19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਚਾਰ ਗੋਲੀਆਂ ਲੱਗਣ ਮਗਰੋਂ ਵੀ 13 ਸਾਲਾ ਬੱਚੀ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ

ਨਿਊਯਾਰਕ, 18 ਅਗਸਤ (ਰਾਜੂ ਸਾਹਿਬਾਜ਼ਪੁਰਾ)-ਮਿਸ਼ੀਗਨ ਦੀ ਮਿਸਾਕੀ ਕਾਊਂਟੀ ਵਿਚ ਵਾਪਰੀ ਸਮੂਹਿਕ ਗੋਲੀਬਾਰੀ ਦੀ ਘਟਨਾ ਦੌਰਾਨ 4 ਗੋਲੀਆਂ ਲੱਗਣ ਦੇ ਬਾਵਜੂਦ 13 ਸਾਲਾ ਬੱਚੀ ਨੇ ਖ਼ੁਦ 911 ’ਤੇ ਫ਼ੋਨ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਕਥਿਤ ਹਮਲਾਵਰ ਦੀ ਪਛਾਣ ਕਰਵਾਈ। ਪਰਿਵਾਰ ਤੇ ਪੁਲਿਸ ਨੇ ਬੱਚੀ ਦੀ ਹਿੰਮਤ ਨੂੰ ਸਲਾਮ ਕੀਤਾ ਤੇ ਉਸਨੂੰ ‘ਹੀਰੋ’ ਦੱਸਿਆ।

ਅਜੀਤ ਡੈਸਕ 19-08-2026
ਨਿਊਯਾਰਕ, 18 ਅਗਸਤ (ਰਾਜੂ ਸਾਹਿਬਾਜ਼ਪੁਰਾ)-ਮਿਸ਼ੀਗਨ ਦੀ ਮਿਸਾਕੀ ਕਾਊਂਟੀ ਵਿਚ ਵਾਪਰੀ ਸਮੂਹਿਕ ਗੋਲੀਬਾਰੀ ਦੀ ਘਟਨਾ ਦੌਰਾਨ 4 ਗੋਲੀਆਂ ਲੱਗਣ ਦੇ ਬਾਵਜੂਦ 13 ਸਾਲਾ ਬੱਚੀ ਨੇ ਖ਼ੁਦ 911 ’ਤੇ ਫ਼ੋਨ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਕਥਿਤ ਹਮਲਾਵਰ ਦੀ ਪਛਾਣ ਕਰਵਾਈ। ਪਰਿਵਾਰ ਤੇ ਪੁਲਿਸ ਨੇ ਬੱਚੀ ਦੀ ਹਿੰਮਤ ਨੂੰ ਸਲਾਮ ਕੀਤਾ ਤੇ ਉਸਨੂੰ ‘ਹੀਰੋ’ ਦੱਸਿਆ। ਪੁਲਿਸ ਮੁਤਾਬਕ 39 ਸਾਲਾ ਚੈਡ ਹਿਕਮੈਨ ਨੇ ਕਥਿਤ ਤੌਰ ’ਤੇ ਤਿੰਨ ਵੱਖ-ਵੱਖ ਥਾਵਾਂ ’ਤੇ 5 ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ। ਬਾਅਦ ਵਿਚ ਉਹ ਵੀ ਇਕ ਜੰਗਲੀ ਇਲਾਕੇ ਵਿਚ ਮ੍ਰਿਤਕ ਮਿਲਿਆ। ਇਸ ਤਰ੍ਹਾਂ ਘਟਨਾ ਵਿਚ ਸ਼ੱਕੀ ਹਮਲਾਵਰ ਸਮੇਤ ਕੁੱਲ 6 ਲੋਕਾਂ ਦੀ ਮੌਤ ਹੋ ਗਈ। ਪਹਿਲੇ ਘਟਨਾ ਸਥਾਨ ’ਤੇ ਪੁਲਿਸ ਨੂੰ 16 ਸਾਲਾ ਲੜਕੇ, 40 ਸਾਲਾ ਔਰਤ ਤੇ 45 ਸਾਲਾ ਵਿਅਕਤੀ ਦੀਆਂ ਲਾਸ਼ਾਂ ਮਿਲੀਆਂ। ਗੰਭੀਰ ਜ਼ਖ਼ਮੀ 13 ਸਾਲਾ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਪਰਿਵਾਰ ਨੇ ਮ੍ਰਿਤਕਾਂ ਵਿੱਚੋਂ 2 ਦੀ ਪਛਾਣ 40 ਸਾਲਾ ਅਮਾਂਡਾ ਐਵਰਿਟ ਤੇ ਉਸ ਦੇ 16 ਸਾਲਾ ਪੁੱਤਰ ਐਰਿਕ ਵਜੋਂ ਕੀਤੀ ਹੈ। ਅਮਾਂਡਾ ਦੇ ਪਿਤਾ ਨੇ ਦੱਸਿਆ ਕਿ ਜ਼ਖ਼ਮੀ ਬੱਚੀ ਉਨ੍ਹਾਂ ਦੀ ਪੋਤੀ ਹੈ, ਜਿਸ ਨੇ ਚਾਰ ਗੋਲੀਆਂ ਲੱਗਣ ਦੇ ਬਾਵਜੂਦ ਪੁਲਿਸ ਨੂੰ ਹਮਲਾਵਰ ਬਾਰੇ ਦੱਸਿਆ। ਇਕ ਦੂਜੇ ਘਰ ਵਿੱਚੋਂ 53 ਸਾਲਾ ਵਿਅਕਤੀ ਮ੍ਰਿਤਕ ਮਿਲਿਆ। ਪੁਲਿਸ ਦੀ ਵੱਡੀ ਤਲਾਸ਼ੀ ਮੁਹਿੰਮ ਦੌਰਾਨ ਹਿਕਮੈਨ ਦੀ ਗੱਡੀ ਵਿਟਲਾਕ ਝੀਲ ਨੇੜਲੇ ਜੰਗਲੀ ਇਲਾਕੇ ਵਿਚ ਮਿਲੀ। ਉੱਥੇ ਇਕ 29 ਸਾਲਾ ਔਰਤ ਤੇ ਹਿਕਮੈਨ ਦੀਆਂ ਲਾਸ਼ਾਂ ਇਕੱਠੀਆਂ ਪਈਆਂ ਸਨ। ਸਾਰੇ ਪੰਜ ਪੀੜਤਾਂ ਦੀ ਮੌਤ ਗੋਲੀਆਂ ਲੱਗਣ ਨਾਲ ਹੋਈ। ਹਿਕਮੈਨ ਦੀ ਮੌਤ ਖ਼ੁਦਕੁਸ਼ੀ ਸੀ ਜਾਂ ਕਿਸੇ ਹੋਰ ਕਾਰਨ ਨਾਲ ਹੋਈ, ਇਸ ਬਾਰੇ ਪੁਲਿਸ ਨੇ ਅਜੇ ਕੋਈ ਵੀ ਜਾਣਕਾਰੀ ਨਹੀਂ ਦਿਤੀ। ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।ਅਦਾਲਤੀ ਰਿਕਾਰਡ ਮੁਤਾਬਕ ਹਿਕਮੈਨ ਨੂੰ 2024 ਵਿਚ ਚੌਥੀ ਡਿਗਰੀ ਦੇ ਬਾਲ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਤੇ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ। ਹਮਲੇ ਦਾ ਮਕਸਦ ਅਜੇ ਸਾਹਮਣੇ ਨਹੀਂ ਆਇਆ।
ਪਿਛਲੀ ਖ਼ਬਰ ਅਮਰੀਕਾ ਦਾ ਫੌਜੀ ਜੰਗੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 2 ਪਾਇਲਟਾਂ ਦੀ ਮੌਤ ਅਗਲੀ ਖ਼ਬਰ ਮਹਿੰਗਾਈ ਤੋਂ ਨਿਰਾਸ਼ ਅਮਰੀਕੀਆਂ ਨੇ ਆਪਣੇ ਪ੍ਰਚੂਨ ਖਰਚ ਘਟਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।