23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਸਰਕਾਰੀ ਪ੍ਰਾਇਮਰੀ ਸਕੂਲ ਸੰਘੇੜਾ ਦੇ ਹੱਥ ਲਿਖਤ ਮੈਗਜ਼ੀਨ ‘ਨਵੀਂ ਸਵੇਰ’ ਦਾ 14ਵਾਂ ਅੰਕ ਕੀਤਾ ਰਿਲੀਜ਼

ਬਰਨਾਲਾ, 23 ਨਵੰਬਰ (ਅਸ਼ੋਕ ਭਾਰਤੀ)-ਸਰਕਾਰੀ ਪ੍ਰਾਇਮਰੀ ਸਕੂਲ ਸੰਘੇੜਾ ਵਲੋਂ ਸੈਸ਼ਨ 2026-27 ਦਾ ਸਾਲਾਨਾ ਮੈਗਜ਼ੀਨ ‘ਨਵੀਂ ਸਵੇਰ’ ਦਾ 14ਵਾਂ ਅੰਕ ਰਿਲੀਜ਼ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਟੇਟ ਐਵਾਰਡੀ ਪ੍ਰਿੰਸੀਪਲ ਡਾ: ਮਨੀਸ਼ ਮੋਹਨ ਸ਼ਰਮਾ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਈਟ) ਚੀਮਾ-ਜੋਧਪੁਰ ਬਰਨਾਲਾ, ਰਜਿੰਦਰ ਭਾਰਦਵਾਜ ਬੀ.

ਅਜੀਤ ਡੈਸਕ 24-11-2026
ਬਰਨਾਲਾ, 23 ਨਵੰਬਰ (ਅਸ਼ੋਕ ਭਾਰਤੀ)-ਸਰਕਾਰੀ ਪ੍ਰਾਇਮਰੀ ਸਕੂਲ ਸੰਘੇੜਾ ਵਲੋਂ ਸੈਸ਼ਨ 2026-27 ਦਾ ਸਾਲਾਨਾ ਮੈਗਜ਼ੀਨ ‘ਨਵੀਂ ਸਵੇਰ’ ਦਾ 14ਵਾਂ ਅੰਕ ਰਿਲੀਜ਼ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਟੇਟ ਐਵਾਰਡੀ ਪ੍ਰਿੰਸੀਪਲ ਡਾ: ਮਨੀਸ਼ ਮੋਹਨ ਸ਼ਰਮਾ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਈਟ) ਚੀਮਾ-ਜੋਧਪੁਰ ਬਰਨਾਲਾ, ਰਜਿੰਦਰ ਭਾਰਦਵਾਜ ਬੀ.ਐੱਮ.ਟੀ. ਨੇ ਸ਼ਿਰਕਤ ਕੀਤੀ ਅਤੇ ਮੈਗਜ਼ੀਨ ‘ਨਵੀਂ ਸਵੇਰ’ ਨੂੰ ਰਸਮੀ ਤੌਰ ’ਤੇ ਰਿਲੀਜ਼ ਕੀਤਾ ਗਿਆ। ਇਹ ਮੈਗਜ਼ੀਨ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਮੌਕੇ ਡਾ: ਮਨੀਸ਼ ਮੋਹਨ ਸ਼ਰਮਾ, ਹੈੱਡ ਟੀਚਰ ਸੁਖਬੀਰ ਸਿੰਘ ਸਟੇਟ ਐਵਾਰਡੀ ਨੇ ਕਿਹਾ ਕਿ ਸਕੂਲੀ ਸਿੱਖਿਆ ਦਾ ਮਕਸਦ ਕੇਵਲ ਪਾਠਕ੍ਰਮ ਪੂਰਾ ਕਰਵਾਉਣਾ ਹੀ ਨਹੀਂ, ਸਗੋਂ ਬੱਚਿਆਂ ਅੰਦਰ ਛੁਪੀਆਂ ਪ੍ਰਤਿਭਾਵਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਨਿਖਾਰਨਾ ਵੀ ਹੈ। ਅਜਿਹੇ ਮੈਗਜ਼ੀਨ ਵਿਦਿਆਰਥੀਆਂ ਨੂੰ ਆਪਣੀ ਸੋਚ, ਕਲਪਨਾ ਅਤੇ ਲੇਖਣੀ ਦੀ ਪ੍ਰਤਿਭਾ ਨੂੰ ਪ੍ਰਗਟਾਉਣ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ। ਇਸ ਮੌਕੇ ਮੈਡਮ ਨਵਜੀਤ ਕੌਰ, ਕਿਰਨਜੀਤ ਕੌਰ, ਬਲਜੀਤ ਕੌਰ, ਪਰਮਿੰਦਰ ਕੌਰ, ਮੁਮਤਾਜ਼ ਬੇਗ਼ਮ, ਸੁਖਜਿੰਦਰ ਕੌਰ, ਕਿਰਨ ਰਾਣੀ, ਹਰਵਿੰਦਰ ਕੌਰ, ਨਵਦੀਪ ਸਿੰਘ, ਸੰਦੀਪ ਕੁਮਾਰ, ਨਿਤਿਨ ਕੁਮਾਰ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ 47 ਵੀਂ ਪੰਜਾਬ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ’ਚ ਮਾ: ਮਹਿੰਦਰ ਸਿੰਘ ਸਰਾਂ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਅਗਲੀ ਖ਼ਬਰ ਅਗਰਵਾਲ ਵੈੱਲਫੇਅਰ ਬੋਰਡ ਦੇ ਜ਼ਿਲ੍ਹਾ ਪ੍ਰਧਾਨ ਮੋਹਿਤ ਗਰਗ ਵਲੋਂ ਵਪਾਰੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।