05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬਾਲ ਕਵਿਤਾ ਦਾਖਲਾ ਮੁਹਿੰਮ

ਅਜੀਤ ਡੈਸਕ 07-03-2026

ਗਿਆਰਾਂ ਏਕਮ ਗਿਆਰਾਂ ਤੇ ਗਿਆਰਾਂ ਦੂਣੀ ਬਾਈ।
ਦਾਖਲਾ ਸ਼ੁਰੂ ਹੋ ਗਿਆ ਨਾਲ ਹੀ ਸ਼ੁਰੂ ਹੋਵੇਗੀ ਪੜ੍ਹਾਈ।

ਸਭ ਰਲ ਮਿਲਕੇ ਪੜ੍ਹਦੇ ਹਿੰਦੂ, ਮੁਸਲਿਮ, ਸਿੱਖ, ਇਸਾਈ।
ਸਰਕਾਰੀ ਸਕੂਲ ਵਿਚ ਦਾਖਲ ਕਰਵਾਉਣ ਆਓ ਭੈਣ ਤੇ ਭਾਈ।

ਗਿਆਰਾਂ ਤੀਆ ਤੇਤੀ ਤੇ ਗਿਆਰਾਂ ਚੌਕ ਚਤਾਲੀ।
ਮੁਫ਼ਤ ਕਿਤਾਬਾਂ, ਵਰਦੀ ਤੇ ਮਿਲੇਗੀ ਗਰਮ ਖਾਣੇ ਦੀ ਥਾਲੀ।

ਖੁੱਲ੍ਹੇ ਹਵਾਦਾਰ ਕਮਰੇ ਅਤੇ ਚਾਰੇ ਪਾਸੇ ਹੋ ਹਰਿਆਲੀ।
ਹਰ ਸਹੂਲਤ ਮਿਲੂ ਕੋਈ ਗੱਲ ਹੀ ਨਹੀਂ ਕਮੀ ਦੇ ਵਾਲੀ।

ਗਿਆਰਾਂ ਪਾਂਜਾ ਪਚਵੰਜਾ ਤੇ ਗਿਆਰਾਂ ਛੀਕਾ ਛਿਆਹਟ।
ਲਾਇਬ੍ਰੇਰੀ 'ਚ ਕਿਤਾਬਾਂ ਤੇ ਲੈਬਾਂ ਦੀ ਸੁੰਦਰ ਹੈ ਬਨਾਵਟ।

ਖੇਡ ਸਮੱਗਰੀ ਤੇ ਫੁੱਲਦਾਰ ਬੂਟਿਆਂ ਨਾਲ ਕੀਤੀ ਹੈ ਸਜਾਵਟ।
ਨਾ ਕੋਈ ਸਮੱਸਿਆ ਨਾ ਕੋਈ ਆਏਗੀ ਪੜ੍ਹਨ ਦੇ ਵਿਚ ਰੁਕਾਵਟ।

ਗਿਆਰਾਂ ਸਾਤਾ ਸਤੱਤਰ ਤੇ ਗਿਆਰਾਂ ਆਠਾ ਅਠਾਸੀ।
ਬੱਚੇ ਦਾ ਹੁਨਰ ਪਛਾਣਿਆ ਜਾਏਗਾ ਤੇ ਹਰ ਕਲਾ ਜਾਏਗੀ ਤਰਾਸ਼ੀ।

ਦਾਖਲਾ ਸ਼ੁਰੂ ਹੋ ਗਿਆ ਹੈ ਸੁਣੋ ਨੇੜੇ ਦੇ ਮੁਹੱਲਾ ਅਤੇ ਨਿਵਾਸੀ।

ਗਿਆਰਾਂ ਨਾਇਆ ਨੜਿਨਵੇਂ ਗਿਆਰਾਂ ਦਾਹਾ ਇਕ ਸੌ ਦਸ।
ਬਾਅਦ 'ਚ ਜਿੰਮੇਵਾਰੀ ਹੈ ਸਾਡੀ ਤੁਸੀਂ ਦਾਖਲਾ ਕਰਾਓ ਬਸ।

ਗੁਆਂਢੀਆਂ ਦੇ ਬੱਚਿਆਂ ਨੂੰ ਵੀ ਲਿਆਓ ਖ਼ਟ ਲਓ ਤੁਸੀਂ ਜਸ।
ਏਥੇ ਹੀ ਦਾਖਲ ਕਰਵਾਉਣਾ ਹੈ ਕਮਰ ਲਓ ਤੁਸੀਂ ਕਸ।

-ਮੈਥ ਮਿਸਟ੍ਰੈਸ, ਸ ਕੰ ਸ ਸ ਸ ਸ ਨਿਊ ਪਾਵਰ ਹਾਊਸ ਕਲੋਨੀ ਪਟਿਆਲਾ।

ਪਿਛਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਨੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਗਿਆਨ ਦੀਆਂ ਬਾਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।