ਇੰਗਲੈਂਡ ’ਚ ਰੇਲਗੱਡੀ ਪਟੜੀ ਤੋਂ ਉਤਰੀ -11 ਜ਼ਖ਼ਮੀ, 2 ਦੀ ਹਾਲਤ ਗੰਭੀਰ
ਲੰਡਨ 14 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਇਲਾਕੇ ਈਸਟ ਸਸੈਕਸ ਦੇ ਲੂਇਸ ਨੇੜੇ ਇਕ ਰੇਲਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ 11 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਊਥ ਈਸਟ ਕੋਸਟ ਐਂਬੂਲੈਂਸ ਸਰਵਿਸ ਮੁਤਾਬਕ ਹਾਦਸੇ ਸਮੇਂ ਰੇਲਗੱਡੀ ਵਿਚ ਲਗਭਗ 15 0 ਯਾਤਰੀ ਸਵਾਰ ਸਨ।
ਅਜੀਤ ਡੈਸਕ
15-08-2026