ਅੰਮਿ੍ਤਸਰ, 1 ਮਾਰਚ (ਸੁਰਿੰਦਰ ਕੋਛੜ)-ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ 'ਤੇ ਕੀਤੇ ਹਮਲਿਆਂ ਦੇ ਚੱਲਦਿਆਂ ਪਾਕਿਸਤਾਨ ਨੂੰ ਨਾ ਚਾਹੁੰਦੇ ਹੋਏ ਵੀ ਮਜਬੂਰਨ ਆਪਣੇ 'ਆਕਾ' (ਮਾਲਕ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵਿਰੋਧ ਕਰਨਾ ਪੈ ਰਿਹਾ ਹੈ | ਹਮਲਿਆਂ 'ਚ ਈਰਾਨੀ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ ਦੀ ਹੱਤਿਆ ਤੋਂ ਬਾਅਦ ਪਾਕਿ 'ਚ ਵਿਰੋਧ ਪ੍ਰਦਰਸ਼ਨਾਂ ਦੇ ਹਿੰਸਕ ਹੋਣ 'ਤੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਇਸ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਈਰਾਨ 'ਚ ਹਾਲ ਹੀ ਵਿਚ ਹੋਏ ਹਮਲੇ ਬਹੁਤ ਹੀ ਅਫਸੋਸਜਨਕ ਹਨ ਤੇ ਪਾਕਿ ਨੇ ਹਰ ਸੰਭਵ ਕੂਟਨੀਤਕ ਤੇ ਨੈਤਿਕ ਤਰੀਕਿਆਂ ਨਾਲ ਈਰਾਨ ਦਾ ਸਮਰਥਨ ਕੀਤਾ ਹੈ | ਇਸ ਦੇ ਨਾਲ ਹੀ ਉਨ੍ਹਾਂ ਪਾਕਿ ਦੇ ਧਾਰਮਿਕ ਸਮੂਹਾਂ ਤੇ ਜਨਤਾ ਨੂੰ ਸੰਜਮ ਵਰਤਣ ਦੀ ਵੀ ਅਪੀਲ ਕੀਤੀ | ਆਸਿਫ਼ ਨੇ ਚਿਤਾਵਨੀ ਦਿੱਤੀ ਕਿ ਵਿਰੋਧ ਪ੍ਰਦਰਸ਼ਨਾਂ ਨੂੰ ਹਿੰਸਾ 'ਚ ਬਦਲਣ ਜਾਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣ ਨਾਲ ਦੁਸ਼ਮਣ ਨੂੰ ਫ਼ਾਇਦਾ ਹੋਵੇਗਾ | ਸੰਘੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਬਿਆਨ ਜਾਰੀ ਕਰਕੇ ਖਾਮੇਨੇਈ ਦੀ ਹੱਤਿਆ 'ਤੇ ਸੋਗ ਪ੍ਰਗਟ ਕਰਦਿਆਂ ਅੱਜ ਦੇ ਦਿਨ ਨੂੰ ਮੁਸਲਿਮ ਉਮਾਹ ਤੇ ਪਾਕਿਸਤਾਨ ਦੇ ਲੋਕਾਂ ਲਈ ਸੋਗ ਦਾ ਦਿਨ ਦੱਸਿਆ | ਉਨ੍ਹਾਂ ਨੇ ਕਿਹਾ ਕਿ ਅਸੀਂ ਈਰਾਨੀਆਂ ਵਾਂਗ ਹੀ ਆਯਤੁੱਲਾ ਦੀ ਸ਼ਹਾਦਤ ਤੋਂ ਦੁਖੀ ਹਾਂ ਤੇ ਜਨਤਾ ਨੂੰ ਕਾਨੂੰਨ ਨੂੰ ਹੱਥ 'ਚ ਨਾ ਲੈਣ ਅਤੇ ਸ਼ਾਂਤੀਪੂਰਨ ਰਹਿਣ ਦੀ ਬੇਨਤੀ ਕਰਦੇ ਹਾਂ | ਗ੍ਰਹਿ ਮੰਤਰੀ ਨੇ ਨਾਲ ਹੀ ਪਾਕਿ ਨਾਗਰਿਕਾਂ ਨੂੰ ਕਾਨੂੰਨ ਨੂੰ