24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਪੰਜਾਬ ਦੇ ਰੁੱਖ • ਹਰੀ ਕਿ੍ਸ਼ਨ ਮਾਇਰ •

ਪੰਜਾਬ ਦੇ ਰੁੱਖ • ਹਰੀ ਕਿ੍ਸ਼ਨ ਮਾਇਰ •

ਅਜੀਤ ਡੈਸਕ 24-10-2026

 

ਸ਼ਰੀਂਹ

ਛਿੱਲ ਸਲੇਟੀ ਤ੍ਰੇੜਾਂ ਵਾਲੀ
ਖਿੰਡੀਆਂ ਖਿੰਡੀਆ ਟਾਹਣੀਆਂ
ਫੁੱਲ ਸ਼ਰੀਂਹ ਦੇ ਪਾਓਾਦੇ
ਖੁਸ਼ਬੂ ਦੀਆਂ ਕਹਾਣੀਆਂ

ਸੁਹਣਾ ਸੁਹਣਾ ਲੱਗੇ ਜਦ
ਅਪ੍ਰੈਲ ਮਹੀਨਾ ਚੜ੍ਹਦਾ
ਰੂੰ ਵਰਗੇ ਫੁੱਲਾਂ ਵਿਚ
ਕੋਈ ਨਗੀਨੇ ਜੜਦਾ

ਖੋਜੀ ਇਹਦੇ ਤਰ੍ਹਾਂ ਤਰ੍ਹਾਂ 
ਦੇ ਨਾਂ ਲੈਂਦੇ
ਪਿੰਡਾਂ ਵਾਲੇ ਇਸ ਨੂੰ
ਰੁੱਖ ਸ਼ਰੀਂਹ ਦਾ ਕਹਿੰਦੇ
ਰਗੜ ਪੀਣ ਢੰਡਿਆਈ 'ਚ 
ਇਹਦੇ ਫੁੱਲ ਗੁਣਕਾਰੀ
ਬਣਨ ਦਵਾਈਆ ਇਹ
ਪੌਦਾ ਡਾਢਾ ਹੈ ਗੁਣਕਾਰੀ
ਫੋੜੇ ਫਿਨਸੀਆਂ ਖ਼ਾਤਰ ਵੀ
ਇਹ ਇਕ ਦਵਾਈ
ਸਾਡੇ ਬਾਬੇ ਦਾਦਿਆਂ ਦੀ 
ਹੋਈ ਹੈ ਅਜ਼ਮਾਈ 
ਪੀਸੇ ਹੋਏ ਬੀਜ 
ਹਜੀਰਾਂ* ਨੂੰ ਛਿੱਲ ਦਿੰਦੇ 
ਕੋਹੜ ਦੇ ਰੋਗੀ ਵੀ
ਲਾਹਾ ਇਸ ਤੋਂ ਲੈਂਦੇ
ਨਰਮ ਕਰੂੰਬਲ਼ਾਂ ਸੱਪ ਕੱਟੇ
ਤਾਂ ਵੇਪ ਲਗਾਉਂਦੇ 
ਰੁੱਖ ਸ਼ਰੀਂਹ ਦੇ ਦੇਖੋ
ਕਿੰਨਾ ਪੁੰਨ ਕਮਾਉਂਦੇ 
ਪਰ ਉਪਕਾਰੀ ਰੁੱਖ ਨੂੰ 
ਖੇਤਾਂ ਵਿਚ ਲਗਾਇਓ
ਫੁੱਲ ਸ਼ਰੀਂਹਾਂ ਨੂੰ ਪੈਣੇ
ਖੁਸ਼ਬੂ 'ਚ ਨਹਾਇਓ
(ਗਲ਼ੇ ਤੇ ਗਿਲਟੀਆਂ ਦੀ ਲੜੀ)

ਮੋਬਾਈਲ : 097806-67676
mayer_hk@icloud.com

ਪਿਛਲੀ ਖ਼ਬਰ ਬਾਲ ਗੀਤ ਆ ਵਾ ਜਾ ਈ ਅਗਲੀ ਖ਼ਬਰ ਬਾਲ ਗੀਤ ਅੱਖੀਆਂ ਤੇ ਅੱਖਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।