13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਨਹਿਲੇ 'ਤੇ ਦਹਿਲਾ

ਨਹਿਲੇ 'ਤੇ ਦਹਿਲਾ

ਅਜੀਤ ਡੈਸਕ 13-09-2026

 

ਜਨਾਬ ਸੁਰਿੰਦਰ ਪ੍ਰਕਾਸ਼ ਦੀ ਕਹਾਣੀ ਮਹੀਨੇਵਾਰ ਹੰਸ ਵਿਚ ਛਪੀ ਤਾਂ ਕਈ ਮਹੀਨੇ ਤੱਕ ਇਸ ਦਾ ਮੁਆਵਜ਼ਾ ਨਹੀਂ ਮਿਲਿਆ | ਉਨ੍ਹਾਂ ਦਾ ਦਿੱਲੀ ਆਉਣ ਹੋਇਆ ਤਾਂ ਉਹ ਰਜਿੰਦਰ ਯਾਦਵ ਨੂੰ  ਮਿਲਣ ਲਈ ਉਨ੍ਹਾਂ ਦੇ ਦਫ਼ਤਰ ਗਏ | ਹਿੰਦੀ ਉਰਦੂ ਦੇ ਮੌਜੂਦਾ ਹਾਲਾਤ ਬਾਰੇ ਅਤੇ ਬੰਬਈ ਦਿੱਲੀ ਦੇ ਮੌਸਮ ਬਾਰੇ ਗੱਲਬਾਤ ਹੁੰਦੀ ਰਹੀ | ਐਪਰ ਛਪੀ ਰਚਨਾ ਦੇ ਮੁਆਵਜ਼ੇ ਬਾਰੇ ਕੋਈ ਗੱਲ ਨਾ ਹੋਈ ਤਾਂ ਸੁਰਿੰਦਰ ਪ੍ਰਕਾਸ਼ ਨੇ ਪੁੱਛ ਲਿਆ, 'ਤੁਹਾਡੇ ਦਫ਼ਤਰ ਵਿਚ ਝਾੜੂ ਹੈ?' ਰਾਜਿੰਦਰ ਜੀ ਨੇ ਹੈਰਾਨ ਹੋ ਕੇ ਪੁੱਛਿਆ, 'ਝਾੜੂ ਕਿਸ ਵਾਸਤੇ?' ਸੁਰਿੰਦਰ ਪ੍ਰਕਾਸ਼ ਨੇ ਜਵਾਬ ਦਿੱਤਾ, 'ਮੈਂ ਤੁਹਾਡੇ ਦਫ਼ਤਰ ਵਿਚ ਝਾੜੂ ਲਗਾਉਣਾ ਚਾਹੁੰਦਾ ਹਾਂ?' 'ਕਿਹੋ ਜਿਹੀ ਊਟ ਪਟਾਂਗ ਦੀ ਗੱਲ ਕਰ ਰਹੇ ਹੋ ਸੁਰਿੰਦਰ ਜੀ |' ਇਸ ਦੇ ਜਵਾਬ ਵਿਚ ਜਨਾਬ ਸੁਰਿੰਦਰ ਪ੍ਰਕਾਸ਼ ਨੇ ਕਿਹਾ, 'ਜੇਕਰ ਕਿਸੇ ਅਦੀਬ ਨੂੰ  ਆਪਣੀ ਰਚਨਾ ਦੇ ਛਪਣ ਤੇ ਮੁਆਵਜ਼ਾ ਨਾ ਮਿਲੇ ਤਾਂ ਉਸ ਨੂੰ  ਕੁਝ ਕੰਮ ਕਰਨਾ ਪਵੇਗਾ ਤਾਂ ਕਿ ਉਸ ਦਾ ਗੁਜ਼ਾਰਾ ਹੋ ਸਕੇ |'
-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ)
ਮੋਬਾਈਲ : 94170-91668

ਪਿਛਲੀ ਖ਼ਬਰ ਪੌਸ਼ਟਿਕ ਰੁੱਖ ਸੁਹਾਂਜਣਾ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਚਲਾਏ 2 ਰੋਜ਼ਾ ਕਾਸੋ ਆਪ੍ਰੇਸ਼ਨ ਨੂੰ ਮਿਲੀ ਵੱਡੀ ਸਫਲਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।