30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਨਾਰਵੇ 1998 ਤੋਂ ਬਾਅਦ ਪਹਿਲੀ ਵਾਰ ਪ੍ਰੀ ਕੁਆਰਟਰ ਫਾਈਨਲ ’ਚ ਹਾਲੈਂਡ ਦੇ ਮੈਚ ਜੇਤੂ ਗੋਲ ਦੀ ਬਦੌਲਤ ਆਈਵਰੀ ਕੋਸਟ ਨੂੰ 2-1 ਨਾਲ ਹਰਾਇਆ

ਅਜੀਤ ਡੈਸਕ 01-07-2026

 ਆਰਲਿੰਗਟਨ (ਅਮਰੀਕਾ), 30 ਜੂਨ (ਏਜੰਸੀ)-ਨਾਰਵੇ ਨੇ ਫੀਫਾ ਵਿਸ਼ਵ ਕੱਪ ‘ਰਾਊਂਡ ਆਫ਼ 16’ ਵਿਚ ਜਗ੍ਹਾ ਬਣਾ ਲਈ ਹੈ। ਨਾਰਵੇ ਨੇ ਰੋਮਾਂਚਕ ਮੁਕਾਬਲੇ ’ਚ ਆਈਵਰੀ ਕੋਸਟ ਨੂੰ 2-1 ਨਾਲ ਹਰਾ ਕੇ ਪ੍ਰੀ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਨਾਰਵੇ ਲਈ ਐਂਟੋਨੀਓ ਨੂਸਾ ਨੇ 39ਵੇਂ ਅਤੇ ਅਰਲਿੰਗ ਹਾਲੈਂਡ ਨੇ 86ਵੇਂ ਮਿੰਟ ’ਚ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਈ।ਆਈਵਰੀ ਕੋਸਟ ਲਈ ਅਮਾਦ ਦਿਯਾਲੋ ਨੇ 74ਵੇਂ ਮਿੰਟ ’ਚ ਗੋਲ ਕਰਕੇ ਬਰਾਬਰੀ ਦਿਵਾਈ ਪਰ ਹਾਲੈਂਡ ਵਲੋਂ ਅੰਤਲੇ ਮਿੰਟਾਂ ’ਚ ਕੀਤਾ ਗੋਲ ਫੈਸਲਾਕੁਨ ਸਾਬਤ ਹੋਇਆ। ‘ਇੰਜਰੀ ਟਾਈਮ’ ਵਿਚ ਆਈਵਰੀ ਕੋਸਟ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਰਵੇ ਦੇ ਗੋਲਕੀਪਰ ਨੇ ਬਰਾਬਰੀ ਦਾ ਮੌਕਾ ਨਹੀਂ ਦਿੱਤਾ। ਨਾਰਵੇ ਦੀ ਫ਼ੀਫਾ ਵਿਸ਼ਵ ਕੱਪ ਦੇ ਰਾਊਡ ਆਫ਼ 16 ’ਚ ਇਹ ਤੀਜੀ ਮੌਜੂਦਗੀ ਹੈ। ਇਸ ਤੋਂ ਪਹਿਲਾਂ ਟੀਮ ਨੇ 1998 ਅਤੇ 1938 ’ਚ ਪ੍ਰੀ ਕੁਆਰਟਰ ਫਾਈਨਲ ’ਚ ਪਹੁੰਚ ਸੀ।

ਪਿਛਲੀ ਖ਼ਬਰ ਕੈਨੇਡਾ ਡੇਅ ਮੌਕੇ ਕੈਨੇਡਾ ਭਰ ‘ਚ ਹੋਣਗੇ ਰੰਗਾਰੰਗ ਸਮਾਗਮ, ਲੋਕਾਂ ‘ਚ ਭਾਰੀ ਉਤਸ਼ਾਹ ਅਗਲੀ ਖ਼ਬਰ ਗੁਰਦੁਆਰਾ ਸਤਲਾਣੀ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।