19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

—ਰਾਜ ਪੱਧਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ— ਸਮਾਧ ਭਾਈ ਦੇ ਦਲਜੀਤ ਬਰਾੜ ਨੇ ਜਿੱਤੇ 2 ਚਾਂਦੀ ਦੇ ਤਗਮੇ

—ਰਾਜ ਪੱਧਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ— ਸਮਾਧ ਭਾਈ ਦੇ ਦਲਜੀਤ ਬਰਾੜ ਨੇ ਜਿੱਤੇ 2 ਚਾਂਦੀ ਦੇ ਤਗਮੇ`

ਅਜੀਤ ਡੈਸਕ 19-08-2026

ਸਮਾਧ ਭਾਈ, 18 ਅਗਸਤ (ਜਗਰੂਪ ਸਿੰਘ ਸਰੋਆ)-ਜ਼ਿਲ੍ਹਾ ਮੋਗਾ ਦੇ ਪਿੰਡ ਸਮਾਧ ਭਾਈ ਦੇ ਦਲਜੀਤ ਸਿੰਘ ਬਰਾੜ ਪੁੱਤਰ ਜੁਗਰਾਜ ਸਿੰਘ ਨੇ 51ਵੀਂ ਚੰਡੀਗੜ੍ਹ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿਚ 10 ਮੀਟਰ ਏਅਰ ਪਿਸਟਲ ਤੇ 25 ਮੀਟਰ ਸਪੋਰਟਸ ਪਿਸਟਲ ਮੁਕਾਬਲਿਆਂ ਵਿਚ 2 ਚਾਂਦੀ ਦੇ ਤਗਮੇ ਜਿੱਤੇ ਤੇ ਉਸ ਨੇ 10 ਮੀਟਰ, 25 ਮੀਟਰ ਸਪੋਰਟਸ ਪਿਸਟਲ ਤੇ 50 ਮੀਟਰ ਫ੍ਰੀ ਪਿਸਟਲ ਲਈ ਦੇਹਰਾਦੂਨ ਵਿਚ ਹੋਣ ਵਾਲੀ ਉੱਤਰੀ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ ਹੈ। ਇਕ ਸਾਫਟਵੇਅਰ ਮਲਟੀਨੈਸ਼ਨਲ ਕੰਪਨੀ ਨਾਲ ਕੰਮ ਕਰਦੇ ਸਮਾਧ ਭਾਈ ਦੇ ਇਸ ਨੌਜਵਾਨ ਦਲਜੀਤ ਸਿੰਘ ਦਾ ਸਟੇਟ ਚੈਂਪੀਅਨਸ਼ਿਪ ਵਿਚ ਤਗਮੇ ਜਿੱਤਣ ਦਾ ਲਗਾਤਾਰ ਚੌਥਾ ਸਾਲ ਹੈ। ਇਸ ਪ੍ਰਾਪਤੀ ਦਾ ਸਿਹਰਾ ਉਨ੍ਹਾਂ ਨੇ ਡਾ. ਗੁਰਜੀਤ ਸਿੰਘ ਬਾਜਵਾ (ਸਾਬਕਾ ਫੌਜ ਅਧਿਕਾਰੀ ਅਤੇ ਖਿਡਾਰੀ) ਦੀ ਸਲਾਹ ’ਤੇ ਅੰਸ਼ੁਲ ਭਾਰਦਵਾਜ ਦੀ ਟੀਮ ਦੇ ਮਾਰਗ ਦਰਸ਼ਨ ਹੇਠ ਸਲਵੋ ਸ਼ੂਟਰ ਅਰੇਨਾ ਵਿਖੇ ਮਈ 2023 ਵਿਚ ਸ਼ੂਟਿੰਗ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਨ ਨੂੰ ਦਿੱਤਾ। ਦਲਜੀਤ ਬਰਾੜ ਦੀ ਪ੍ਰਾਪਤੀ ਜ਼ਿਲ੍ਹਾ ਮੋਗਾ ਤੇ ਪਿੰਡ ਸਮਾਧ ਭਾਈ ਲਈ ਮਾਣ ਵਾਲੀ ਗੱਲ ਹੈ ਤੇ ਹੋਰਾਂ ਨੌਜਵਾਨਾਂ ਲਈ ਖੇਡਾਂ ਪ੍ਰਤੀ ਆਪਣੇ ਜਾਨੂੰਨ ਦੀ ਇਕ ਪ੍ਰੇਰਨਾ ਵੀ ਹੈ।

 

ਪਿਛਲੀ ਖ਼ਬਰ ਮੋਟਸਾਈਕਲ ਦੇ ਪਿੱਛੇ ਜ਼ੋਰ ਨਾਲ ਮੋਟਰਸਾਈਕਲ ਮਾਰਨ ਨਾਲ ਵਿਅਕਤੀ ਦੀ ਮੌਤ ਅਗਲੀ ਖ਼ਬਰ ਵਿਕਟੋਰੀਆ ’ਚ ਪੰਜਾਬੀ ਮੇਲਾ ਗਦਰੀ ਬਾਬਿਆਂ ਨੂੰ ਸਮਰਪਿਤ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।