿਹਤ ਬਾਰੇ ਗੱਲ ਕਰਨਾ ਸ਼ਰਮ ਜਾਂ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈ। ਸੰਧੂ ਖਾਸ ਤੌਰ ’ਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਵਿਚ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਖੁੱਲ੍ਹੀ ਚਰਚਾ ਕਰਨ ਦੀ ਲੋੜ ’ਤੇ ਜ਼ੋਰ ਦਿੰਦੇ ਹਨ। ਉਨ੍ਹਾਂ ਮੁਤਾਬਕ ਬਹੁਤ ਸਾਰੇ ਲੋਕ ਆਪਣੀਆਂ ਮੁਸ਼ਕਲਾਂ ਬਾਰੇ ਪਰਿਵਾਰ ਜਾਂ ਦੋਸਤਾਂ ਨਾਲ ਵੀ ਗੱਲ ਨਹੀਂ ਕਰਦੇ, ਜਿਸ ਕਾਰਨ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।
ਪਿਛਲੀ ਖ਼ਬਰ ਪ੍ਰਿੰਸ ਹੈਰੀ ਤੇ ਮੇਘਨ ਇੰਗਲੈਂਡ ਪਹੁੰਚੇ, ਸਤੰਬਰ ਤੋਂ ਬ੍ਰਿਟਿਸ਼ ਸਕੂਲ ਜਾਣਗੇ ਆਰਚੀ ਤੇ ਲਿਲੀਬੈਟ ਅਗਲੀ ਖ਼ਬਰ ਕੈਨੇਡਾ ਨਾਲ ਵਪਾਰਕ ਟਕਰਾਅ ਹੋਰ ਹੋਇਆ ਤਿੱਖਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।