ਭੁਵਨੇਸ਼ਵਰ, 1 ਮਾਰਚ (ਏਜੰਸੀ)-ਭੁਵਨੇਸ਼ਵਰ 'ਚ ਇਕ ਯੂਟਿਊਬਰ ਦੀ ਕਥਿਤ ਤÏਰ 'ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਪੁਲਿਸ ਨੇ ਕਿਹਾ ਕਿ ਇਹ ਘਟਨਾ ਸ਼ਨੀਵਾਰ ਰਾਤ ਨੂੰ ਲਗਭਗ 10 ਵਜੇ ਮੰਚੇਸ਼ਵਰ ਪੁਲਿਸ ਸਟੇਸ਼ਨ ਖੇਤਰ 'ਚ ਵਾਪਰੀ ਤੇ ਮਿ੍ਤਕ ਦੀ ਪਛਾਣ ਪਲਾਸੁਨੀ ਖੇਤਰ ਦੇ ਰਹਿਣ ਵਾਲੇ ਰਾਹੁਲ ਮਹਾਰਾਣਾ ਵਜੋਂ ਹੋਈ ਹੈ | ਇਕ ਅਧਿਕਾਰੀ ਨੇ ਕਿਹਾ ਕਿ ਤਿੰਨ ਵਿਅਕਤੀਆਂ ਨੇ ਮਹਾਰਾਣਾ 'ਤੇ ਝਗੜੇ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ |