21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਇਟਲੀ ਦੀ ਲੋਨੀਗੋ ਨਗਰ ਪਾਲਿਕਾ ਤੋਂ ਕਮਲਜੀਤ ਸਿੰਘ ਕਮਲ ਲੜਨਗੇ ਕੌਂਸਲਰ ਦੀ ਚੋਣ

ਅਜੀਤ ਡੈਸਕ 07-05-2026
ਵੈਨਿਸ (ਇਟਲੀ), 6 ਮਈ (ਹਰਦੀਪ ਸਿੰਘ ਕੰਗ)-ਨੌਜਵਾਨ ਆਗੂ ਕਮਲਜੀਤ ਸਿੰਘ ਕਮਲ ਇਟਲੀ ਦੀ ਲੋਨੀਗੋ ਸ਼ਹਿਰ ਦੀ ਨਗਰ ਪਾਲਿਕਾ ਤੋਂ ਇਸ ਵਾਰ ਫਿਰ ਵੋਟਾਂ 'ਚ ਉਮੀਦਵਾਰ ਹਨ | ਜੋ ਕਿ ਇਟਲੀ ਵਸਦੇ ਸਮੁੱਚੇ ਭਾਰਤੀ ਭਾਈਚਾਰੇ ਲਈ ਇਕ ਮਾਣ ਵਾਲੀ ਗੱਲ ਹੈ ਦੱਸਣਯੋਗ ਹੈ ਕਿ ਇਟਲੀ ਵਿਚ ਮਿਤੀ 24 ਅਤੇ 25 ਮਈ ਨੂੰ ਨਗਰ ਪਾਲਿਕਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ | ਕਮਲਜੀਤ ਸਿੰਘ ਕਮਲ ਜਿੱਥੇ ਨਿਰੋਲ ਸਿੱਖੀ ਸਰੂਪ ਵਿੱਚ ਰਹਿੰਦੇ ਹਨ, ਉੱਥੇ ਨਾਲੋ ਨਾਲ ਵਿਚੈਂਸਾ 'ਤੇ ਵੈਰੋਨਾ ਇਲਾਕੇ ਵਿਚ ਵਸਦੇ ਭਾਰਤੀ ਭਾਈਚਾਰੇ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵੀ ਹਮੇਸ਼ਾ ਚਟਾਨ ਵਾਂਗੂ ਖੜ ਜਾਂਦੇ ਹਨ, ਕਿਉਕਿ ਉਹ ਇਟਾਲੀਅਨ ਭਾਈਚਾਰੇ ਅੰਦਰ ਚੰਗਾ ਰਸੂਖ ਰੱਖਦੇ ਹਨ | ਪਿਛੋਕੜ ਤੋਂ ਕਮਲ ਜਲੰਧਰ ਜਿਲੇ ਦੇ ਭੋਗਪੁਰ ਪਿੰਡ ਨਾਲ ਸਬੰਧਿਤ ਹਨ | ਉਹ ਇਸ ਵਾਰ ਲੇਗਾ ਨੌਰਦ, ਫਰਤੇਲੀ ਇਤਾਲੀਆ ਤੇ ਲੋਨੀਗੋ ਨੋ ਸੀ ਫੇਰਮਾ ਪਾਰਟੀਆਂ ਦੇ ਸਾਂਝੇ ਉਮੀਦਵਾਰ ਹੋਣਗੇ |
ਪਿਛਲੀ ਖ਼ਬਰ ਕੈਲਗਰੀ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 9 ਮਈ ਨੂੰ ਅਗਲੀ ਖ਼ਬਰ ਸਕਾਟਲੈਂਡ ਦੀ 7ਵੀਂ ਸੰਸਦ ਚੁਣਨ ਲਈ ਵੋਟਾਂ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।