11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪੰਜਾਬ ਨੰਬਰਦਾਰ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਹੋਈ

ਹੰਡਿਆਇਆ, 10 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਬੈਰਾਗੀ ਮਹਾਂ ਮੰਡਲ ਦੀ ਮੀਟਿੰਗ ਬਾਬਾ ਰਾਮ ਥੰਮਣ ਮੰਦਰ ਧਨੌਲਾ ਖ਼ੁਰਦ ਵਿਖੇ ਹੋਈ। ਇਸ ਮੌਕੇ ਕੁੱਲ ਹਿੰਦ ਬੈਰਾਗੀ, ਵੈਸ਼ਨਵ, ਮਹਾਂ ਮੰਡਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਬਾਬਾ ਬੰਦਾ ਬਹਾਦਰ ਅੰਤਰ ਰਾਸ਼ਟਰੀ ਫਾਊਂਡੇਸ਼ਨ ਦੇ ਚੇਅਰਮੈਨ ਮਨਜੀਤ ਸਿੰਘ ਝੰਮਟ ਨੇ ਕਿਹਾ ਕਿ ਬਾਬਾ ਬੰਦਾ ਬਹਾਦਰ ਸਿੰਘ ਜੀ ਦਾ 356ਵਾਂ ਜਨਮ ਉਤਸਵ 16 ਅਕਤੂਬਰ ਨੂੰ ਮਨਾਇਆ ਜਾਵੇਗਾ।

ਬੈਰਾਗੀ ਮਹਾਂ ਮੰਡਲ ਦੀ ਮੀਟਿੰਗ ਹੋਈ 11-10-2026
ਹੰਡਿਆਇਆ, 10 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਬੈਰਾਗੀ ਮਹਾਂ ਮੰਡਲ ਦੀ ਮੀਟਿੰਗ ਬਾਬਾ ਰਾਮ ਥੰਮਣ ਮੰਦਰ ਧਨੌਲਾ ਖ਼ੁਰਦ ਵਿਖੇ ਹੋਈ। ਇਸ ਮੌਕੇ ਕੁੱਲ ਹਿੰਦ ਬੈਰਾਗੀ, ਵੈਸ਼ਨਵ, ਮਹਾਂ ਮੰਡਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਬਾਬਾ ਬੰਦਾ ਬਹਾਦਰ ਅੰਤਰ ਰਾਸ਼ਟਰੀ ਫਾਊਂਡੇਸ਼ਨ ਦੇ ਚੇਅਰਮੈਨ ਮਨਜੀਤ ਸਿੰਘ ਝੰਮਟ ਨੇ ਕਿਹਾ ਕਿ ਬਾਬਾ ਬੰਦਾ ਬਹਾਦਰ ਸਿੰਘ ਜੀ ਦਾ 356ਵਾਂ ਜਨਮ ਉਤਸਵ 16 ਅਕਤੂਬਰ ਨੂੰ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਅੱਜ ਦੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਨੀਂਹ ਰੱਖੀ ਤੇ ਗੁਰੂ ਨਾਨਕ ਦੇਵ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ’ ਤੇ ਸਿੱਕੇ ਤੇ ਮੋਹਰਾਂ ਜਾਰੀ ਕੀਤੀਆਂ ਸਨ। ਮੀਟਿੰਗ ਦੌਰਾਨ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਚੇਅਰਮੈਨ ਮਨਜੀਤ ਸਿੰਘ ਝੰਮਟ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਓ.ਬੀ.ਸੀ ਸਾਧੂ ਰਾਮ, ਹਰਿੰਦਰ ਦਾਸ ਤੋਤਾ ਸਾਬਕਾ ਚੇਅਰਮੈਨ, ਤੀਰਥ ਦਾਸ, ਕਸ਼ਮੀਰ ਦਾਸ, ਸਰਪੰਚ ਗੁਰਵਿੰਦਰ ਸਿੰਘ ਗੋਗੀ, ਸਾਬਕਾ ਸਰਪੰਚ ਪਰਮਜੀਤ ਦਾਸ, ਮਹੰਤ ਮਨਿੰਦਰ ਸਿੰਘ ਨੰਬਰਦਾਰ, ਗੁਰਤੇਜ ਤੇਜੂ, ਜਸਪਾਲ ਦਾਸ ਮੈਂਬਰ, ਰਾਜ ਕੁਮਾਰ ਮੈਂਬਰ, ਭੋਜਰਾਜ ਮਹੰਤ ਫਰਵਾਹੀ, ਮਿੱਠੂ ਰਾਮ, ਜੋਤ ਰਾਮ ਬਾਵਾ, ਬੱਬੂ, ਪਰਮਜੀਤ ਪੰਮਾ, ਮੇਘ ਦਾਸ, ਮੰਗਲ ਦਾਸ, ਗੁਰਮੀਤ ਦਾਸ, ਪਵਨ ਕੁਮਾਰ ਧਨੌਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਮੁਕਾਬਲਿਆਂ ’ਚ ਜਿੱਤੇ ਤਗਮੇ ਅਗਲੀ ਖ਼ਬਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿਖੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਪ੍ਰਦਰਸ਼ਨੀ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।