25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਕੈਲਗਰੀ ’ਚ ਗੁਰਦੁਆਰਾ ਸਾਹਿਬ ਵਿਖੇ ਰਾਤ 9 ਵਜੇ ਤੋਂ ਬਾਅਦ ਦਾਖਲਾ ਬੰਦ ਐਡਮਿੰਟਨ ਵਿਖੇ ਵਾਪਰੀ ਘਟਨਾ ਤੋਂ ਬਾਅਦ ਸੁਚੇਤ ਤੇ ਇੱਕਜੁੱਟ ਰਹਿਣ ਦੀ ਅਪੀਲ

ਕੈਲਗਰੀ, 24 ਅਗਸਤ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਚੇਅਰਮੈਨ ਭਾਈ ਰਣਬੀਰ ਸਿੰਘ ਪਰਮਾਰ ਤੇ ਭਾਈ ਹਰਪਾਲ ਸਿੰਘ ਗਰੇਵਾਲ, ਪ੍ਰਧਾਨ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਲਗਰੀ ’ਚ ਸਿੱਖ ਧਾਰਮਿਕ ਅਸਥਾਨਾਂ ਨੂੰ ਮਿਲੀਆਂ ਧਮਕੀਆਂ ਤੇ ਉਸ ਤੋਂ ਬਾਅਦ ਐਡਮਿੰਟਨ ਦੇ ਇਕ ਗੁਰਦੁਆਰੇ ਵਿਚ ਵਾਪਰੀ ਚਿੰਤਾਜਨਕ ਹਿੰਸਾ ਨੇ ਸਾਡੇ ਭਾਈਚਾਰੇ ਨੂੰ ਡੂੰਘਾ ਝਟਕਾ ਦਿੱਤਾ ਹੈ। ਇਹ ਘਟਨਾਵਾਂ ਇਕ ਦੁਖਦਾਈ ਹਨ, ਅਲਬਰਟਾ ਜਾਂ ਕੈਨੇਡਾ ਵਿਚ ਨਫ਼ਰਤ,ਅਸਹਿਣਸ਼ੀਲਤਾ ਤੇ ਧਾਰਮਿਕ ਡਰ-ਭੈਅ ਲਈ ਕੋਈ ਥਾਂ ਨਹੀਂ ਹੈ।

ਭਾਈ ਹਰਪਾਲ ਸਿੰਘ ਗਰੇਵਾਲ 25-08-2026
ਕੈਲਗਰੀ, 24 ਅਗਸਤ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਚੇਅਰਮੈਨ ਭਾਈ ਰਣਬੀਰ ਸਿੰਘ ਪਰਮਾਰ ਤੇ ਭਾਈ ਹਰਪਾਲ ਸਿੰਘ ਗਰੇਵਾਲ, ਪ੍ਰਧਾਨ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਲਗਰੀ ’ਚ ਸਿੱਖ ਧਾਰਮਿਕ ਅਸਥਾਨਾਂ ਨੂੰ ਮਿਲੀਆਂ ਧਮਕੀਆਂ ਤੇ ਉਸ ਤੋਂ ਬਾਅਦ ਐਡਮਿੰਟਨ ਦੇ ਇਕ ਗੁਰਦੁਆਰੇ ਵਿਚ ਵਾਪਰੀ ਚਿੰਤਾਜਨਕ ਹਿੰਸਾ ਨੇ ਸਾਡੇ ਭਾਈਚਾਰੇ ਨੂੰ ਡੂੰਘਾ ਝਟਕਾ ਦਿੱਤਾ ਹੈ। ਇਹ ਘਟਨਾਵਾਂ ਇਕ ਦੁਖਦਾਈ ਹਨ, ਅਲਬਰਟਾ ਜਾਂ ਕੈਨੇਡਾ ਵਿਚ ਨਫ਼ਰਤ,ਅਸਹਿਣਸ਼ੀਲਤਾ ਤੇ ਧਾਰਮਿਕ ਡਰ-ਭੈਅ ਲਈ ਕੋਈ ਥਾਂ ਨਹੀਂ ਹੈ। ਉਨਾਂ ਕਿਹਾ ਕਿ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਹੁਣ 9 ਵਜੇ ਕੀਤੀ ਜਾਇਆ ਕਰੇਗੀ| ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸਾਰੇ ਗੇਟ ਬੰਦ ਕਰ ਦਿੱਤੇ ਜਾਣਗੇ| ਉਨਾਂ ਵਿਦਿਆਰਥੀਆ ਨੂੰ ਅਪੀਲ ਕੀਤੀ ਕਿ ਉਹ ਆਪਣਾ ਲੰਗਰ ਸ਼ਾਮ ਨੂੰ ਸਮੇਂ ਸਿਰ ਲੈ ਕੇ ਜਾਇਆ ਕਰਨ ਕਿਉਕਿ 9 ਵਜੇ ਤੋਂ ਬਾਅਦ ਗੁਰੂ ਘਰ ਵਿਖੇ ਅੰਦਰ ਨਹੀ ਜਾਇਆ ਜਾ ਸਕੇਗਾ| ਉਨਾਂ ਕਿਹਾ ਕਿ ਸਿੱਖ ਹੋਣ ਦੇ ਨਾਤੇ, ਅਸੀਂ ਡਰ ਜਾਂ ਨਫ਼ਰਤ ਨੂੰ ਆਪਣੀ ਪਛਾਣ ਤੈਅ ਨਹੀਂ ਕਰਨ ਦੇਵਾਂਗੇ। ਸਾਡਾ ਧਰਮ ਸਾਨੂੰ ਚੜ੍ਹਦੀ ਕਲਾ, ਹਮਦਰਦੀ, ਹਿੰਮਤ, ਬਰਾਬਰੀ ਤੇ ਕਮਜ਼ੋਰ ਲੋਕਾਂ ਦੇ ਹੱਕ ਵਿਚ ਖੜ੍ਹੇ ਹੋਣ ਦੀ ਜ਼ਿੰਮੇਵਾਰੀ ਸਿਖਾਉਂਦਾ ਹੈ। ਉਨ੍ਹਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਸਰਕਾਰ ਦੇ ਸਾਰੇ ਪੱਧਰਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਸੰਸਥਾਵਾਂ ਵਿਰੁੱਧ ਧਮਕੀਆਂ ਨੂੰ ਗੰਭੀਰਤਾ ਨਾਲ ਲੈਣ ਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ। ਉਨ੍ਹਾਂ ਭਾਈਚਾਰੇ ਨੂੰ ਵੀ ਸ਼ਾਂਤ, ਸੁਚੇਤ ਅਤੇ ਇੱਕਜੁੱਟ ਰਹਿਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਭਾਰਤ ਦਾ ਦੂਜੇ ਟੈਸਟ ’ਚ ਵੀ ਸ੍ਰੀਲੰਕਾ ’ਤੇ ਦਬਦਬਾ ਬਰਕਰਾਰ ਅਗਲੀ ਖ਼ਬਰ ਅਰਜਨਟੀਨਾ ਤੋਂ ਹਾਰ ਕੇ ਹਾਕੀ ਵਿਸ਼ਵ ਕੱਪ ਤੋਂ ਬਾਹਰ ਹੋਇਆ ਭਾਰਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।