• ਜ਼ਿੰਬਾਬਵੇ ਨੇ ਬਣਾਈ ਸੁਪਰ 8 'ਚ ਜਗ੍ਹਾ • ਆਇਰਲੈਂਡ ਖ਼ਿਲਾਫ਼ ਮੈਚ ਮੀਂਹ ਕਾਰਨ ਰੱਦ
ਪੱਲੇਕਲ, 17 ਫਰਵਰੀ (ਪੀ.ਟੀ.ਆਈ.)-ਆਇਰਲੈਂਡ ਵਿਰੁੱਧ ਟੀ-20 ਵਿਸ਼ਵ ਕੱਪ ਗਰੁੱਪ 'ਬੀ' ਦਾ ਮੈਚ ਮੀਂਹ ਕਾਰਨ ਧੋਤੇ ਜਾਣ ਤੋਂ ਬਾਅਦ ਜ਼ਿੰਬਾਬਵੇ ਸੁਪਰ 8 'ਚ ਪ੍ਰਵੇਸ਼ ਕਰ ਗਿਆ, ਜਦੋਂ ਕਿ ਸਾਬਕਾ ਚੈਂਪੀਅਨ ਆਸਟ੍ਰੇਲੀਆ ਤੇ ਆਇਰਲੈਂਡ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ | ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ, ਜਿਸ ਨਾਲ ਜ਼ਿੰਬਾਬਵੇ ਦੇ ਕੁੱਲ ਅੰਕ 5 ਹੋ ਗਏ | ਜ਼ਿੰਬਾਬਵੇ ਹੁਣ 26 ਫਰਵਰੀ ਨੂੰ ਚੇਨਈ 'ਚ ਪਹਿਲੇ ਸੁਪਰ ਅੱਠ ਮੈਚ 'ਚ ਭਾਰਤ ਨਾਲ ਭਿੜੇਗਾ | ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਨੇ ਕਿਹਾ ਕਿ ਅਸੀਂ ਅਜੇ ਆਪਣਾ ਟੀਚਾ ਪ੍ਰਾਪਤ ਨਹੀਂ ਕੀਤਾ ਹੈ, ਅਸੀਂ ਹੁਣੇ ਇਸ ਵੱਲ ਵਧੇ ਹਾਂ | ਕੁਝ ਜਸ਼ਨ ਹੋਵੇਗਾ, ਪਰ ਧਿਆਨ ਅਗਲੇ ਮੈਚ 'ਤੇ ਹੈ | ਜ਼ਿੰਬਾਬਵੇ, ਜੋ ਪਿਛਲੀ ਵਾਰ ਟੂਰਨਾਮੈਂਟ ਲਈ ਕੁਆਲੀਫਾਈ ਕਰਨ 'ਚ ਅਸਫਲ ਰਿਹਾ ਸੀ, ਸੁਪਰ ਅੱਠ 'ਚ ਪਹੁੰਚਣ ਵਾਲੀ ਸੱਤਵੀਂ ਟੀਮ ਬਣ ਗਈ | ਭਾਰਤ, ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਵੀ ਗਰੁੱਪ ਏ ਵਿੱਚ ਸੁਪਰ ਅੱਠ ਵਿੱਚ ਪਹੁੰਚ ਗਏ ਹਨ | ਆਸਟ੍ਰੇਲੀਆ ਇਕ ਦਿਨ ਪਹਿਲਾਂ ਸ੍ਰੀਲੰਕਾ ਤੋਂ 8 ਵਿਕਟਾਂ ਨਾਲ ਹਾਰ ਗਿਆ ਸੀ | ਟੂਰਨਾਮੈਂਟ ਦੇ ਇਤਿਹਾਸ 'ਚ ਇਹ ਦੂਜੀ ਵਾਰ ਹੈ ਜਦੋਂ ਆਸਟ੍ਰੇਲੀਆਈ ਟੀਮ ਗਰੁੱਪ ਪੜਾਅ ਤੋਂ ਬਾਹਰ ਹੋ ਗਈ ਹੈ |
ਆਸਟ੍ਰੇਲੀਆ ਵਿਸ਼ਵ ਕੱਪ 'ਚੋਂ ਬਾਹਰ <br/>
ਅਜੀਤ ਡੈਸਕ
18-02-2026