25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਵਾਈ.ਐੱਸ ਪਬਲਿਕ ਸਕੂਲ ਵਿਖੇ ਸੀ.ਪੀ.ਆਰ. ਵਰਕਸ਼ਾਪ ਦਾ ਆਯੋਜਨ

ਬਰਨਾਲਾ, 24 ਅਕਤੂਬਰ (ਅਸ਼ੋਕ ਭਾਰਤੀ)-ਵਾਈ. ਐੱਸ ਪਬਲਿਕ ਸਕੂਲ ਹੰਡਿਆਇਆ ਵਿਖੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਕਾਰਡੀਓਪਲਮੋਨਰੀ ਰੀਸਸਿਟੇਸ਼ਨ’ (ਸੀ.

ਅਜੀਤ ਡੈਸਕ 25-10-2026
ਬਰਨਾਲਾ, 24 ਅਕਤੂਬਰ (ਅਸ਼ੋਕ ਭਾਰਤੀ)-ਵਾਈ.ਐੱਸ ਪਬਲਿਕ ਸਕੂਲ ਹੰਡਿਆਇਆ ਵਿਖੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਕਾਰਡੀਓਪਲਮੋਨਰੀ ਰੀਸਸਿਟੇਸ਼ਨ’ (ਸੀ.ਪੀ.ਆਰ) ਸਬੰਧੀ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਜੀਵਨ ਬਚਾਉਣ ਵਾਲੇ ਮਹੱਤਵਪੂਰਨ ਹੁਨਰਾਂ ਦੀ ਸਿਖਲਾਈ ਦੇਣਾ ਅਤੇ ਉਨ੍ਹਾਂ ਨੂੰ ਐਮਰਜੈਂਸੀ ਸਥਿਤੀਆਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕਰਨ ਲਈ ਤਿਆਰ ਕਰਨਾ ਸੀ। ਵਰਕਸ਼ਾਪ ਦੌਰਾਨ ਵਿਹਾਰਕ ਸਿੱਖਿਆ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ, ਜਿਸ ਰਾਹੀਂ ਕਲਾਸਰੂਮ ਵਿਚ ਪ੍ਰਾਪਤ ਗਿਆਨ ਨੂੰ ਅਸਲ ਜੀਵਨ ਦੀਆਂ ਸਥਿਤੀਆਂ ਨਾਲ ਜੋੜਿਆ ਗਿਆ। ਵਿਦਿਆਰਥੀਆਂ ਨੂੰ ਸੀ.ਪੀ.ਆਰ ਦੀ ਪ੍ਰਕਿਰਿਆ, ਇਸ ਦੀ ਮਹੱਤਤਾ ਅਤੇ ਐਮਰਜੈਂਸੀ ਸਮੇਂ ਇਸ ਦੀ ਲੋੜ ਬਾਰੇ ਸਿਧਾਂਤਕ ਜਾਣਕਾਰੀ ਦਿੱਤੀ ਗਈ ਅਤੇ ਮਾਹਿਰਾਂ ਵਲੋਂ ਪ੍ਰਦਰਸ਼ਨ ਰਾਹੀਂ ਸੀ.ਪੀ.ਆਰ ਦੇਣ ਦੀ ਸਹੀ ਵਿਧੀ ਸਮਝਾਈ ਗਈ ਅਤੇ ਵੱਖ-ਵੱਖ ਜਾਨਲੇਵਾ ਸਥਿਤੀਆਂ ਵਿਚ ਉਚਿੱਤ ਕਦਮ ਚੁੱਕਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਖ਼ੁਦ ਅਭਿਆਸ ਕਰ ਕੇ ਇਸ ਤਕਨੀਕ ਨੂੰ ਸਿੱਖਿਆ।
ਪਿਛਲੀ ਖ਼ਬਰ ਜ਼ਿਲ੍ਹਾ ਬਰਨਾਲਾ ਦੀ ਟੀਮ ਦੀ ਚੋਣ ਲਈ ਟਰਾਇਲ 26 ਨੂੰ ਹੰਡਿਆਇਆ ’ਚ ਅਗਲੀ ਖ਼ਬਰ ਕੇ.ਸੀ.ਟੀ. ਕਾਲਜ ਫ਼ਤਹਿਗੜ੍ਹ ਵਿਖੇ ਖੂਨ ਦਾਨ ਅਤੇ ਮੁਫ਼ਤ ਮੈਡੀਕਲ ਜਾਚ ਕੈਂਪ ਲਗਾਇਆ ਖੂਨ ਦਾਨੀਆਂ ਨੇ ਗੁਰੂ ਨਾਨਕ ਦੇਵ ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।