20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਮੁੰਦਰ ’ਚ ਡੁੱਬ ਕੇ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਲੈਸਟਰ, 19 ਅਗਸਤ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਵੈਸਟ ਸਸੈਕਸ ਸਥਿਤ ਸ਼ੋਰਹੈਮ-ਬਾਈ-ਸੀ ਦੇ ਸਮੁੰਦਰੀ ਤੱਟ ’ਤੇ ਵਾਪਰੀ ਘਟਨਾ ਵਿਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਛੋਟੀ ਬੱਚੀ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਪੁਲਿਸ ਮੁਤਾਬਿਕ ਪਰਿਵਾਰ ਦੇ ਚਾਰ ਮੈਂਬਰ ਮੰਗਲਵਾਰ ਦੁਪਹਿਰ ਕਰੀਬ 3 ਵਜੇ ਕਿੰਗਸਟਨ ਬੀਚ ਨੇੜੇ ਸਮੁੰਦਰ ਵਿਚ ਤੈਰਨ ਲਈ ਉਤਰੇ ਸਨ।

ਅਜੀਤ ਡੈਸਕ 20-08-2026
ਲੈਸਟਰ, 19 ਅਗਸਤ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਵੈਸਟ ਸਸੈਕਸ ਸਥਿਤ ਸ਼ੋਰਹੈਮ-ਬਾਈ-ਸੀ ਦੇ ਸਮੁੰਦਰੀ ਤੱਟ ’ਤੇ ਵਾਪਰੀ ਘਟਨਾ ਵਿਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਛੋਟੀ ਬੱਚੀ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਪੁਲਿਸ ਮੁਤਾਬਿਕ ਪਰਿਵਾਰ ਦੇ ਚਾਰ ਮੈਂਬਰ ਮੰਗਲਵਾਰ ਦੁਪਹਿਰ ਕਰੀਬ 3 ਵਜੇ ਕਿੰਗਸਟਨ ਬੀਚ ਨੇੜੇ ਸਮੁੰਦਰ ਵਿਚ ਤੈਰਨ ਲਈ ਉਤਰੇ ਸਨ। ਇਸ ਦੌਰਾਨ ਉਹ ਡੂੰਘੇ ਪਾਣੀ ਵਿਚ ਫਸ ਗਏ। ਸੂਚਨਾ ਮਿਲਦਿਆਂ ਹੀ ਕੋਸਟਗਾਰਡ, ਪੁਲਿਸ, ਐਂਬੂਲੈਂਸਾਂ, ਆਰ.ਐੱਨ.ਐੱਲ.ਆਈ. ਅਤੇ ਏਅਰ ਐਂਬੂਲੈਂਸ ਸਮੇਤ ਐਮਰਜੈਂਸੀ ਸੇਵਾਵਾਂ ਮੌਕੇ ’ਤੇ ਪੁੱਜੀਆਂ। ਬਚਾਅ ਕਰਮੀਆਂ ਵਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਕ ਪੁਰਸ਼, ਇਕ ਔਰਤ ਅਤੇ ਇਕ ਨਾਬਾਲਗ ਲੜਕੀ ਦੀ ਜਾਨ ਨਹੀਂ ਬਚਾਈ ਜਾ ਸਕੀ। ਪਰਿਵਾਰ ਦੀ ਇਕ ਹੋਰ ਛੋਟੀ ਲੜਕੀ ਨੂੰ ਸਮੁੰਦਰ ਵਿਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਈਸਟ ਵਰਥਿੰਗ ਅਤੇ ਸ਼ੋਰਹੈਮ ਤੋਂ ਸੰਸਦ ਮੈਂਬਰ ਟੌਮ ਰਟਲੈਂਡ ਨੇ ਮ੍ਰਿਤਕਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਮਦਰਦੀ ਜਤਾਈ।
ਪਿਛਲੀ ਖ਼ਬਰ ਐੱਸ.ਟੀ.ਸੀ. ਮਸਤੂਆਣਾ ਸਾਹਿਬ ਦੇ ਦੋ ਵਾਲੀਬਾਲ ਖਿਡਾਰੀਆਂ ਦੀ ਭਾਰਤੀ ਅੰਡਰ-17 ਟੀਮ ’ਚ ਚੋਣ ਅਗਲੀ ਖ਼ਬਰ ਅਮਰੀਕਾ-ਕੈਨੇਡਾ ਵਿਚਾਲੇ ਸਮਝੌਤੇ ਦਾ ਦਾਅਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।