ਜਨਗਣਨਾ 2027- ਡਿਜੀਟਲ ਵੈਨ ਰਾਹੀਂ ਸਬ-ਡਵੀਜ਼ਨ ਤਪਾ ਵਿਚ ਕੀਤਾ ਜਾਗਰੂਕ
ਤਪਾ ਮੰਡੀ, 19 ਨਵੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਜਨਗਣਨਾ 2027 ਦੇ ਦੂਜੇ ਪੜਾਅ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਜਨਗਣਨਾ ਜਾਗਰੂਕਤਾ ਵੈਨ ਅੱਜ ਸਬ ਡਵੀਜ਼ਨ ਤਪਾ ਵਿਖੇ ਪਹੁੰਚੀ ਅਤੇ ਲੋਕਾਂ ਨੂੰ ਸਵੈ- ਗਣਨਾ ਕਰਨ ਬਾਰੇ ਜਾਗਰੂਕ ਕੀਤਾ। ਇਸ ਮੌਕੇ ਮੌਜੂਦ ਐਸ ਡੀ ਐਮ ਤਪਾ ਗਗਨਦੀਪ ਸਿੰਘ ਨੇ ਕਿਹਾ ਕਿ ਜਨਗਣਨਾ-2027 ਨੂੰ ਡਿਜੀਟਲ ਅਤੇ ਬੇਹੱਦ ਆਸਾਨ ਬਣਾਉਣ ਲਈ ਸਰਕਾਰ ਵੱਲੋਂ ਸਵੈ-ਗਣਨਾ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਅਜੀਤ ਡੈਸਕ
20-11-2026