18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

‘ ਹੀਰੋਜ਼’ ਦੀ ਅਦਾਕਾਰਾ ਹੇਡਨ ਪੈਨੇਟੀਅਰ ਦਾ 36 ਸਾਲ ਦੀ ਉਮਰ ਵਿੱਚ ਦਿਹਾਂਤ

ਨਿਊਯਾਰਕ, 17 ਅਗਸਤ (ਰਾਜੂ ਸਾਹਿਬਾਜ਼ਪੁਰਾ)-ਮਸ਼ਹੂਰ ਅਮਰੀਕੀ ਅਦਾਕਾਰਾ ਹੇਡਨ ਪੈਨੇਟੀਅਰ ਦਾ 36 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਟੈਲੀਵਿਜ਼ਨ ਲੜੀਵਾਰ ‘ਹੀਰੋਜ਼’ ਅਤੇ ‘ਨੈਸ਼ਵਿਲ’ ਵਿੱਚ ਨਿਭਾਈਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਸੀ।

ਅਜੀਤ ਡੈਸਕ 18-08-2026
ਨਿਊਯਾਰਕ, 17 ਅਗਸਤ (ਰਾਜੂ ਸਾਹਿਬਾਜ਼ਪੁਰਾ)-ਮਸ਼ਹੂਰ ਅਮਰੀਕੀ ਅਦਾਕਾਰਾ ਹੇਡਨ ਪੈਨੇਟੀਅਰ ਦਾ 36 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਟੈਲੀਵਿਜ਼ਨ ਲੜੀਵਾਰ ‘ਹੀਰੋਜ਼’ ਅਤੇ ‘ਨੈਸ਼ਵਿਲ’ ਵਿੱਚ ਨਿਭਾਈਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਸੀ। ਪੁਲਿਸ ਅਨੁਸਾਰ ਪੈਨੇਟੀਅਰ ਦੱਖਣੀ ਕੈਰੋਲੀਨਾ ਦੇ ਗ੍ਰੀਨਵਿਲ ਵਿੱਚ ਬੇਹੋਸ਼ ਮਿਲੀ ਸੀ। ਐਮਰਜੈਂਸੀ ਕਰਮਚਾਰੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਮੁੱਢਲੀ ਜਾਂਚ ਵਿੱਚ ਕਿਸੇ ਅਪਰਾਧ ਜਾਂ ਸ਼ੱਕੀ ਹਾਲਾਤ ਦੇ ਸੰਕੇਤ ਨਹੀਂ ਮਿਲੇ। ਮੌਤ ਦਾ ਪੱਕਾ ਕਾਰਨ ਅਜੇ ਸਾਹਮਣੇ ਨਹੀਂ ਆਇਆ। ਨਿਊਯਾਰਕ ਦੇ ਪੈਲਿਸੇਡਜ਼ ਵਿੱਚ ਜਨਮੀ ਪੈਨੇਟੀਅਰ ਨੇ ਬਚਪਨ ਤੋਂ ਹੀ ਇਸ਼ਤਿਹਾਰਾਂ ਅਤੇ ਟੈਲੀਵਿਜ਼ਨ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ‘ਰਿਮੈਂਬਰ ਦਿ ਟਾਈਟਨਜ਼’ ਸਮੇਤ ਕਈ ਫ਼ਿਲਮਾਂ ਵਿੱਚ ਵੀ ਅਦਾਕਾਰੀ ਕੀਤੀ। ਅਦਾਕਾਰਾ ਨੇ ਆਪਣੀ ਜ਼ਿੰਦਗੀ ਵਿੱਚ ਜਣੇਪੇ ਤੋਂ ਬਾਅਦ ਹੋਏ ਡਿਪ੍ਰੈਸ਼ਨ ਅਤੇ ਨਸ਼ੇ ਦੀ ਆਦਤ ਨਾਲ ਸੰਘਰਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਹਾਲਾਂਕਿ ਅਧਿਕਾਰੀਆਂ ਨੇ ਇਨ੍ਹਾਂ ਸਮੱਸਿਆਵਾਂ ਨੂੰ ਉਸ ਦੀ ਮੌਤ ਨਾਲ ਨਹੀਂ ਜੋੜਿਆ। ਉਸ ਦੇ ਅਚਾਨਕ ਦਿਹਾਂਤ ਨਾਲ ਪਰਿਵਾਰ, ਸਾਥੀ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ।
ਪਿਛਲੀ ਖ਼ਬਰ ਬੈਲਜੀਅਮ ’ਚ 18 ਸਾਲਾ ਵਿਦਿਆਰਥੀ ਨੂੰ ਸੀਵਰੇਜ ਦੀ ਖੁਦਾਈ ਦੌਰਾਨ ਮਿਲਿਆ ਕਰੀਬ 80 ਲੱਖ ਪੌਂਡ ਦੀ ਕੀਮਤ ਦਾ ਸੋਨਾ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਇਟਲੀ ਇਕਾਈ ਦੀ ਕਮੇਟੀ ਗਠਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।