09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

'ਪਾਪਾ, ਖੋਪੇ ਕੀ ਹੁੰਦੇ ਨੇ?'

'ਪਾਪਾ, ਖੋਪੇ ਕੀ ਹੁੰਦੇ ਨੇ?'

ਅਜੀਤ ਡੈਸਕ 09-08-2026

'ਪੁੱਤ, ਪੁਰਾਣੇ ਸਮੇਂ ਜਦੋਂ ਖੂਹ ਗਿੜਦੇ ਸੀ ਤਾਂ ਉਦੋਂ ਬਲ਼ਦਾਂ ਦੇ ਲਗਾਏ ਜਾਂਦੇ ਸੀ। '
'ਕਿਉਂ? ਕਿੱਥੇ ਲਾਏ ਜਾਂਦੇ ਸੀ?'

'ਇਹ ਉਨ੍ਹਾਂ ਦੀਆਂ ਅੱਖਾਂ ਤੇ ਸੱਜੇ-ਖੱਬੇ ਲਗਾਏ ਜਾਂਦੇ ਸੀ। ਇਸ ਨਾਲ਼ ਬਲਦਾਂ ਨੂੰ ਪਤਾ ਨਹੀਂ ਲਗਦਾ ਸੀ ਕਿ ਕਿਸਾਨ ਉਨ੍ਹਾਂ ਦੇ ਪਿੱਛੇ ਚੱਲ ਰਿਹਾ ਜਾਂ ਨਹੀਂ। ਉਹ ਸਾਰਾ ਦਿਨ ਡਰਦੇ ਹੋਏ ਚੱਲਦੇ ਰਹਿੰਦੇ ਅਤੇ ਖੂਹ ਗਿੜਦਾ ਰਹਿੰਦਾ।'
'ਹੁਣ ਤਾਂ ਖੂਹ ਗਿੜਦੇ ਨਹੀਂ। ਤੁਹਾਡਾ ਮਤਲਬ ਅੱਜ ਖੋਪਿਆਂ ਦੀ ਮਹੱਤਤਾ ਖ਼ਤਮ ਹੋ ਗਈ ਹੈ।'
'ਨਹੀਂ ਪੁੱਤ, ਅੱਜ ਬਹੁਤ ਸਾਰੇ ਬੰਦੇ ਆ ਜਿਹੜੇ ਹੁਣ ਵੀ ਉਨ੍ਹਾਂ ਬਲਦਾਂ ਵਾਂਗ ਖੋਪੇ ਲਾ ਕੇ ਤੁਰੇ ਫਿਰਦੇ ਨੇ। ਹੁਣ ਵੀ ਖੂਹ ਚੱਲੀ ਜਾਂਦੇ ਨੇ। ਫ਼ਰਕ ਬਸ ਏਨਾ ਕੁ ਹੈ ਬਲਦਾਂ ਦੇ ਖੋਪੇ ਕਿਸਾਨ ਲਗਾਉਂਦਾ ਸੀ, ਇਨ੍ਹਾਂ ਨੇ ਆਪਣੇ-ਆਪ ਲਗਾਏ ਹੋਏ ਨੇ।'

-ਲਲਤੋਂ ਕਲਾਂ, ਲੁਧਿਆਣਾ।  ਮੋਬਾਈਲ : 98728-68913

ਪਿਛਲੀ ਖ਼ਬਰ ਮੋਹ ਦੀ ਤੰਦ ਅਗਲੀ ਖ਼ਬਰ ਅਨਮੋਲ ਬਚਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।