20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

-ਯੂ.ਕੇ. ’ਚ ਸਾਲਮੋਨੇਲਾ ਦਾ ਪ੍ਰਕੋਪ, ਇੱਕ ਵਿਅਕਤੀ ਦੀ ਮੌਤ, 200 ਤੋਂ ਵੱਧ ਬਿਮਾਰ

ਲੰਡਨ, 19 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂਕੇ ਵਿੱਚ ਸਾਲਮੋਨੇਲਾ ਫੂਡ ਪੋਇਜ਼ਨਿੰਗ ਦੇ ਪ੍ਰਕੋਪ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 207 ਲੋਕਾਂ ਦੇ ਬਿਮਾਰ ਹੋਣ ਦੀ ਪੁਸ਼ਟੀ ਹੋਈ ਹੈ। ਯੂਕੇ ਹੈਲਥ ਸਕਿਉਰਿਟੀ ਏਜੰਸੀ ਮੁਤਾਬਕ ਇਸ ਪ੍ਰਕੋਪ ਦਾ ਸੰਭਾਵੀ ਸਬੰਧ ਵਿਦੇਸ਼ਾਂ ਤੋਂ ਦਰਾਮਦ ਕੀਤੇ ਅੰਡਿਆਂ ਨਾਲ ਹੋ ਸਕਦਾ ਹੈ।

ਅਜੀਤ ਡੈਸਕ 20-08-2026
ਲੰਡਨ, 19 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂਕੇ ਵਿੱਚ ਸਾਲਮੋਨੇਲਾ ਫੂਡ ਪੋਇਜ਼ਨਿੰਗ ਦੇ ਪ੍ਰਕੋਪ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 207 ਲੋਕਾਂ ਦੇ ਬਿਮਾਰ ਹੋਣ ਦੀ ਪੁਸ਼ਟੀ ਹੋਈ ਹੈ। ਯੂਕੇ ਹੈਲਥ ਸਕਿਉਰਿਟੀ ਏਜੰਸੀ ਮੁਤਾਬਕ ਇਸ ਪ੍ਰਕੋਪ ਦਾ ਸੰਭਾਵੀ ਸਬੰਧ ਵਿਦੇਸ਼ਾਂ ਤੋਂ ਦਰਾਮਦ ਕੀਤੇ ਅੰਡਿਆਂ ਨਾਲ ਹੋ ਸਕਦਾ ਹੈ। ਪਰ ਇਸ ਦੀ ਜਾਂਚ ਹਾਲੇ ਜਾਰੀ ਹੈ। 11 ਅਗਸਤ 2025 ਤੋਂ 1 ਅਗਸਤ 2026 ਤੱਕ ਸਾਹਮਣੇ ਆਏ 207 ਮਾਮਲਿਆਂ ਵਿੱਚੋਂ 199 ਇੰਗਲੈਂਡ, 6 ਸਕਾਟਲੈਂਡ, ਇੱਕ ਵੇਲਜ਼ ਅਤੇ ਇੱਕ ਉੱਤਰੀ ਆਇਰਲੈਂਡ ਵਿਚ ਦਰਜ ਕੀਤਾ ਗਿਆ। ਪ੍ਰਭਾਵਿਤ ਲੋਕਾਂ ਵਿਚ ਛੋਟੇ ਬੱਚਿਆਂ ਤੋਂ ਲੈ ਕੇ 90 ਸਾਲ ਦੀ ਉਮਰ ਤੱਕ ਦੇ ਲੋਕ ਸ਼ਾਮਲ ਹਨ। ਲੰਡਨ ਵਿਚ ਸਭ ਤੋਂ ਵੱਧ 47 ਮਾਮਲੇ, ਜਦਕਿ ਯਾਰਕਸ਼ਾਇਰ ਅਤੇ ਹੰਬਰ ਵਿੱਚ 38 ਮਾਮਲੇ ਸਾਹਮਣੇ ਆਏ ਹਨ। ਪ੍ਰਕੋਪ ਨਾਲ ਪ੍ਰਭਾਵਿਤ ਲੋਕਾਂ ਵਿੱਚੋਂ 38 ਫੀਸਦੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ, ਜਦਕਿ ਦੋ ਮਰੀਜ਼ਾਂ ਵਿੱਚ ਗੰਭੀਰ ਖੂਨ ਦੀ ਇਨਫੈਕਸ਼ਨ ਪਾਈ ਗਈ। ਸਾਲਮੋਨੇਲਾ ਦੇ ਆਮ ਲੱਛਣਾਂ ਵਿਚ ਪੇਟ ਦਰਦ, ਦਸਤ, ਉਲਟੀਆਂ ਅਤੇ ਬੁਖਾਰ ਸ਼ਾਮਲ ਹਨ। ਫੂਡ ਸਟੈਂਡਰਡਜ਼ ਏਜੰਸੀ ਮੁਤਾਬਕ ਫਿਲਹਾਲ ਯੂਕੇ ਵਿਚ ਪੈਦਾ ਕੀਤੇ ਅੰਡਿਆਂ ਦੇ ਪ੍ਰਭਾਵਿਤ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ।
ਪਿਛਲੀ ਖ਼ਬਰ ਆਜ਼ਾਦੀ ਤੇ ਕੌਮੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਸਾਹਿਤਕ ਮੰਚ ਨਿਊਯਾਰਕ ਦੀ ਕਾਵਿ ਤੇ ਸੰਗੀਤਕ ਮਹਿਫ਼ਲ ਅਗਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।