04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਟਰਾਈਡੈਂਟ ਗਰੁੱਪ ਵਲੋਂ ਵੈਲਿਊਜ਼-ਡੇ ਮੌਕੇ 200 ਤੋਂ ਵੱਧ ਮੁਲਾਜ਼ਮ ਸਨਮਾਨਿਤ

ਬਰਨਾਲਾ, 3 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਵਲੋਂ ਪੰਜਾਬ ਅਤੇ ਮੱਧ ਪ੍ਰਦੇਸ਼ ਸਥਿਤ ਵੱਖ-ਵੱਖ ਉਤਪਾਦਨ ਇਕਾਈਆਂ ਵਿਚ ਸਾਲਾਨਾ ਵੈਲਿਊਜ਼ ਡੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਮੁੱਖ ਮੁੱਲਾਂ ਇਮਾਨਦਾਰੀ ਤੇ ਨੈਤਿਕਤਾ, ਟੀਮ ਭਾਵਨਾ, ਗਾਹਕ ਸੰਤੁਸ਼ਟੀ ਅਤੇ ਨਿਰੰਤਰ ਵਿਕਾਸ ਨੂੰ ਆਪਣੇ ਕੰਮ ਦੌਰਾਨ ਅਮਲ ਵਿਚ ਲਿਆਉਣ ਵਾਲੇ 200 ਤੋਂ ਵੱਧ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ।

ਅਜੀਤ ਡੈਸਕ 04-10-2026
ਬਰਨਾਲਾ, 3 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਵਲੋਂ ਪੰਜਾਬ ਅਤੇ ਮੱਧ ਪ੍ਰਦੇਸ਼ ਸਥਿਤ ਵੱਖ-ਵੱਖ ਉਤਪਾਦਨ ਇਕਾਈਆਂ ਵਿਚ ਸਾਲਾਨਾ ਵੈਲਿਊਜ਼ ਡੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਮੁੱਖ ਮੁੱਲਾਂ ਇਮਾਨਦਾਰੀ ਤੇ ਨੈਤਿਕਤਾ, ਟੀਮ ਭਾਵਨਾ, ਗਾਹਕ ਸੰਤੁਸ਼ਟੀ ਅਤੇ ਨਿਰੰਤਰ ਵਿਕਾਸ ਨੂੰ ਆਪਣੇ ਕੰਮ ਦੌਰਾਨ ਅਮਲ ਵਿਚ ਲਿਆਉਣ ਵਾਲੇ 200 ਤੋਂ ਵੱਧ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ। ਟਰਾਈਡੈਂਟ ਅਧਿਕਾਰੀ ਸ੍ਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਵੈਲਿਊਜ਼-ਡੇ ਟਰਾਈਡੈਂਟ ਪਰਿਵਾਰ ਲਈ ਵਿਸ਼ੇਸ਼ ਭਾਵਨਾਤਮਕ ਮਹੱਤਵ ਰੱਖਦਾ ਹੈ। ਇਹ ਦਿਨ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਪਦਮਸ੍ਰੀ ਰਜਿੰਦਰ ਗੁਪਤਾ ਦੇ ਸਤਿਕਾਰਯੋਗ ਪਿਤਾ ਸ੍ਰੀ ਨੋਹਰ ਚੰਦ ਗੁਪਤਾ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਹੈ। ਇਹ ਮੌਕਾ ਉਨ੍ਹਾਂ ਸਿਧਾਂਤਾਂ ਅਤੇ ਮੁੱਲਾਂ ਨੂੰ ਯਾਦ ਕਰਨ ਦਾ ਵੀ ਪ੍ਰਤੀਕ ਹੈ, ਜੋ ਟਰਾਈਡੈਂਟ ਦੀ ਕਾਰਜ-ਸੱਭਿਆਚਾਰ ਅਤੇ ਵਿਕਾਸ ਯਾਤਰਾ ਦਾ ਅਹਿਮ ਆਧਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਰਵਾਇਤੀ ਦੀਵਾ ਜਗਾ ਕੇ ਕੀਤੀ ਗਈ, ਜੋ ਗਿਆਨ, ਏਕਤਾ ਅਤੇ ਬਿਹਤਰ ਭਵਿੱਖ ਲਈ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਰਿਹਾ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪਦਮਸ੍ਰੀ ਰਜਿੰਦਰ ਗੁਪਤਾ ਨੇ ਕਿਹਾ ਕਿ ਮਜ਼ਬੂਤ ਅਤੇ ਟਿਕਾਊ ਸੰਸਥਾ ਦੇ ਨਿਰਮਾਣ ਵਿਚ ਵੈਲਿਊਜ਼ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਸਨਮਾਨ ਪ੍ਰਾਪਤ ਕਰਨ ਵਾਲੇ ਸਾਰੇ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਵਲੋਂ ਕੀਤੀ ਗਈ ਸਖ਼ਤ ਮਿਹਨਤ ਤੇ ਯੋਗਦਾਨ ਲਈ ਧੰਨਵਾਦ ਕੀਤਾ। ਸਮਾਗਮ ਦੌਰਾਨ ਮੁਲਾਜ਼ਮਾਂ ਵਲੋਂ ਵੱਖ-ਵੱਖ ਸਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ।
ਪਿਛਲੀ ਖ਼ਬਰ ਮੋਟਰਸਾਈਕਲਾਂ ਦੀ ਟੱਕਰ ’ਚ ਦੋ ਜਣੇ ਜ਼ਖ਼ਮੀ ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਅਮਰੀਕ ਸਿੰਘ ਪੱਖੋ ਕਲਾਂ ਜ਼ਿਲ੍ਹਾ ਵਾਈਸ ਚੇਅਰਮੈਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।