26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਕਾਟਲੈਂਡ ’ਚ ਸਿਹਤ ਸੇਵਾਵਾਂ ਦੀਆਂ ਲੰਬੀਆਂ ਉਡੀਕ ਸੂਚੀਆਂ ਵਿਚ ਗਿਰਾਵਟ

ਗਲਾਸਗੋ, 25 ਅਗਸਤ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ’ਚ ਐਨ. ਐਚ.

ਅਜੀਤ ਡੈਸਕ 26-08-2026
ਗਲਾਸਗੋ, 25 ਅਗਸਤ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ’ਚ ਐਨ.ਐਚ.ਐਸ.(ਰਾਸ਼ਟਰੀ ਸਿਹਤ ਸੇਵਾਵਾਂ) ਦੀਆਂ ਲੰਬੀਆਂ ਉਡੀਕ ਸੂਚੀਆਂ ਘਟਾਉਣ ਲਈ ਕੀਤੇ ਜਾ ਰਹੇ ਯਤਨਾਂ ’ਚ ਮਹੱਤਵਪੂਰਨ ਪ੍ਰਗਤੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਇਲਾਜ ਲਈ ਸਭ ਤੋਂ ਲੰਬਾ ਸਮਾਂ ਉਡੀਕ ਰਹੇ ਮਰੀਜ਼ਾਂ ਦੀ ਗਿਣਤੀ ’ਚ ਗਿਰਾਵਟ ਆਈ ਹੈ ਅਤੇ ਸਰਕਾਰ ਵੱਲੋਂ ਤੈਅ ਕੀਤੇ ਕਈ ਅਹਿਮ ਟੀਚੇ ਹਾਸਲ ਕੀਤੇ ਗਏ ਹਨ। ਸਕਾਟਿਸ਼ ਸਰਕਾਰ ਦਾ ਕਹਿਣਾ ਹੈ ਕਿ ਖਾਸ ਤੌਰ ’ਤੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਉਡੀਕ ਕਰ ਰਹੇ ਮਰੀਜ਼ਾਂ ਦੀ ਗਿਣਤੀ ਘਟਾਉਣ ਵਿੱਚ ਲਗਾਤਾਰ ਸੁਧਾਰ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਾਰੀ ਅੰਕੜਿਆਂ ਵਿੱਚ ਵੀ ਜੁਲਾਈ 2025 ਤੋਂ ਜਨਵਰੀ 2026 ਦਰਮਿਆਨ ਨਵੇਂ ਆਊਟਪੇਸ਼ੈਂਟ ਮਰੀਜ਼ਾਂ ਦੀਆਂ 52 ਹਫ਼ਤਿਆਂ ਤੋਂ ਵੱਧ ਉਡੀਕਾਂ ਵਿੱਚ 52.6 ਫੀਸਦੀ ਕਮੀ ਦਰਜ ਕੀਤੀ ਗਈ ਸੀ। ਇਸੇ ਸਮੇਂ ਦੌਰਾਨ ਇਨਪੇਸ਼ੈਂਟ ਅਤੇ ਡੇਅ-ਕੇਸ ਇਲਾਜ ਲਈ 52 ਹਫ਼ਤਿਆਂ ਤੋਂ ਵੱਧ ਦੀਆਂ ਉਡੀਕਾਂ ਵਿੱਚ 29.8 ਫੀਸਦੀ ਕਮੀ ਆਈ ਸੀ। ਡਾਇਗਨੋਸਟਿਕ ਸੇਵਾਵਾਂ ਵਿੱਚ ਵੀ ਸੁਧਾਰ ਸਾਹਮਣੇ ਆਇਆ ਹੈ। ਅੱਠ ਮੁੱਖ ਡਾਇਗਨੋਸਟਿਕ ਟੈਸਟਾਂ ਲਈ ਉਡੀਕ ਕਰਨ ਵਾਲਿਆਂ ਦੀ ਗਿਣਤੀ ਸਤੰਬਰ ਤੋਂ ਦਸੰਬਰ 2025 ਦਰਮਿਆਨ 15.1 ਫੀਸਦੀ ਘਟੀ ਸੀ। ਇਸ ਮਿਆਦ ਵਿੱਚ 245,377 ਡਾਇਗਨੋਸਟਿਕ ਟੈਸਟ ਕੀਤੇ ਗਏ, ਜੋ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 22,741 ਜਾਂ 10.2 ਫੀਸਦੀ ਵੱਧ ਸਨ। ਇਸ ਵਿੱਚ ਐਮ.ਆਰ.ਆਈ., ਸਕੈਨ ਅਤੇ ਸਕੋਪ ਵਰਗੇ ਟੈਸਟ ਸ਼ਾਮਲ ਹਨ।
ਪਿਛਲੀ ਖ਼ਬਰ ਭਾਰਤੀ ਮੂਲ ਦੇ ਆਕਸਫੋਰਡ ਪ੍ਰੋਫੈਸਰ ਵੱਲੋਂ ਗਣਿਤਕ ਮਾਡਲਿੰਗ ਰਾਹੀਂ ਇਲਾਜ ਦੀਆਂ ਨਵੀਆਂ ਸੰਭਾਵਨਾਵਾਂ ਦੀ ਖੋਜ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸੰਵਿਧਾਨ ’ਚ ਸੋਧ ਦੀ ਤਿਆਰੀ, ਸੰਵਿਧਾਨ ਦਾ ਸੋਧਿਆ ਖਰੜਾ ਤਿਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।