31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਤਪਾ ਰੈਲੀ ’ਚ ਇਲਾਕੇ ਦੀਆਂ ਔਰਤਾਂ ਵੱਡੇ ਕਾਫਲਿਆਂ ਦੇ ਰੂਪ ’ਚ ਸ਼ਮੂਲੀਅਤ ਕਰਨਗੀਆਂ-ਤਰਲੋਚਨ ਬਾਂਸਲ

ਰੂੜੇਕੇ ਕਲਾਂ, 30 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਨਸ਼ਿਆਂ ਦੇ ਖਾਤਮੇ ਲਈ ਪੰਜਾਬ ’ਚ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਮਾਵਾਂ ਧੀਆਂ ਦੀ ਲਲਕਾਰ ਬੰਦ ਕਰਵਾਏਗਾ ਨਸ਼ੇ ਦਾ ਵਪਾਰ ਤਹਿਤ 31 ਅਕਤੂਬਰ ਨੂੰ ਅਗਰਵਾਲ ਧਰਮਸ਼ਾਲਾ ਤਪਾ ਮੰਡੀ ਵਿਖੇ ਕੀਤੀ ਜਾ ਰਹੀ ਔਰਤਾਂ ਦੀ ਮਹਾਂ ਰੈਲੀ ਦੀ ਤਿਆਰੀ ਵਿਚ ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਤਪਾ ਮੰਡੀ ਵਲੋਂ ਸਥਾਨਕ ਇਲਾਕੇ ਦੇ ਪਿੰਡ ਕਾਹਨੇਕੇ, ਧੌਲਾ, ਰੂੜੇਕੇ ਕਲਾਂ, ਪੱਖੋ ਕਲਾਂ, ਭੈਣੀ ਫੱਤਾ, ਬਦਰਾ ਦੀਆਂ ਹਰੀਜਨ ਬਸਤੀਆਂ ਦੀਆਂ ਔਰਤਾਂ ਨਾਲ ਵਿਸ਼ੇਸ਼ ਮੀਟਿੰਗਾਂ ਕਰ ਕੇ ਅਕਾਲੀ ਸਰਕਾਰ ਵਲੋਂ ਗਰੀਬ ਲੋਕਾਂ ਦੀ ਭਲਾਈ ਲਈ ਦਿੱਤੀਆਂ ਸਕੀਮਾਂ ਤੋਂ ਵਿਸਥਾਰ ਨਾਲ ਜਾਣੂ ਕਰਵਾ ਕੇ ਤਪਾ ਰੈਲੀ ’ਚ ਵੱਡੀ ਗਿਣਤੀ ਕਾਫਲਿਆਂ ਦੇ ਰੂਪ ’ਚ ਪਹੁੰਚਣ ਦੀ ਅਪੀਲ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਤਰਲੋਚਣ ਬਾਂਸਲ ਨੇ ਦੱਸਿਆ ਕਿ ਤਪਾ ਰੈਲੀ ’ਚ ਸਥਾਨਕ ਇਲਾਕੇ ਦੇ ਪਿੰਡਾਂ ਵਿਚੋਂ ਔਰਤਾਂ ਵੱਡੇ ਕਾਫਲਿਆਂ ਦੇ ਰੂਪ ਵਿਚ ਰੈਲੀ ’ਚ ਸ਼ਮੂਲੀਅਤ ਕਰਨਗੀਆਂ।

ਤਰਲੋਚਨ ਬਾਂਸਲ ਤਪਾ ਮੰਡੀ 31-10-2026
ਰੂੜੇਕੇ ਕਲਾਂ, 30 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਨਸ਼ਿਆਂ ਦੇ ਖਾਤਮੇ ਲਈ ਪੰਜਾਬ ’ਚ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਮਾਵਾਂ ਧੀਆਂ ਦੀ ਲਲਕਾਰ ਬੰਦ ਕਰਵਾਏਗਾ ਨਸ਼ੇ ਦਾ ਵਪਾਰ ਤਹਿਤ 31 ਅਕਤੂਬਰ ਨੂੰ ਅਗਰਵਾਲ ਧਰਮਸ਼ਾਲਾ ਤਪਾ ਮੰਡੀ ਵਿਖੇ ਕੀਤੀ ਜਾ ਰਹੀ ਔਰਤਾਂ ਦੀ ਮਹਾਂ ਰੈਲੀ ਦੀ ਤਿਆਰੀ ਵਿਚ ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਤਪਾ ਮੰਡੀ ਵਲੋਂ ਸਥਾਨਕ ਇਲਾਕੇ ਦੇ ਪਿੰਡ ਕਾਹਨੇਕੇ, ਧੌਲਾ, ਰੂੜੇਕੇ ਕਲਾਂ, ਪੱਖੋ ਕਲਾਂ, ਭੈਣੀ ਫੱਤਾ, ਬਦਰਾ ਦੀਆਂ ਹਰੀਜਨ ਬਸਤੀਆਂ ਦੀਆਂ ਔਰਤਾਂ ਨਾਲ ਵਿਸ਼ੇਸ਼ ਮੀਟਿੰਗਾਂ ਕਰ ਕੇ ਅਕਾਲੀ ਸਰਕਾਰ ਵਲੋਂ ਗਰੀਬ ਲੋਕਾਂ ਦੀ ਭਲਾਈ ਲਈ ਦਿੱਤੀਆਂ ਸਕੀਮਾਂ ਤੋਂ ਵਿਸਥਾਰ ਨਾਲ ਜਾਣੂ ਕਰਵਾ ਕੇ ਤਪਾ ਰੈਲੀ ’ਚ ਵੱਡੀ ਗਿਣਤੀ ਕਾਫਲਿਆਂ ਦੇ ਰੂਪ ’ਚ ਪਹੁੰਚਣ ਦੀ ਅਪੀਲ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਤਰਲੋਚਣ ਬਾਂਸਲ ਨੇ ਦੱਸਿਆ ਕਿ ਤਪਾ ਰੈਲੀ ’ਚ ਸਥਾਨਕ ਇਲਾਕੇ ਦੇ ਪਿੰਡਾਂ ਵਿਚੋਂ ਔਰਤਾਂ ਵੱਡੇ ਕਾਫਲਿਆਂ ਦੇ ਰੂਪ ਵਿਚ ਰੈਲੀ ’ਚ ਸ਼ਮੂਲੀਅਤ ਕਰਨਗੀਆਂ। ਇਸ ਮੌਕੇ ਉਨ੍ਹਾਂ ਨਾਲ ਇਲਾਕੇ ਦੀਆਂ ਔਰਤ ਆਗੂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਤਪਾ ਰੈਲੀ ਦੀ ਤਿਆਰੀ ਲਈ ਧੌਲਾ ਵਿਖੇ ਅਕਾਲੀ ਵਰਕਰਾਂ ਨੇ ਕੀਤੀ ਲਾਮਬੰਦੀ ਅਗਲੀ ਖ਼ਬਰ ਖੇਡਦਾ ਪੰਜਾਬ ਮੁਹਿੰਮ ਤਹਿਤ ਲੋੜਵੰਦ ਬੱਚਿਆਂ ਲਈ ਖੇਡਾਂ ਦਾ ਸਾਮਾਨ ਵੰਡ ਸਮਾਰੋਹ ਪਹਿਲੀ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।