ਸੰਤ ਬਾਬਾ ਅਤਰ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ ਬਡਬਰ ਦੇ 11 ਵਿਦਿਆਰਥੀਆਂ ਦੀ ਵੱਖ-ਵੱਖ ਕਿੱਤਿਆਂ ਲਈ ਚੋਣ
ਧਨੌਲਾ, 19 ਨਵੰਬਰ (ਜਤਿੰਦਰ ਸਿੰਘ ਧਨੌਲਾ)-ਸੰਤ ਬਾਬਾ ਅਤਰ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ ਬਡਬਰ ਦੇ 11 ਵਿਦਿਆਰਥੀਆਂ ਦੀ ਰੁਪਿੰਦਰ ਇਲੈਕਟ੍ਰੀਕਲ ਵਰਕਸ ਬਡਬਰ ਵਿਖੇ ਚੋਣ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਸੰਦੀਪ ਕੁਮਾਰ ਸਿੰਗਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਕਾਲਜ ਵਿਖੇ ਰੁਪਿੰਦਰ ਇਲੈਕਟ੍ਰੀਕਲ ਵਰਕਸ ਵਲੋਂ ਕੈਂਪਸ ਪਲੇਸਮੈਂਟ ਡਰਾਈਵ ਦੌਰਾਨ ਇਲੈਕਟ੍ਰੀਕਲ ਵਿਭਾਗ ਦੇ ਵਿਦਿਆਰਥੀਆਂ ਦਾ ਲਿਖਤੀ ਟੈਸਟ ਲੈ ਕੇ 6 ਮਹੀਨੇ ਦੀ ਟਰੇਨਿੰਗ ਲਈ ਚੋਣ ਕੀਤੀ ਗਈ।
ਅਜੀਤ ਡੈਸਕ
20-11-2026