13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਜਾਅਲੀ ਟਰੈਫ਼ਿਕ ਚਲਾਨ ਦੇ ਨਾਂਅ ’ਤੇ ਸਾਈਬਰ ਠੱਗਾਂ ਵਲੋਂ ਤਪਾ ਦੇ ਨੌਜਵਾਨ ਨੂੰ ਹਜ਼ਾਰਾਂ ਦਾ ਚੂਨਾ

ਤਪਾ ਮੰਡੀ, 12 ਨਵੰਬਰ (ਪ੍ਰਵੀਨ ਗਰਗ)-ਜਾਅਲੀ ਟਰੈਫ਼ਿਕ ਚਲਾਨ ਦੇ ਨਾਂਅ ’ਤੇ ਸਾਈਬਰ ਠੱਗਾਂ ਵਲੋਂ ਤਪਾ ਦੇ ਇੱਕ ਨੌਜਵਾਨ ਨੂੰ ਹਜ਼ਾਰਾਂ ਰੁਪਏ ਦਾ ਚੂਨਾ ਲਗਾਏ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਿੱਥੇ ਜਾਅਲੀ ਟਰੈਫ਼ਿਕ ਚਲਾਨ ਦੀ ਪੀ.

ਪੱਤਰਕਾਰਾਂ ਨਾਲ ਘਟਨਾ ਸੰਬੰਧੀ ਜਾਣਕਾਰੀ ਸਾਂਝੀ ਕਰਨ ਮੌਕੇ ਪੀੜਤ ਕਾਂਸ਼ੂ ਗੋਇਲ ਨਾਲ ਹੋਰ। ਤਸਵੀਰ : ਪ੍ਰਵੀਨ ਗਰਗ 13-11-2026
ਤਪਾ ਮੰਡੀ, 12 ਨਵੰਬਰ (ਪ੍ਰਵੀਨ ਗਰਗ)-ਜਾਅਲੀ ਟਰੈਫ਼ਿਕ ਚਲਾਨ ਦੇ ਨਾਂਅ ’ਤੇ ਸਾਈਬਰ ਠੱਗਾਂ ਵਲੋਂ ਤਪਾ ਦੇ ਇੱਕ ਨੌਜਵਾਨ ਨੂੰ ਹਜ਼ਾਰਾਂ ਰੁਪਏ ਦਾ ਚੂਨਾ ਲਗਾਏ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਿੱਥੇ ਜਾਅਲੀ ਟਰੈਫ਼ਿਕ ਚਲਾਨ ਦੀ ਪੀ.ਡੀ.ਐਫ਼. ਫਾਈਲ ਖੋਲ੍ਹਣ ਕਾਰਨ ਇੱਕ ਵਿਅਕਤੀ ਦੇ ਬੈਂਕ ਖਾਤੇ ਵਿਚੋਂ 39,998 ਰੁਪਏ ਨਿਕਲ ਗਏ। ਜਾਣਕਾਰੀ ਅਨੁਸਾਰ ਕਾਂਸ਼ੂ ਗੋਇਲ ਵਾਸੀ ਤਪਾ ਨੇ ਦੱਸਿਆ ਕਿ ਉਹ ਆਪਣੀ ਗੱਡੀ ਰਾਹੀਂ ਲੁਧਿਆਣਾ ਜਾ ਰਹੇ ਸਨ ਤਾਂ ਰਸਤੇ ਵਿਚ ਉਨ੍ਹਾਂ ਦੇ ਮੋਬਾਈਲ ਫ਼ੋਨ ’ਤੇ ਇੱਕ ਮੈਸੇਜ ਆਇਆ, ਜਿਸ ਵਿਚ ਗੱਡੀ ਦਾ ਚਲਾਨ ਕੱਟੇ ਜਾਣ ਬਾਰੇ ਜਾਣਕਾਰੀ ਦਿੱਤੀ ਗਈ ਸੀ। ਚਲਾਨ ਦੀ ਜਾਂਚ ਕਰਨ ਲਈ ਉਨ੍ਹਾਂ ਨੇ ਮੈਸੇਜ ਨਾਲ ਆਈ ਪੀ.ਡੀ.ਐਫ਼. ਫਾਈਲ ਖੋਲ੍ਹ ਲਈ। ਇਹ ਫਾਈਲ ਮੋਬਾਈਲ ਵਿਚ ਡਾਊਨਲੋਡ ਹੋ ਗਈ। ਅਗਲੀ ਸਵੇਰ ਜਦੋਂ ਉਹ ਸੁੱਤੇ ਪਏ ਸਨ ਤਾਂ ਮੋਬਾਈਲ ਵਾਈਬ੍ਰੇਟ ਹੋਣ ਲੱਗਾ ਅਤੇ ਹੈਂਗ ਹੋ ਗਿਆ। ਕਰੀਬ 20-25 ਮਿੰਟ ਬਾਅਦ ਫ਼ੋਨ ਚੈੱਕ ਕਰਨ ’ਤੇ ਪਤਾ ਲੱਗਾ ਕਿ ਖਾਤੇ ਵਿਚੋਂ 19,999 ਰੁਪਏ ਦੀਆਂ ਦੋ ਟਰਾਂਜ਼ੈਕਸ਼ਨਾਂ ਰਾਹੀਂ ਕੁੱਲ 39, 998 ਰੁਪਏ ਨਿਕਲ ਚੁੱਕੇ ਹਨ। ਇਸ ਸਬੰਧੀ ਉਨ੍ਹਾਂ ਨੇ ਤੁਰੰਤ ਬੈਂਕ ਨਾਲ ਸੰਪਰਕ ਕਰ ਕੇ ਖਾਤਾ ਬਲਾਕ ਕਰਵਾਇਆ ਅਤੇ ਸਾਈਬਰ ਕ੍ਰਾਈਮ ਹੈਲਪ ਲਾਈਨ ਨੰਬਰ 1930 ’ਤੇ ਸ਼ਿਕਾਇਤ ਦਰਜ ਕਰਵਾਈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਲੋਕ ਕਿਸੇ ਵੀ ਅਣਜਾਣ ਨੰਬਰ ਤੋਂ ਆਏ ਚਲਾਨ ਸਬੰਧੀ ਮੈਸੇਜ ਜਾਂ ਲਿੰਕ ’ਤੇ ਬਿਨਾਂ ਜਾਂਚ ਕੀਤੇ ਕਲਿੱਕ ਨਾ ਕਰਨ ਅਤੇ ਆਪਣੀ ਬੈਂਕਿੰਗ ਸਬੰਧੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰਨ।
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਜਨਗਣਨਾ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਅਗਲੀ ਖ਼ਬਰ ਰਹੱਸਮਈ ਹਾਲਤ ਵਿਚ ਨੌਜਵਾਨ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।