16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵੇਂ ਸਾਲ ਮੌਕੇ ਇਕ ਲੱਖ ਤੋਂ ਵੱਧ ਲੋਕਾਂ ਨੇ ਥੇਮਸ ਨਦੀ ਕਿਨਾਰੇ ਵੇਖੀ ਆਤਿਸ਼ਬਾਜ਼ੀ

ਅਜੀਤ ਡੈਸਕ 02-01-2026
ਲੰਡਨ, 1 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ 'ਚ ਨਵੇਂ ਸਾਲ ਦੇ ਜਸ਼ਨਾਂ ਮੌਕੇ ਸਰਕਾਰੀ ਤੇ ਗੈਰਸਰਕਾਰੀ ਤੌਰ 'ਤੇ ਹਜ਼ਾਰਾਂ ਸਮਾਗਮ ਉਲੀਕੇ ਗਏ | ਇਹਨਾਂ ਵਿੱਚੋਂ ਸਭ ਤੋਂ ਵੱਧ ਅਕ੍ਰਸ਼ਿਤ ਲੰਡਨ 'ਚ ਕਰਵਾਇਆ ਗਿਆ ਸਮਾਗਮ ਰਿਹਾ | ਜਿਸ ਨੂੰ ਇਕ ਲੱਖ ਤੋਂ ਵੱਧ ਲੋਕਾਂ ਨੇ ਮੌਕੇ 'ਤੇ ਅੱਖੀਂ ਵੇਖਿਆ | ਜਿਉਂ ਹੀ ਬਰਤਾਨਵੀ ਸੰਸਦ ਦੇ ਵਿਹੜੇ 'ਚ ਲੱਗੀ ਬਿੱਗ ਬੈਨ (ਐਲਿਜਾਬੈੱਥ ਟਾਵਰ) ਦੀ ਘੜੀ ਦੀਆਂ ਸੂਈਆਂ ਨੇ ਨਵੇਂ ਸਾਲ ਦਾ ਸੰਕੇਤ ਦਿੱਤਾ ਤਿਉਂ ਹੀ ਲੰਡਨ ਆਈ ਤੇ ਥੇਮਸ ਨਦੀ ਕਿਨਾਰੇ ਹੋਈ ਆਤਿਸ਼ਬਾਜ਼ੀ ਨੇ ਸਾਰਾ ਅਸਮਾਨ ਚਮਕਾ ਦਿੱਤਾ | ਰੰਗ ਬਰੰਗੀਆਂ 12000 ਆਤਿਸ਼ਬਾਜ਼ੀਆਂ ਤੇ 400 ਲਾਈਟਾਂ ਦਾ ਹੁਣ ਤੱਕ ਦਾ ਯੂਰਪ ਦਾ ਸਭ ਤੋਂ ਵੱਡਾ ਮਨਮੋਹਕ ਦਿ੍ਸ਼ ਸੀ | ਵੱਡੀ ਗਿਣਤੀ 'ਚ ਲੋਕ ਥੇਮਸ ਨਦੀ ਕਿਨਾਰੇ ਠੰਡੇ ਮੌਸਮ ਦੇ ਬਾਵਜੂਦ ਨਵੇਂ ਸਾਲ ਦਾ ਸਵਾਗਤ ਕਰਨ ਲਈ ਪਹੁੰਚੇ |

ਪਿਛਲੀ ਖ਼ਬਰ ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ਵਿਚ ਸ਼ਹੀਦੀ ਸਮਾਗਮ ਕਰਵਾਏ <br/> ਅਗਲੀ ਖ਼ਬਰ ਸੰਗਤ ਨੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਜਾ ਕੇ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।