10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸ੍ਰੀ ਕ੍ਰਿਸ਼ਨ ਪੰਚਾਇਤੀ ਮੰਦਿਰ ਤੋਂ ਅਖੰਡ ਜੋਤੀ ਲੈਣ ਲਈ ਜੱਥਾ ਮਾਤਾ ਜਵਾਲਾ ਜੀ ਲਈ ਰਵਾਨਾ

ਬਰਨਾਲਾ, 9 ਅਕਤੂਬਰ (ਨਰਿੰਦਰ ਅਰੋੜਾ)-ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰਧਾਨ ਸ੍ਰੀ ਸੁਭਾਸ਼ ਬਾਲਾ ਕੈਂਪਰ ਵਾਲਿਆਂ ਦੀ ਅਗਵਾਈ ਵਿਚ ਇਕ ਜੱਥਾ ਪੰਚਾਇਤੀ ਮੰਦਰ ਬਰਨਾਲਾ ਤੋਂ ਮਾਤਾ ਜਵਾਲਾ ਜੀ ਲਈ ਰਵਾਨਾ ਕੀਤਾ ਗਿਆ। ਜੱਥੇ ਵਿਚ ਚੇਤਨ ਗਰਗ, ਜੋਨਸ ਗੋਇਲ, ਸੰਦੀਪ ਕੁਮਾਰ, ਪਰਮੋਦ ਕੁਮਾਰ, ਮਨਮੋਕਸ਼ ਕੁਮਾਰ, ਰਜੇਸ਼ ਕੁਮਾਰ, ਹਰੀ ਓਮ ਸ਼ਰਮਾ, ਯੁਵਰਾਜ ਕੁਮਾਰ, ਰਮਨ ਕੁਮਾਰ, ਵਿਕਾਸ ਆਦਿ ਹਾਜ਼ਰ ਸਨ।

ਅਜੀਤ ਡੈਸਕ 10-10-2026
ਬਰਨਾਲਾ, 9 ਅਕਤੂਬਰ (ਨਰਿੰਦਰ ਅਰੋੜਾ)-ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰਧਾਨ ਸ੍ਰੀ ਸੁਭਾਸ਼ ਬਾਲਾ ਕੈਂਪਰ ਵਾਲਿਆਂ ਦੀ ਅਗਵਾਈ ਵਿਚ ਇਕ ਜੱਥਾ ਪੰਚਾਇਤੀ ਮੰਦਰ ਬਰਨਾਲਾ ਤੋਂ ਮਾਤਾ ਜਵਾਲਾ ਜੀ ਲਈ ਰਵਾਨਾ ਕੀਤਾ ਗਿਆ। ਜੱਥੇ ਵਿਚ ਚੇਤਨ ਗਰਗ, ਜੋਨਸ ਗੋਇਲ, ਸੰਦੀਪ ਕੁਮਾਰ, ਪਰਮੋਦ ਕੁਮਾਰ, ਮਨਮੋਕਸ਼ ਕੁਮਾਰ, ਰਜੇਸ਼ ਕੁਮਾਰ, ਹਰੀ ਓਮ ਸ਼ਰਮਾ, ਯੁਵਰਾਜ ਕੁਮਾਰ, ਰਮਨ ਕੁਮਾਰ, ਵਿਕਾਸ ਆਦਿ ਹਾਜ਼ਰ ਸਨ। ਦਲ ਦੇ ਪ੍ਰੈਸ ਸਕੱਤਰ ਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਜੱਥਾ ਜੋਤੀ ਲੈ ਕੇ ਸ਼੍ਰੀ ਮਾਤਾ ਜਵਾਲਾ ਜੀ ਤੋਂ ਦਿਨ ਸ਼ਨੀਵਾਰ 10 ਅਕਤੂਬਰ ਨੂੰ 4 ਵਜੇ ਬਰਨਾਲਾ ਪਹੁੰਚੇਗਾ, 4 ਵਜੇ ਜੋਤੀ ਸ਼ੋਭਾ ਯਾਤਰਾ ਰੂਪ ਵਿਚ ਫੁਹਾਰਾ ਚੌਕ 22 ਏਕੜ ਤੋਂ ਰਵਾਨਾ ਹੋ ਕੇ ਮਹਾਰਾਜਾ ਅਗਰਸੈਨ ਚੌਂਕ ਹੁੰਦੇ ਹੋਏ ਸਦਰ ਬਾਜ਼ਾਰ ਵਿਚ ਦੀ ਹੁੰਦੇ ਹੋਏ ਪੰਚਾਇਤੀ ਮੰਦਰ ਵਿਖੇ ਪਹੁੰਚੇਗੀ। ਜੋਤੀ ਪਹੁੰਚਣ ਉਪਰੰਤ ਮੰਦਿਰ ਦੇ ਮੁੱਖ ਪੁਜਾਰੀ ਪੰਡਿਤ ਗਣੇਸ਼ ਵਲੋਂ ਪੂਜਾ ਅਰਚਨਾ ਕਰ ਅਖੰਡ ਜੋਤੀ ਸਥਾਪਿਤ ਕੀਤੀ ਜਾਵੇਗੀ। ਇਸ ਮੌਕੇ ਜੋਤੀ ਲੈਣ ਜਾਣ ਵਾਲੇ ਜੱਥੇ ਨੂੰ ਰਵਾਨਾ ਕਰਨ ਲਈ ਚੇਅਰਮੈਨ ਰਾਜ ਕੁਮਾਰ ਰਾਜੀ, ਜਨਰਲ ਸਕੱਤਰ ਸੁਰਿੰਦਰ ਗਰਗ ਬੰਟੀ, ਖ਼ਜ਼ਾਨਚੀ ਰਕੇਸ਼ ਕੁਮਾਰ ਮਿੱਠਾ, ਵਾਈਸ ਪ੍ਰਧਾਨ ਸੁਰੇਸ਼ ਕੁਮਾਰ, ਮੈਂਬਰ ਮੋਕਸ਼ ਮੋਦੀ, ਐਡਵੋਕੇਟ ਪੁੱਲਕਿਤ, ਹਿਮਾਂਸ਼ੂ ਬਾਂਸਲ, ਸੋਨੂੰ ਕੁੰਬੜਵਾਲੀਆ, ਜਤਿੰਦਰ ਕੁਮਾਰ ਘੁੱਗੀ, ਰਜੀਵ ਰੌਸ਼ਨ, ਵਿਸ਼ਨੂੰ ਸ਼ਰਮਾ, ਮੋਹਨ ਲਾਲ ਆਈ.ਟੀ.ਸੀ ਵਾਲੇ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ। ਦਲ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਸ਼ਹਿਰ ਵਾਸੀਆਂ ਨੂੰ ਜੋਤੀ ਆਗਮਨ ’ਤੇ ਹੁੰਮ-ਹੁੰਮਾ ਕੇ ਪਹੁੰਚ ਕੇ ਜੋਤੀ ਦਰਸ਼ਨ ਕਰ ਆਪਣਾ ਜੀਵਨ ਸਫਲ ਬਣਾਉਣ ਲਈ ਬੇਨਤੀ ਕੀਤੀ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਨੇ ਵੀ ਅਖੰਡ ਜੋਤੀ ਘਰ ਵਿਚ ਸਥਾਪਿਤ ਕਰਨੀ ਹੈ ਉਸ ਲਈ ਮੰਦਰ ਵਿਚੋਂ ਜੋਤੀ ਲਿਜਾਣ ਲਈ 11 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ 11 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਹੈ।
ਪਿਛਲੀ ਖ਼ਬਰ ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਤਗਮੇ ਜਿੱਤੇ ਅਗਲੀ ਖ਼ਬਰ ਡਾ. ਅੰਸ਼ੂ ਗੁਪਤਾ ਨੇ ਮੈਡੀਕਲ ਖੇਤਰ ਵਿਚ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।