19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵਿਦੇਸ਼ੀ ਵਿਦਿਆਰਥੀਆਂ ਦਾ ਅਮਰੀਕਾ ਤੋਂ ਮੋਹ ਭੰਗ, ਅਰਥਚਾਰੇ ਨੂੰ ਲੱਗ ਸਕਦਾ 3.4 ਅਰਬ ਡਾਲਰ ਦਾ ਝਟਕਾ

ਨਿਊਯਾਰਕ, 18 ਅਗਸਤ (ਰਾਜੂ ਸਾਹਿਬਾਜ਼ਪੁਰਾ)-ਵੀਜ਼ਾ ਮਿਲਣ ’ਚ ਦੇਰੀ, ਸਖ਼ਤ ਇਮੀਗ੍ਰੇਸ਼ਨ ਨਿਯਮਾਂ ਤੇ ਭਵਿੱਖ ਬਾਰੇ ਅਨਿਸ਼ਚਿਤਤਾ ਕਾਰਨ ਵਿਦੇਸ਼ੀ ਵਿਦਿਆਰਥੀਆਂ ਦਾ ਅਮਰੀਕਾ ਵਿਚ ਪੜ੍ਹਾਈ ਵੱਲ ਰੁਝਾਨ ਘਟਦਾ ਦਿਖਾਈ ਦੇ ਰਿਹਾ ਹੈ। ਅੰਦਾਜ਼ਾ ਹੈ ਕਿ 2026 ਦੇ ਪਤਝੜ ਸੈਸ਼ਨ ਦੌਰਾਨ ਅਮਰੀਕੀ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਕਰੀਬ 1 ਲੱਖ 11 ਹਜ਼ਾਰ ਤੱਕ ਘਟ ਸਕਦੀ ਹੈ।

ਅਜੀਤ ਡੈਸਕ 19-08-2026
ਨਿਊਯਾਰਕ, 18 ਅਗਸਤ (ਰਾਜੂ ਸਾਹਿਬਾਜ਼ਪੁਰਾ)-ਵੀਜ਼ਾ ਮਿਲਣ ’ਚ ਦੇਰੀ, ਸਖ਼ਤ ਇਮੀਗ੍ਰੇਸ਼ਨ ਨਿਯਮਾਂ ਤੇ ਭਵਿੱਖ ਬਾਰੇ ਅਨਿਸ਼ਚਿਤਤਾ ਕਾਰਨ ਵਿਦੇਸ਼ੀ ਵਿਦਿਆਰਥੀਆਂ ਦਾ ਅਮਰੀਕਾ ਵਿਚ ਪੜ੍ਹਾਈ ਵੱਲ ਰੁਝਾਨ ਘਟਦਾ ਦਿਖਾਈ ਦੇ ਰਿਹਾ ਹੈ। ਅੰਦਾਜ਼ਾ ਹੈ ਕਿ 2026 ਦੇ ਪਤਝੜ ਸੈਸ਼ਨ ਦੌਰਾਨ ਅਮਰੀਕੀ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਕਰੀਬ 1 ਲੱਖ 11 ਹਜ਼ਾਰ ਤੱਕ ਘਟ ਸਕਦੀ ਹੈ। ਭਾਰਤੀ ਵਿਦਿਆਰਥੀਆਂ ਦੇ ਮਾਮਲੇ ਵਿਚ ਅੰਤਿਮ ਦਾਖ਼ਲਾ ਗਿਣਤੀ ਹਾਲੇ ਸਾਹਮਣੇ ਨਹੀਂ ਆਈ, ਪਰ 2026-27 ਲਈ ਭਾਰਤ ਤੋਂ ਭੇਜੀਆਂ ਗਈਆਂ ਅਰਜ਼ੀਆਂ ਵਿਚ 14 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਕੁੱਲ ਅੰਤਰਰਾਸ਼ਟਰੀ ਅਰਜ਼ੀਆਂ 9 ਫ਼ੀਸਦੀ ਘਟੀਆਂ ਹਨ। ਇਸ ਤਰ੍ਹਾਂ ਭਾਰਤ ਤੋਂ ਆਈ ਕਮੀ ਕੁੱਲ ਵਿਦੇਸ਼ੀ ਔਸਤ ਨਾਲੋਂ ਵੱਧ ਹੈ। ਭਾਰਤ ਅਤੇ ਚੀਨ ਅਮਰੀਕਾ ਨੂੰ ਸਭ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਭੇਜਣ ਵਾਲੇ ਦੇਸ਼ ਹਨ। ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਣ ਦਾ ਅਸਰ ਸਿਰਫ਼ ਸਿੱਖਿਆ ਸੰਸਥਾਵਾਂ ਤੱਕ ਸੀਮਤ ਨਹੀਂ ਰਹੇਗਾ। ਇਸ ਨਾਲ ਅਮਰੀਕੀ ਅਰਥਚਾਰੇ ਨੂੰ 3.4 ਅਰਬ ਡਾਲਰ ਤੱਕ ਦਾ ਨੁਕਸਾਨ ਹੋਣ ਅਤੇ ਕਰੀਬ 40 ਹਜ਼ਾਰ ਨੌਕਰੀਆਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਇਹ ਵਿਦਿਆਰਥੀ ਫੀਸਾਂ ਦੇ ਨਾਲ ਰਿਹਾਇਸ਼, ਖਾਣ-ਪੀਣ, ਆਵਾਜਾਈ ਅਤੇ ਹੋਰ ਸੇਵਾਵਾਂ ’ਤੇ ਵੀ ਵੱਡੀ ਰਕਮ ਖ਼ਰਚ ਕਰਦੇ ਹਨ। ਸਾਲ 2024-25 ਦੌਰਾਨ ਵਿਦੇਸ਼ੀ ਵਿਦਿਆਰਥੀਆਂ ਨੇ ਅਮਰੀਕੀ ਅਰਥਚਾਰੇ ’ ਚ 42.9 ਅਰਬ ਡਾਲਰ ਦਾ ਯੋਗਦਾਨ ਪਾਇਆ ਸੀ ਤੇ ਉਨ੍ਹਾਂ ਦੇ ਖ਼ਰਚਿਆਂ ਨਾਲ 3 ਲੱਖ 55 ਹਜ਼ਾਰ ਤੋਂ ਵੱਧ ਨੌਕਰੀਆਂ ਨੂੰ ਸਹਾਰਾ ਮਿਲਿਆ ਸੀ। ਹੁਣ ਸਭ ਤੋਂ ਵੱਧ ਆਰਥਿਕ ਨੁਕਸਾਨ ਕੈਲੀਫੋਰਨੀਆ ਨੂੰ ਕਰੀਬ 50 ਕਰੋੜ ਡਾਲਰ ਅਤੇ ਨਿਊਯਾਰਕ ਨੂੰ 47 ਕਰੋੜ ਡਾਲਰ ਹੋਣ ਦਾ ਅੰਦਾਜ਼ਾ ਹੈ।
ਪਿਛਲੀ ਖ਼ਬਰ ਪੁਲਿਸ ਦੀ ਗੋਲੀ ਨਾਲ ਮਾਰੇ ਗਏ 28 ਸਾਲਾ ਨੌਜਵਾਨ ਦੇ ਮਾਮਲੇ ਦੀ ਜਾਂਚ ਸ਼ੁਰੂ ਅਗਲੀ ਖ਼ਬਰ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਦੇ ਸਕਾਈਟਰੇਨ ਟਰੈਕ ’ਤੇ ਨੌਜਵਾਨ ਵੱਲੋਂ ਕੀਤੇ ਹੰਗਾਮੇ ਦੀ ਵੀਡੀਓ ਵਾਇਰਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।